ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਉਲਝੇ ਜੀਵਨ ਦੀ ਤਾਣੀ-ਆਸਾਂ ਤੇ ਫਿਰ ਜਾਵੇ ਪਾਣੀ
ਆਪਣਾ ਜਲਵਾ ਤੁਰਤ ਦਿਖਾਵੇਂ
ਮੈਂ ਜਦ ਯਾਦ ਕਰਾਂ........

ਘੇਰ ਲਵੇ ਜਦ ਘੁੱਪ ਹਨ੍ਹੇਰਾ-ਜਾਂ ਮੁੱਕ ਜਾਵੇ ਸਾਹਸ ਮੇਰਾ
ਮੇਰੇ ਦਿਲ ਵਿਚ ਜੋਤ-ਜਗਾਵੇਂ
ਮੈਂ ਜਦ ਯਾਦ ਕਰਾਂ........

ਗ਼ਮ ਦੀ ਕਾਲੀ-ਬੋਲੀ ਨ੍ਹੇਰੀ-ਝੁਲਦੀ ਹੈ ਸਿਰ ਤੇ ਹਰ ਵੇਰੀ
ਤੂੰ ਰਹਿਮਤ ਦਾ ਮੀਂਹ ਬਰਸਾਵੇਂ
ਮੈਂ ਜਦ ਯਾਦ ਕਰਾਂ........

ਕਿਉਂ ਮੈਂ ਕੂਕਾਂ-ਕਿਉਂ ਮੈਂ ਰੋਵਾਂ-ਕਿਉਂ ਤੇਰੀ ਮਸ਼ਕੂਰ ਨਾ ਹੋਵਾਂ
ਤੂੰ ਕਰਦੈਂ ਹਾਲਾਤ ਸੁਖਾਵੇਂ
ਜਦ ਮੈਂ ਯਾਦ ਕਰਾਂ........

ਤੈਨੂੰ ਛੱਡ ਕੇ ਹੋਰ ਸਹਾਰਾ-ਮੈਂ ਕਿਉਂ ਲੱਖਾਂ ਮੇਰੇ ਯਾਰਾ
ਐ ਦੀਪਕ! ਤੂੰ ਰਾਹ ਰੁਸ਼ਨਾਵੇਂ-ਜਦ ਮੈਂ ਯਾਦ ਕਰਾਂ ਝਟ ਆਵੇਂ
ਮੇਰੇ ਦਿਲ ਦੇ ਬੋਲ ਪੁਗਾਵੇਂ
ਜਦ ਮੈਂ ਯਾਦ ਕਰਾਂ ਝੱਟ ਆਵੇ

165/ਦੀਪਕ ਜੈਤੋਈ