ਵੱਲ ਬਹੁਤਾ ਧਿਆਨ ਨਾ ਦੇ ਸਕੇ। ਇਸ ਦੇ ਬਾਵਜੂਦ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਉਨ੍ਹਾਂ ਦਾ ਸਥਾਨ ਸਦਾ ਲਈ ਅਮਰ ਰਹੇਗਾ।
ਪ੍ਰੋ. ਹਿਰਦੇਪਾਲ ਨੇ ਆਪਣਾ ਇਹ ਖੋਜ-ਕਾਰਜ ਪ੍ਰਸਿੱਧ ਲੋਕਯਾਨ ਸ਼ਾਸਤਰੀ ਅਤੇ ਸਭਿਆਚਾਰ ਵਿਗਿਆਨੀ ਡਾ. ਜੀਤ ਸਿੰਘ ਜੋਸ਼ੀ ਦੀ ਦੇਖ-ਰੇਖ ਹੇਠ ਮੁਕੰਮਲ ਕੀਤਾ ਹੈ। ਡਾ. ਜੋਸ਼ੀ ਅੱਗੋਂ ਡਾ. ਕਰਨਜੀਤ ਸਿੰਘ, ਡਾ. ਟੀ.ਆਰ ਵਿਨੋਦ ਅਤੇ ਡਾ. ਘੁੰਮਣ ਆਦਿ ਦੁਆਰਾ ਹੁੰਦੇ ਹੋਏ ਡਾ. ਦੀਵਾਨ ਸਿੰਘ ਅਤੇ ਡਾ. ਪਿਆਰ ਸਿੰਘ ਦੀ ਪਰੰਪਰਾ ਨਾਲ ਜਾ ਮਿਲਦੇ ਹਨ, ਜਿਨ੍ਹਾਂ ਨੇ ਪੰਜਾਬੀ ਵਿੱਚ ਮਿਆਰੀ ਕਿਸਮ ਦੀ ਖੋਜ ਦੀ ਸ਼ਾਹ-ਰਾਹ ਤਿਆਰ ਕੀਤੀ। ਇਹੀ ਕਾਰਨ ਹੈ ਕਿ ਹਿਰਦੇਪਾਲ ਜੀ ਦਾ ਇਹ ਖੋਜ-ਨਿਬੰਧ ਅਤਿਅੰਤ ਪ੍ਰਮਾਣਿਕ ਕਿਸਮ ਦਾ ਹੋ ਨਿੱਬੜਿਆ ਹੈ। ਮੈਂ ਇਸ ਨਿਬੰਧ ਦਾ ਭਰਪੂਰ ਸਵਾਗਤ ਕਰਦਾ ਹਾਂ। ਮੈਨੂੰ ਵਿਸ਼ਵਾਸ਼ ਹੈ ਕਿ ਉਹ ਪੰਜਾਬੀ ਆਲੋਚਨਾ ਅਤੇ ਅਧਿਆਪਨ ਦੇ ਖੇਤਰ ਵਿੱਚ ਇੱਕ ਨਵੇਕਲਾ ਸਥਾਨ ਜ਼ਰੂਰ ਹਾਸਲ ਕਰੇਗਾ ਅਤੇ ਮਲੋਟ ਤੋਂ ਉੱਠ ਕੇ ਪੂਰੇ ਪੰਜਾਬ ਵਿੱਚ ਛਾ ਜਾਏਗਾ। ਮੈਨੂੰ ਉਸ ਮੁਬਾਰਕ ਦਿਨ ਦੀ ਇੰਤਜ਼ਾਰ ਰਹੇਗੀ।
ਆਮੀਨ!
ਹੋਲਾ ਮਹੱਲਾ, 2014
ਪ੍ਰੋ. ਬ੍ਰਹਮਜਗਦੀਸ਼ ਸਿੰਘ
ਬ੍ਰਹਮ ਨਿਵਾਸ, ਹਰਿੰਦਰਾ ਨਗਰ
ਫ਼ਰੀਦਕੋਟ-
151203
25/ਦੀਪਕ ਜੈਤੋਈ