ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬਾਪੂ ਖੱਬੀ-ਖ਼ਾਨ ਨੂੰ, ਇਕ ਬਾਤ ਨਾ ਸੁੱਝੇ
ਮਾਂ ਹੋਵੇ ਭੱਠ ਝੋਕਣੀ, ਪਰ ਧੀ ਨੂੰ ਲੁੱਝੇ
ਸੋਚੇ, ਕੱਢ ਕੇ ਕਾਲਜਾ, ਧੀ ਨੂੰ ਦੇ ਆਵਾਂ
ਮਾਵਾਂ ਜਿਹੀਆਂ ਲਭਦੀਆਂ ਕਦ........
ਮਾਂ ਦੇ ਸਦਕਾ ਹੁੰਦੇ ਹਨ ਧੀਆਂ ਦੇ ਮਾਪੇ
ਮਾਂ ਭੇਜੇ ਪੰਜੀਰੀਆਂ ਧੀ ਦੇ ਹਰ ਜਾਪੇ
ਮਾਂ ਬਾਝੋ ਟੁਕ-ਖੁਹ ਲਿਆ-ਧੀ ਹੱਥੋਂ ਕਾਵਾਂ
ਮਾਵਾਂ ਜਿਹੀਆਂ ਲਭਦੀਆਂ ਕਦ.........
ਪੇਕੇ ਘਰ ਸੀ ਲਾਡਲੀ, ਲਖ ਬਣਤ ਬਣਾਵੇ
ਆਖ਼ਿਰ ਸਿੱਟ ਕੇ ਕੁੰਜੀਆਂ, ਡੋਲੀ ਚੜ੍ਹ ਜਾਵੇ,
ਦੀਪਕ! ਜਗ ਦੀ ਰੀਤ ਮੈਂ ਕਿੱਦਾਂ ਬਦਲਾਵਾਂ
ਮਾਵਾਂ ਜਿਹੀਆਂ ਲਭਦੀਆਂ ਕਦ ਠੰਡੀਆਂ ਛਾਵਾਂ
163/ਦੀਪਕ ਜੈਤੋਈ