ਵਿਹਾਰ ਰਾਹੀ ਸੰਭਿਆਚਾਰਕ ਮਾਨਸਿਕਤਾ ਦਾ ਵਸਤੂਕਰਨ ਕਰਦੀ ਹੈ। ਅਸਲੀਅਤ ਤਾਂ ਇਹ ਹੈ ਕਿ ਵਸਤਾਂ ਮਾਨਸਿਕ ਹੋ ਕੇ ਪ੍ਰਤੱਖਣਯੋਗ ਅਤੇ ਸਮਝਣਯੋਗ ਬਣਦੀਆਂ ਹਨ।
ਸੱਭਿਆਚਾਰ ਵਿਸ਼ੇਸ਼ ਦੇ ਲੋਕਾਂ ਵਿੱਚ ਭਾਵਾਂ ਤੇ ਵਿਚਾਰਾਂ ਦੀ ਗਹਿਰੀ ਸਭਿਆਚਾਰਕ ਸਾਂਝ ਹੁੰਦੀ ਹੈ, ਜੋ ਉਹਨਾਂ ਦੀਆਂ ਮਨੋ-ਸੰਰਚਨਾਵਾਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਗੀਤ ਰਚਨਾ ਵਿੱਚ ਹਰ ਚਿਹਨ ਸਭਿਆਚਾਰਕ ਸਿਮ੍ਰਤੀਆਂ ਦੀ ਗਹਿਰਾਈ ਸਮੇਤ ਗੁਜ਼ਰਦਾ ਹੈ। ਇਸੇ ਲਈ ਗੀਤ ਕਵੀ ਦੀ ਕਾਵਿ-ਦ੍ਰਿਸ਼ਟੀ ਦਾ ਸੱਭਿਆਚਾਰਕ ਉਚਾਰ ਹੁੰਦਾ ਹੈ। ਗੀਤ ਨੂੰ ਸ਼ਬਦ ਤੇ ਭਾਵ ਦੀ ਇਤਿਹਾਸਕ ਚੇਤਨਾ ਦੇ ਡੂੰਘ ਵਿੱਚ ਉਤਰਨਾ ਪੈਂਦਾ ਹੈ, ਇਹੋ ਗੀਤ ਦੀ ਨਜ਼ਾਕਤ ਤੇ ਇਸ ਦੇ ਹੁਨਰ ਦੀ ਸਰਬੁਲੰਦੀ ਹੈ। ਪੰਜਾਬੀ ਪ੍ਰਤਿਭਾ ਗੀਤ ਰਾਹੀ ਹੀ ਉਭਰਦੀ ਤੇ ਲਿਸ਼ਕਦੀ ਹੈ, ਧਿਆਨ ਨਾਲ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਹਰੇਕ ਸੰਕਟ ਸਮੇਂ ਗੀਤ ਆਣ ਹਾਜ਼ਰ ਹੁੰਦਾ ਹੈ।
"ਪੰਜਾਬੀ ਸਭਿਆਚਾਰ ਵਿੱਚ ਗੀਤ ਅਤੇ ਗਾਉਣ ਦੀ ਲੰਮੀ ਤੇ ਮਹਾਨ ਪਰੰਪਰਾ ਹੈ। ਪੰਜਾਬ ਵਿੱਚ ਪ੍ਰਾਚੀਨ ਕਾਲ ਤੋਂ ਹੀ ਵੱਖ-ਵੱਖ ਗਾਇਣ ਰੂਪ ਪ੍ਰਚਲਿਤ ਰਹੇ ਹਨ | ਪੰਜਾਬ ਵਿੱਚ ਲੋਕ ਗੀਤਾਂ ਦੀ ਬੜੀ ਵਿਸ਼ਾਲ ਅਤੇ ਹਰਮਨ ਪਿਆਰੀ ਪਰੰਪਰਾ ਰਹੀ ਹੈ। ਪੰਜਾਬੀ ਸੱਭਿਆਚਾਰ ਦਾ ਅਜਿਹਾ ਕੋਈ ਮੌਕਾ ਨਹੀਂ ਜਿਥੇ ਗੀਤ ਉਸਦੇ ਅੰਗ-ਸੰਗ ਨਾ ਹੋਣ। ਅਕਸਰ ਹੀ ਕਿਹਾ ਸੁਣਿਆ ਜਾਂਦਾ ਹੈ ਕਿ ਪੰਜਾਬੀ ਜੰਮਦਾ ਵੀ ਗੀਤਾਂ ਵਿੱਚ ਹੈ, ਜਵਾਨ ਵੀ ਗੀਤਾਂ ਵਿੱਚ ਹੁੰਦਾ ਹੈ ਅਤੇ ਮਰਦਾ ਵੀ ਗੀਤਾਂ ਵਿੱਚ ਹੈ। ਬੱਚਾ ਜੰਮਣ ਤੋਂ ਲੈ ਕੇ ਲੋਰੀਆਂ, ਕਿੱਕਲੀ, ਸੁਹਾਗ, ਸਿੱਠਣੀਆਂ, ਡੋਲੀ ਦੇ ਗੀਤਾਂ ਤੇ ਮਰਨ ਦੇ ਗੀਤਾਂ ਦੀ ਆਪਣੀ ਵਿਸ਼ਾਲ ਪਰੰਪਰਾ ਹੈ ਪੰਜਾਬੀ ਦੇ ਗੀਤ ਕਾਵਿ ਉਤੇ ਲੋਕ-ਗੀਤਾਂ ਦਾ ਗੂੜ੍ਹਾ ਰੰਗ ਹੈ।
"ਗੀਤ ਦੀ ਨਵੇਕਲੀ ਰੂਪਾਕਾਰਕ ਸਿਰਜਣਾ ਵਿਸ਼ਿਸ਼ਟ ਸਾਹਿਤਕ ਪਰੰਪਰਾ ਵਿੱਚ ਆਧੁਨਿਕ ਯੁਗ ਤੋਂ ਹੀ ਮੰਨੀ ਜਾਂਦੀ ਹੈ। ਆਧੁਨਿਕ ਸਾਹਿਤ ਤੇ ਇਸੇ ਪ੍ਰਸੰਗ ਵਿੱਚ ਆਧੁਨਿਕ ਕਾਵਿ ਦੇ ਵੱਖਰੇ ਮੁਹਾਂਦਰੇ ਦੇ ਸਮਾਨਾਂਤਰ ਹੀ ਗੀਤ ਆਪਣੀ ਨਵੇਕਲੀ ਸਾਹਿਤਕ ਦਿੱਖ ਬਣਾਉਂਦਾ ਹੈ ਭਾਵੇਂ ਇਸ ਗੀਤ ਦੇ ਪਿਛੋਕੜ ਵਿੱਚ ਬਹੁਤ ਲੰਮੀ, ਹਰਮਨ ਪਿਆਰੀ ਲੋਕਧਾਰਾਈ (Folkloric) ਪਰੰਪਰਾ ਗਾਇਨ-ਰੀਤ ਹਾਜ਼ਰ ਹੈ ਪਰ, ਆਧੁਨਿਕ ਪੰਜਾਬੀ ਗੀਤ-ਕਾਵਿ ਆਪਣੇ ਸੰਰਚਨਾਤਮਕ ਸੰਗਠਨ ਪੱਖੋਂ ਕੁਝ ਵਖਰੇਂਵੇ ਰੱਖਦਾ ਹੈ। ਇਹ ਵਖਰੇਂਵੇ ਵਿਸ਼ਾਗਤ ਪੱਧਰ ਤੇ ਵੀ ਹਨ ਪ੍ਰਗਟਾ ਪੱਧਰ 'ਤੇ ਵੀ ਅਤੇ ਗਾਇਣ ਸ਼ੈਲੀ ਦੀ ਪੱਧਰ 'ਤੇ ਵੀ।6
ਗੀਤ ਸਮੂਹਿਕ ਚੇਤਨਾ ਦੀ ਉਪਜ ਹੋਣ ਕਾਰਨ ਸਭਿਆਚਾਰ ਨੂੰ ਸ਼ੁੱਧ ਰੂਪ 'ਚ ਪੇਸ਼ ਕਰਦਾ ਹੈ। ਜਿਵੇਂ ਹੀ ਮਨੁੱਖ ਇਸ ਦੁਨੀਆ 'ਤੇ ਜਨਮ ਲੈਂਦਾ ਹੈ ਤਾਂ ਮਾਂ ਦੇ ਮਿਸਰੀ ਘੁਲੇ ਬੋਲਾਂ ਨਾਲ ਇੱਕ ਮਿਕ ਹੋਈਆ ਲੋਰੀਆਂ ਉਸ ਨੂੰ "ਜੀ ਆਇਆ" ਆਖਦੀਆਂ ਹਨ:-
30/ਦੀਪਕ ਜੈਤੋਈ