ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦਿਲ ਦੇ ਬੋਲ
ਮੇਰੇ ਦਿਲ ਦੇ ਬੋਲ ਪੁਗਾਵੇਂ
ਮੈਂ ਜਦ ਯਾਦ ਕਰਾਂ ਝੱਟ ਆਵੇਂ
ਜਦ ਵੀ ਮੁਸ਼ਕਿਲ ਸਿਰ ਤੇ ਆਈ- ਤੂੰ ਪਹੁੰਚਾ ਦੇਰੀ ਨਾ ਲਾਈਂ
ਹਰ ਮੁਸ਼ਕਿਲ ਤੋਂ ਜਾਨ ਛੁੜਾਵੇਂ-
ਮੈਂ ਜਦ ਯਾਦ ਕਰਾਂ.........
ਮੇਰੇ ਦਿਲ ਦੀ ਪੀੜ ਪਛਾਣੇਂ-ਹਰ ਗਲ ਸਮਝੇ ਹਰ ਗਲ ਜਾਣੇਂ
ਮੇਰੇ ਦਿਲ ਦਾ ਦਰਦ ਮਿਟਾਵੇਂ
ਮੈਂ ਜਦ ਯਾਦ ਕਰਾਂ ........
ਇਹ ਦੁਨੀਆਂ ਪਲ ਪਲ ਤੜਪਾਵੇ-ਜਦ ਭੀ ਦਿਲ ਟੁੱਟਣ ਤੇ ਆਵੇ
ਰਾਤ ਬਖਸ਼ੇਂ-ਚਿਰ ਨਾ ਲਾਵੇਂ
ਮੈਂ ਜਦ ਯਾਦ ਕਰਾਂ.........
ਜਦ ਅਸਮਾਨ ਤੇ ਖਿੱਲਰੇ ਧੂੰਆਂ-ਚੋਗਿਰਦਾ ਘੇਰਨ ਬਦਬੂਆਂ
ਜ਼ੁਲਫਾਂ ਦੀ ਖ਼ੁਸ਼ਬੂ ਬਿਖਰਾਵੇਂ
ਮੈਂ ਜਦ ਯਾਦ ਕਰਾਂ.........
164/ਦੀਪਕ ਜੈਤੋਈ