ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਤਿਗੁਰ ਨਾਨਕ

ਚਾਨਣ ਵਰਤਾਉਣ ਲਈ, ਵਾਹਿਗੁਰੂ ਨਨਕਾਣੇਂ ਵਿਚ ਆਇਆ
ਦਾਤਾਰ ਪਾਤਸ਼ਾਹ ਨੇ ਜਗਤ ਦਾ ਭੈਅ ਤੇ ਭਰਮ ਮਿਟਾਇਆ

ਇਹ ਦੁਨੀਆਂ ਤਾਰਨ ਨੂੰ ਸਤਿਗੁਰਾਂ ਪਹਿਲੀ ਲਈ ਉਦਾਸੀ
ਗ਼ਮ ਦੂਰ ਕਰਨ ਸਭਦੇ, ਤੁਰ ਪਿਆ-ਬੇਗ਼ਮਪੁਰ ਦਾ ਵਾਸੀ
ਮਰਦਾਨਾ ਸਤਿਸੰਗੀ ਗੁਰਾਂ ਨੇ ਆਪਣੇ ਨਾਲ ਮਿਲਾਇਆ
ਦਾਤਾਰ ਪਾਤਸ਼ਾਹ ਨੇ ............

ਸੁਲਤਾਨ ਪੁਰੋਂ ਤੁਰ ਕੇ, ਐਮਨਾਬਾਦ ਗੁਰੂ ਜੀ ਆਏ
ਤਦ ਭਾਈ ਲਾਲੋ ਦੇ ਸਤਿਗੁਰਾਂ ਸੁੱਤੇ ਭਾਗ ਜਗਾਏ
ਉਹ ਧੰਨ ਹੋ ਗਿਆ ਜਾਂ ਗੁਰਾਂ ਦਾ ਦਰਸ਼ਨ ਉਸਨੇ ਪਾਇਆ
ਦਾਤਾਰ ਪਾਤਸ਼ਾਹ ਨੇ............

ਬਾਪੂ ਦੇ ਸ਼ਰਾਧ ਵਜੋਂ 'ਮਲਿਕ' ਨੇ ਕੀਤਾ ਜਦੋਂ ਭੰਡਾਰਾ
ਪਰ ਨਿਉਂਦਾ ਸਤਿਗੁਰ ਨੇ, ਓਸ ਦਾ ਕੀਤਾ ਨਹੀਂ ਗਵਾਰਾ
ਹੰਕਾਰੇ ਭਾਗੋ ਨੇ ਸਿਪਾਹੀ ਭੇਜ ਗੁਰੂ ਸਦਵਾਇਆ
ਦਾਤਾਰ ਪਾਤਸ਼ਾਹ ਨੇ...........

ਫ਼ਰਮਾਇਆ ਸਤਿਗੁਰੂ ਨੇ-ਮਲਿਕ! ਤੂੰ ਕਰਦੈਂ ਪਾਪ ਕਮਾਈ
ਇਹ ਖੂਨ ਗ਼ਰੀਬਾਂ ਦੈ! ਸੇਠ ਜੀ! ਸਾਡੀ ਰਾਮ-ਦੁਹਾਈ
ਇਹਨਾਂ ਪਕਵਾਨਾਂ ਤੋਂ ਖਰਾ ਹਾਂ ਮੈਂ ਭੁੱਖਾ ਤ੍ਰਿਹਾਇਆ
ਦਾਤਾਰ ਪਾਤਸ਼ਾਹ ਨੇ............

168/ਦੀਪਕ ਜੈਤੋਈ