ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰਾ ਕੱਦ ਸਰੂ ਦੇ ਵਾਂਗ ਚਾਲ ਮਸਤਾਨੀ ਏਂ
ਮੇਰਾ ਸੌ ਵਲ ਖਾਵੇ ਲੱਕ, ਝੂਲ ਦੀ ਜਾਨੀ ਏਂ
ਮੈਨੂੰ ਵੇਖ ਵੇਖ ਸ਼ਰਮਾਉਣ, ਨੀ ਨੀਵੀਂ ਹੋ ਜਾਂਦੀ ਏ ਧੌਂਣ-
-ਕਲਹਿਰੀ ਮੋਰਾਂ ਦੀ
ਜਵਾਨੀ ਜ਼ੋਰਾਂ ਦੀ

ਮੈਂ ਸਿਰ ਤੇ ਚੁੰਨੀਂ ਲਈ ਨਵੀਂ ਰੰਗਵਾ ਕੇ ਨੀ
ਮੈਂ ਛਣ ਛਣ ਕਰਦੀ ਫਿਰਾਂ ਪੰਜੇਬਾਂ ਪਾਕੇ ਨੀ
ਮੈਨੂੰ ਨਜ਼ਰਾਂ ਲਗ ਲਗ ਜਾਣ, ਦਿਲਾਂ ਨੂੰ ਮੋਂਹਦੀ ਜਾਵੇ ਤਾਣ
ਛਣਕਦੇ ਬੋਰਾਂ ਦੀ
ਜਵਾਨੀ ਜ਼ੋਰਾਂ ਦੀ

ਮੇਰੇ ਲੁਗ ਲੁਗਦੇ ਕਰਦੇ ਅੰਗ, ਨੀ ਮੇਰੀ ਕੁੜਤੀ ਹੋ ਗਈ ਤੰਗ
ਜਵਾਨੀ ਜ਼ੋਰਾਂ ਦੀ
ਹਾਏ! ਜਵਾਨੀ ਜ਼ੋਰਾਂ ਦੀ

174/ਦੀਪਕ ਜੈਤੋਈ