ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੈੜਾ ਨਿੱਕੀ-ਨਿੱਕੀ ਗੱਲੋਂ ਪਾਈ ਰੱਖਦਾ ਕਲੇਸ਼,
ਨਾ ਮੈਂ ਡੋਲ੍ਹਾਂ ਨਾ ਵਿਗਾੜਾਂ,
ਗਾਲ੍ਹਾਂ ਕੱਢਦਾ ਹਮੇਸ਼,
ਰੱਖੇ ਕਿਥੋਂ ਤਕ ਅਗਲਾ ਸਮਾਈ ਅੜੀਓ
ਨੀਂ ਮੇਰੀ ਉਹਦੇ ਨਾਲ ਹੋ ਗਈ ਲੜਾਈ ਅੜੀਓ...

ਕੋਲ ਬੈਠੀ ਬੇਬੇ ਬੋਲੀ, "ਝੂਠ ਮਾਰਦੈ... ਕਦੇ ਨੀ ਲੜਾਈ ਹੋਈ... ਮਾੜਾ-ਮੋਟ ਦਾ ਕੀ ਐ... ਦੋ ਭਾਂਡੇ ਖੜਕਣੇ ਈ ਹੋਏ... ਲੈ ਹੈ... ਮੇਰਾ ਈ ਗੀਤ ਬਣਾ 'ਤਾ?" ਬੇਬੇ ਆਖ ਕੇ ਝੂਠਾ ਜਿਹਾ ਹੱਸੀ। ਅਸੀਂ ਵੀ ਸਾਰੇ ਹੱਸਣ ਲੱਗੇ।

ਦੀਪਕ ਜੀ ਬੋਲੇ, "ਓ ਸਰਦਾਰਨੀ ਜੀ, ਸਾਨੂੰ ਗੱਲਾਂ ਕਰਨ ਦੇ, ਰੰਗ 'ਚ ਭੰਗ ਨਾ ਪਾ ਤੇ ਵਧੀਆ ਜਿਹੀ ਚਾਹ ਬਣਾ... ਮੈਂ ਆਇਆ ਹੁਣੇ ਛਰਲ੍ਹਾ ਮਾਰ ਲਵਾਂ...।"

ਦੀਪਕ ਜੀ ਉਠ ਕੇ ਟੁੱਟੇ ਤੇ ਥੋੜੇ ਜਿਹੇ ਗੁਸਲਖ਼ਾਨੇ ਵਿਚ ਜਾ ਵੜੇ। ਬਾਹਰ ਨਿਕਲ ਕੇ ਹੱਥ ਧੋਂਦਿਆਂ ਹੀ ਗੱਲ ਦੀ ਲੜੀ ਫਿਰ ਜੋੜ ਲਈ, "ਤੇ ਹਾਂ... ਇਕ ਵਾਰੀ ਦੀ ਗੱਲ ਐ, ਮੈਂ ਬਾਜੇਖਾਨੇ ਬੱਸ ਅੱਡੇ ਉੱਤੇ ਖੜ੍ਹਾ ਸਾਂ... ਇਕ ਨਵੀਂ-ਨਵੀਂ ਵਿਆਹੀ ਜੋੜੀ ਲੰਘੀ ਮੇਰੇ ਕੋਲੋਂ ਦੀ... ਬੀਬੀ ਪਿੱਛੇ ਪਿੱਛੇ ਜਾ ਰਹੀ ਸੀ... ਉਹਦੇ ਪੈਰ ਨੂੰ ਜੁੱਤੀ ਖਾ ਰਹੀ ਸੀ... ਮੈਂ ਦੇਖਿਆ, ਬੀਬੀ ਘਰਵਾਲੇ ਨੂੰ ਬੋਲੀ, ਵੇ ਹੌਲੀ ਤੁਰ... ਮੇਰੇ ਜੁੱਤੀ ਲਗਦੀ ਐ... ਤੇ ਮੈਂ ਉਹਦੇ ਇਹਨਾਂ ਸ਼ਬਦਾਂ ਨੂੰ ਜਾਮਾ ਇੰਜ ਪਹਿਨਾਇਆ, ਜੋ ਨਰਿੰਦਰ ਬੀਬਾ ਨੇ ਗਾਇਆ, ਬੜਾ ਚੜ੍ਹਿਆ ਸੀ ਏਹੇ ਗੀਤ

'ਜੁੱਤੀ ਲਗਦੀ ਵੈਰੀਆ ਮੇਰੇ,
ਵੇ ਪੁੱਟ ਨਾ ਪੁਲਾਂਘਾ ਲੰਮੀਆਂ,
ਮੈਥੋਂ ਨਾਲ ਨ੍ਹੀਂ ਤੁਰੀਦਾ ਤੇਰੇ,
ਵੇ ਪੁੱਟ ਨਾ ਪੁਲਾਂਘਾ ਲੰਮੀਆਂ...'

ਤੇ ਇਕ ਗੀਤ ਸੀ

'ਗੱਲ ਸੋਚ ਕੇ ਕਰੀਂ ਤੰ ਜ਼ੈਲਦਾਰਾ,
ਅਸਾਂ ਨਹੀਂ ਕਰੋੜ ਝੱਲਣੀ...'

ਇਹ ਵੀ ਬੀਬਾ ਨੇ ਗਾਇਆ... ਸਾਡੇ ਜੈਤੋ ਦਾ ਇਕ ਵੱਡਾ ਜ਼ੈਲਦਾਰ ਸੀ... ਗੀਤ ਰਿਕਾਰਡ ਹੋਇਆ... ਸੁਣਨ ਮਗਰੋਂ ਇਕ ਦਿਨ ਮੇਰਾ ਰਾਹ ਰੋਕ ਕੇ ਖਲੋ ਗਿਆ... ਗੁੱਸੇ 'ਚ ਆਣ ਕੇ ਬੋਲਿਆ, 'ਓ ਦੀਪਕਾ, ਤੂੰ ਮੇਰੇ ਉੱਤੇ ਗੀਤ ਕਿਉਂ ਲਿਖਿਐ? ਗੋਲੀ ਮਰਵਾ ਦਿਆਂਗਾ...' ਤੇ ਇਹ ਸੁਣ ਪਹਿਲਾਂ ਤਾਂ ਮੈਂ ਨਿਮਰ ਰਿਹਾ, ਜਦ ਉਹ ਨਾ ਹਟਿਆ ਤਾਂ ਮੈਂ ਬਾਹਾਂ ਫੈਲਾਅ ਲਈਆਂ, ਲੈ ਜ਼ੈਲਦਾਰਾ ਆ ਜਾ,

16/ਦੀਪਕ ਜੈਤੋਈ