ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/19

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਭਵਨ' ਤੇ ਪਦਮ ਸ੍ਰੀ ਗੁਰਦਿਆਲ ਸਿੰਘ ਦੇ ਸਨਮਾਨ ਵਿਚ 'ਗਲਪ ਭਵਨ' ਬਣੇ।

ਆਮ ਲੋਕ ਅਤੇ ਸਾਹਿਤ ਦੇ ਕਦਰਦਾਨ ਵੀ ਉਹਨਾਂ ਦੀ ਵੇਲੇ-ਕੁਵੇਲੇ ਢੁਕਵੀਂ ਆਰਥਿਕ ਸਹਾਇਤਾ ਕਰਦੇ ਰਹੇ ਸਨ, ਪਰ ਉਹ ਸੰਭਲ ਨਹੀਂ ਸਕੇ, ਨਾ ਹੀ ਆਪਣੇ ਬੱਚਿਆਂ ਨੂੰ ਸੰਭਾਲ ਸਕੇ।

ਇਕ ਵਾਰੀ ਮੈਂ ਪੁੱਛਿਆ ਸੀ, "ਦੀਪਕ ਜੀ, ਗੁੱਸਾ ਕਦੋਂ ਆਉਂਦਾ ਹੈ?"

ਉਹ ਬੋਲੇ, "ਜਦੋਂ ਪੀਤੀ ਨਾ ਹੋਵੇ।"

ਗ਼ਜ਼ਲ ਵਿਚ ਦੀਪਕ ਜੀ ਜਿੰਨੇ ਅਗਾਂਹਵਧੂ ਸਨ, ਪਰ ਓਨੇ ਹੀ ਆਪਣੀ ਅਸਲ ਜ਼ਿੰਦਗੀ ਵਿਚ ਪਿੱਛੇ ਸਨ। ਲਿਖਦੇ ਸਨ:

ਜ਼ਿੰਦਗੀ ਮਰ ਗਈ ਜੇ ਬਿਨਾ ਮੌਤ ਹੀ
ਇਸ਼ਕ 'ਤੇ ਹਰਫ਼ ਆਏਗਾ ਐ ਦੋਸਤੋ
ਇੰਝ ਖ਼ਾਮੋਸ਼ ਬੈਠਣ ਦਾ ਕੀ ਫਾਇਦਾ
ਕੁਝ ਕਰੋ, ਮਰ ਰਹੀ ਜ਼ਿੰਦਗੀ ਵਾਸਤੇ...

ਜਦੋਂ ਨੰਦ ਲਾਲ ਨੂਰਪੁਰੀ ਖੂਹ ਵਿਚ ਛਾਲ ਮਾਰ ਕੇ ਡੁੱਬ ਮੋਇਆ ਤਾਂ ਦੀਪਕ ਜੀ ਨੇ ਉਸ ਉੱਤੇ ਮਰਸੀਆ ਲਿਖਿਆ ਸੀ:

ਬੇ-ਤਰਸ, ਜ਼ਾਲਿਮ ਜ਼ਮਾਨੇ, ਓ ਸਿਤਮਗਰ-ਰੂ-ਸਿਆਹ
ਤੂੰ ਮਗਰ ਪੈ ਜਾਨੈਂ ਜਿਸ ਦੇ, ਛਡਦੈਂ ਕਰਕੇ ਤਬਾਹ
ਕਰ ਰਿਹਾ ਸੀ ਇਕ ਫੱਕਰ, ਤੇਰੀ ਬੁੱਕਲ ਵਿਚ ਨਿਬਾਹ
ਮਾਰ ਦਿੱਤਾ ਤੂੰ ਰੋਲ ਕੇ, ਉਹ ਸੁਖ਼ਨ ਦਾ ਬਾਦਸ਼ਾਹ
ਕਲਮ ਜਿਸ ਦੀ, ਜ਼ਿੰਦਗੀ ਦਾ ਚਿੱਤ ਮੋਹ ਕੇ ਲੈ ਗਈ
ਤੈਥੋਂ ਸਤ ਕੇ, ਖ਼ੁਦਕੁਸ਼ੀ ਵੀ ਉਸ ਨੂੰ ਕਰਨੀ ਪੈ ਗਈ...

******

ਇਕ ਵਾਰੀ ਦੀਪਕ ਜੀ ਦੀ ਸ਼ਾਇਰੀ ਤੋਂ ਪ੍ਰਸੰਨ ਹੋ ਕੇ ਇਕ ਨਿਹੰਗ ਸਿੰਘ ਨੇ ਦੀਪਕ ਜੀ ਨੂੰ ਚੰਗਾ ਤਗੜਾ ਖੂੰਡਾ ਭੇਟ ਕੀਤਾ, ਉਸ ਦਿਨ 'ਤੇ ਦੀਪਕ ਜੀ ਨੇ ਜੈਤੋ ਮੰਡੀ ਵਿਚ ਹੀ ਕਿਸੇ ਦੇ ਅਖੰਡ ਪਾਠ ਦੇ ਭੋਗ ਸਮੇਂ ਕੋਈ ਜੋਸ਼ੀਲੀ ਵਾਰ ਪੜ੍ਹੀ ਸੀ। ਨਿਹੰਗ ਸਿੰਘ ਉੱਠ ਕੇ ਖਲੋ ਗਿਆ ਤੇ ਖ਼ੁਸ਼ ਹੋ ਕੇ ਕਹਿਣ ਲੱਗਿਆ, "ਦੀਪਕ ਜੀ, ਏਸ ਵੇਲੇ ਮੇਰੇ ਕੋਲ ਕੋਈ ਪੈਸਾ-ਧੇਲਾ ਨਹੀਂ... ਇਕੋ ਇਕ ਇਹੋ ਖੂੰਡਾ ਐ... ਇਹੋ ਮੈਂ ਆਪ ਜੀ ਨੂੰ ਭੇਟਾ ਕਰਦੈਂ... ਬੋਲੇ ਸੋ ਨਿਹਾਲ...।"

ਦੀਪਕ ਜੀ ਖੂੰਡਾ ਘਰ ਲੈ ਆਏ। ਜਦੋਂ ਘਰ ਆ ਕੇ ਦੀਪਕ ਜੀ ਪੈਸੇ ਗਿਣਨ ਲੱਗੇ, ਤਾਂ ਕੋਲ ਬੈਠੇ ਜੁਆਕ ਆਪਸ ਵਿਚ ਲੜਨ ਲੱਗੇ, ਕੋਈ ਕਹੇ, "ਮੈਂ ਭਾਪੇ

19/ਦੀਪਕ ਜੈਤੋਈ