ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਿੰਘ ਨੇ ਦੀਪਕ ਜੈਤੋਈ ਦੇ ਗੀਤਾਂ ਬਾਰੇ ਗੱਲ ਕੀਤੀ ਹੈ। ਦੀਪਕ ਅਤੇ ਦੀਪਕ ਦੀ ਗੀਤ ਰਚਨਾ ਦੇ ਵਿਭਿੰਨ ਪਹਿਲੂ ਪਛਾਣਨ ਦਾ ਯਤਨ ਕੀਤਾ ਹੈ। ਇਸ ਦਾ ਸੁਆਗਤ ਹੈ। ਇਹ ਯਤਨ ਨਿਸ਼ਚੈ ਹੀ ਪਲੇਠਾ ਯਤਨ ਹੈ, ਪਰ ਬਹੁਤ ਸਾਰੀਆਂ ਆਸਾਂ ਸੰਭਾਵਨਾਵਾਂ ਇਸ ਯਤਨ ਨਾਲ ਜੁੜੀਆਂ ਹੋਈਆਂ ਹਨ। ਹਿਰਦੇਪਾਲ ਨੂੰ ਇਸ ਸਮੁੱਚੇ ਯਤਨ ਲਈ ਮੁਬਾਰਕਬਾਦ।
ਉਮੀਦ ਹੈ ਪਾਠਕ ਵਰਗ ਇਸ ਸਮੁੱਚੇ ਯਤਨ ਨੂੰ ਖੁਸ਼ਆਮਦੀਦ ਆਖੇਗਾ, ਤੇ ਇਸ ਕਿਰਤ ਵਿੱਚੋਂ ਮਾਲਵੇ ਦੇ ਟਿੱਬਿਆਂ ਵਿੱਚ ਉਗੇ ਗੁਲਾਬ ਦੀ ਮਹਿਕ ਮਾਣੇਗਾ।
ਧੰਨਵਾਦ
ਜੀਤ, ਜੋਸ਼ੀ
23/ਦੀਪਕ ਜੈਤੋਈ