ਪੰਜਾਬੀ ਗੀਤ ਕਾਵਿ ਦਾ ਸਾਹਿਤਕ ਅਤੇ
ਸਭਿਆਚਾਰਕ ਆਧਾਰ
ਸਮੁੱਚੇ ਸਾਹਿਤਕ ਜਗਤ ਵਿੱਚ ਗੀਤ ਨੂੰ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਮਨੁੱਖੀ ਪ੍ਰੇਮ ਭਾਵਾਂ ਨੂੰ ਵੰਨ-ਸੁਵੰਨੇ ਵੇਗਾਂ/ਲੈਅ ਅੰਦਰ ਪ੍ਰਸਤੁਤ ਕਰਨ ਦਾ ਮਾਧਿਅਮ ਗੀਤ ਹੈ। ਸਮੁੱਚੇ ਸਾਹਿਤ ਅੰਦਰ ਪ੍ਰੇਮ ਅਤੇ ਸਨੇਹ ਭਾਵ ਨਾਲ ਸੰਬੰਧਤ ਸਾਹਿਤ ਦਾ ਗਿਣਾਤਮਕ ਪੱਧਰ ਬਹੁਤ ਵਿਸ਼ਾਲ ਹੈ ਅਤੇ ਗੀਤ ਰੂਪ ਦੀ ਵਰਤੋਂ ਇਸ ਭਾਵ ਦੇ ਪ੍ਰਗਟਾਅ ਲਈ ਸਭ ਤੋਂ ਵਧੇਰੇ ਹੋਈ ਹੈ।
ਭਾਰਤੀ ਸਾਹਿਤ ਅਤੇ ਸੰਗੀਤ ਵਿੱਚ ਸ਼ੁਰੂਆਤੀ ਦੌਰ ਸਮੇਂ ਪ੍ਰਮਾਤਮਾ ਨਾਲ ਸਬੰਧਤ ਸਨੇਹ ਭਾਵ ਦਾ ਕਾਵਿ ਰਚਿਆ ਗਿਆ। ਹੌਲੀ-ਹੌਲੀ ਪਰਮਾਤਮਾ ਤੋਂ ਇਸ ਦਾ ਮੁੱਖ ਮਨੁੱਖ ਵੱਲ ਹੋਣਾ ਸ਼ੁਰੂ ਹੋਇਆ। ਜਿਉਂ-ਜਿਉਂ ਸੰਸਾਰ ਨੇ ਵਿਕਾਸ ਕੀਤਾ ਤਿਉਂ-ਤਿਉਂ ਸਾਹਿਤ ਅਤੇ ਗੀਤ ਰੂਪ ਨੇ ਵੀ ਵਿਕਾਸ ਕੀਤਾ। ਆਪਣੇ ਅਜੋਕੇ ਰੂਪ ਤੱਕ ਆਉਣ ਤੀਕਰ ਗੀਤ ਨੇ ਵੀ ਇੱਕ ਲੰਮਾ ਸਫਰ ਤੈਅ ਕੀਤਾ ਹੈ। ਪਰ ਇਸ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਸੁਨੇਹ ਭਾਵ ਸਦਾ ਹੀ ਗੀਤ ਰਾਹੀ ਸੰਪੂਰਨ ਹੁੰਦਾ ਆਇਆ ਹੈ।
ਸਾਹਿਤ ਦੀ ਦੁਨੀਆ ਅੰਦਰ ਮਨੁੱਖ ਦੀ ਪਹਿਲੀ ਉਪਲਬਧੀ ਵੇਦ-ਬਾਣੀ ਮੰਨੀ ਜਾਂਦੀ ਹੈ। ਵੇਦਾਂ ਅੰਦਰ ਵਿਚਾਰ ਪ੍ਰਮੁੱਖ ਹਨ ਅਤੇ ਭਾਵ ਗੌਣ। ਵੇਦਾਂ ਦਾ ਸੰਬੰਧ ਮਨੁੱਖ ਦੇ ਉਸ ਦੌਰ ਨਾਲ ਹੈ ਜਦੋਂ ਮਨੁੱਖ ਜਾਂ ਤਾਂ ਪ੍ਰਮਾਤਮਾ ਜਾਂ ਉਸ ਦੀਆਂ ਸ਼ਕਤੀਆਂ ਨੂੰ ਬੇਨਤੀ ਕਰਦਾ ਸੀ ਅਤੇ ਜਾਂ ਆਪਣੇ ਚੇਲਿਆਂ ਨੂੰ ਉਪਦੇਸ਼। ਇਨ੍ਹਾਂ ਦੋਵਾਂ ਦੇ ਸਫਲ ਨਿਭਾਅ ਲਈ ਛੰਦ ਦਾ ਸਹਾਰਾ ਲਿਆ ਜਾਣ ਲੱਗ ਪਿਆ। ਮਹਾਂਰਿਸ਼ੀ ਪਾਣਿਨੀ ਨੇ ਵੇਦ ਨੂੰ ਛੰਦ ਹੀ ਆਖਿਆ ਹੈ। ਵੇਦ ਅੰਦਰ ਛੰਦਾਂ ਦੀ ਵੰਨ-ਸੁਵੰਨਤਾ ਹੈ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਵੇਦ-ਮੰਤਰ ਗਾਇਨ ਮਈ ਹਨ। ਮੰਤਰਾਂ ਦੇ ਆਰੰਭ ਵਿੱਚ ਉਹਨਾਂ ਦੇ ਸੁਰਾਂ ਦਾ ਸੰਕੇਤ ਵੀ ਮੌਜੂਦ ਹੈ। ਵੇਦਮੰਤਰ ਰਿਸ਼ੀ-ਕਵੀਆਂ ਦੇ ਗੀਤ ਹਨ। ਇਹ ਵੀ ਅਨੁਮਾਨ ਹੈ ਕਿ ਇਹਨਾਂ ਰਿਸ਼ੀ-ਕਵੀਆਂ ਤੋਂ ਪਹਿਲਾਂ ਲੋਕ-ਗੀਤ ਵੀ ਮੌਜੂਦ ਹੋਣਗੇ, ਭਾਵੇਂ ਕਿ ਲੋਕ-ਗੀਤਾਂ ਦੀ ਹੋਂਦ ਵੀ ਹੈ ਪਰ ਫੇਰ ਵੀ ਵਿਸ਼ਵਾਸ਼ ਕੀਤਾ ਜਾ ਸਕਦਾ ਹੈ।
ਮਨੁੱਖ ਇਸ ਦੁਨੀਆ ਦਾ ਸਭ ਤੋਂ ਵੱਧ ਭਾਵੁਕ ਪ੍ਰਾਣੀ ਹੈ ਤੇ ਜੇਕਰ ਕੋਇਲ ਦਾ ਗਾਣਾ ਅਤੇ ਮੋਰ ਦਾ ਨੱਚਣਾ ਪ੍ਰਵਾਨ ਕੀਤਾ ਜਾ ਸਕਦਾ ਹੈ ਤਾਂ ਇਹ ਵੀ ਪ੍ਰਵਾਨਯੋਗ ਹੈ ਕਿ ਮਨੁੱਖ ਆਪਣੇ ਮੂਲ ਰੂਪ ਵਿੱਚ ਗਾਇਕ ਜ਼ਰੂਰ ਰਿਹਾ ਹੋਵੇਗਾ। ਵੈਦਿਕ-ਕਾਲ ਵਿੱਚ ਦੋ ਪ੍ਰਮੁੱਖ ਭੇਦ ਪਾਏ ਗਏ ਹਨ।
-ਗ੍ਰਾਮ-ਗਾਨ
ਅਤੇ
26/ਦੀਪਕ ਜੈਤੋਈ