ਸਮਰੱਥ ਹੋ ਜਾਂਦਾ ਹੈ। ਉਸ ਦੀਆਂ ਸਮੁੱਚੀਆਂ ਸੁਰਾਂ ਬੌਧਿਕਤਾ ਵੱਲ ਤੁਰਦੀਆਂ ਆਪਣੇ ਸਮੇਂ ਦੇ ਹਾਲਾਤਾਂ ਨਾਲ ਰੁੱਸਦੀਆਂ ਜਾਪਦੀਆਂ ਹਨ, ਤੇ ਇਹੀ ਰੋਸਾ ਕਾਵਿਸਿਰਜਣ ਦੇ ਸਮਰੱਥ ਹੋ ਖੜ੍ਹਦਾ ਹੈ। ਅਜਿਹੀ ਉਮਰੇ ਉਹ ਆਪਣੇ ਹੀ ਨੈਣ-ਨਕਸ਼ਾ ਨੂੰ ਸ਼ੀਸ਼ੇ ਮੁਹਰੇ ਨਿਹਾਰਦਾ ਰਹਿੰਦਾ ਹੈ ਅਤੇ ਸ਼ੀਸ਼ੇ ਮੂਹਰੇ ਪਹਿਰਾ ਦਿੰਦਾ ਰਹਿੰਦਾ ਹੈ। ਆਪਣੀ ਸੋਚ ਦੇ ਹਾਣ ਦਾ ਸੰਸਾਰ ਤਲਾਸ਼ ਕਰਨ ਦੀ ਸੁਗੰਧ, ਵਾਲਾਂ ਦੀ ਖੁਸ਼ਬੋ, ਅੱਖ ਦੀ ਰਮਜ਼, ਮੁਸਕਾਨ ਦਾ ਲਹਿਜ਼ਾ, ਪੈਰਾਂ ਦੀ ਆਹਟ, ਗੱਲ ਕੀ, ਹਰ ਨਿੱਕੀ ਤੋਂ ਨਿੱਕੀ ਚੀਜ਼ ਪਹਿਚਾਨਣ ਤੇ ਅਭਿਵਿਅਕਤ ਕਰਨ ਦੀ ਲਾਲਸਾ ਕਾਵਿ ਦੇ ਜ਼ਰੀਏ ਮੁਕੰਮਲ ਹੁੰਦੀ ਹੈ। ਇਸ ਸਮੇਂ ਹੀ ਉਸਦੇ ਰੋਮ-ਰੋਮ ਵਿੱਚੋਂ ਗੀਤ ਰੁਮਕਣ ਲੱਗਦੇ ਹਨ। ਦੂਜੀ ਦੇਹੀ ਦੀ ਹਰ ਨਜ਼ਰ, ਹਰ ਹਰਕਤ, ਹਰ ਅਦਾ ਕਾਵਿ ਹੋ ਨਿਬੜਦੀ ਹੈ। ਮਨ ਦੇ ਵਿਹੜੇ ਇਹ ਗੀਤਾਂ ਦੇ ਪੁੰਗਰਨ ਦੀ ਰੁੱਤ ਹੁੰਦੀ ਹੈ ਤੇ ਮਹਿਬੂਬ ਦੀ ਨਜ਼ਰ ਹੀ ਫਸਲ ਬਣ ਕੇ ਪੇਸ਼ ਹੁੰਦੀ ਹੈ। ਇਸ ਉਮਰੇ ਧਰਤੀ ਭੀੜੀ-ਭੀੜੀ ਲੱਗਦੀ ਹੈ ਤੇ ਅੰਬਰ ਨੀਵਾਂ-ਨੀਵਾਂ, ਜਿਥੇ ਬਾਂਹ ਵਧਾ ਕੇ ਤਾਰੇ ਤੋੜ ਮਹਿਬੂਬ ਦੇ ਕੇਸਾਂ ਵਿੱਚ ਗੁੰਦਣ ਦੀ ਰੀਝ ਮਚਲਦੀ ਹੈ, ਤੇ ਇਹੀ ਰੀਝ ਗੀਤ ਦਾ ਰੂਪ ਅਖਤਿਆਰ ਕਰ ਲੈਂਦੀ ਹੈ।
ਜ਼ਿੰਦਗੀ ਜਿਉਣ ਦਾ ਇੱਕ ਆਧਾਰ ਜਿਥੇ ਸੋਚਾਂ ਦਾ ਸੰਸਾਰ ਪਲਦਾ ਹੈ, ਇਸ ਸੰਸਾਰ ਨੂੰ ਲੋਕ ਗੀਤ ਸਾਂਭਦੇ ਹਨ, ਤੇ ਇਸ ਸੰਸਾਰ ਨੂੰ ਲੱਭਦੀ ਇੱਕ ਕੁੜੀ ਆਪਮੁਹਾਰੇ ਹੀ ਗਾ ਉਠਦੀ ਹੈ:
ਸਿਰ ਗੁੰਦ ਦੇ ਕੁਪੱਤੀਏ ਨੈਣੇ,
ਨੀ ਉਤੇ ਪਾ ਕੇ ਡਾਕ ਬੰਗਲਾ।
ਇਹ ਡਾਕ ਬੰਗਲਾ ਉਦੀਆਂ ਰੀਝਾਂ, ਅਰਮਾਨਾਂ, ਸੁਪਨਿਆਂ ਤੇ ਸੋਚਾਂ ਦਾ ਬੰਗਲਾ ਹੈ। ਪਰ ਨੈਣ ਹੱਥੋਂ ਗੁੰਦਵਾ ਲੈਣਾ ਦਿਲ ਤੇ ਦਿਮਾਗ ਵਿੱਚ ਵਿਛੀ ਰੇਖਾ ਵੱਲ ਸੰਕੇਤ ਕਰਦੀ ਹੈ ਜਿਥੇ ਨੈਣ ਆਪਣੀ ਅਸਮਰਥਤਾ ਵੀ ਅਭਿਵਿਅਕਤ ਕਰਦੀ ਹੈ ਤੇ ਉਸਦੀ ਸਮਰਥਾ ਇਹ ਬੰਗਲਾ ਸਿਰਜਣਾ ਵਿੱਚ ਨਹੀਂ:
ਮੈਤੋਂ ਡਾਕ ਬੰਗਲਾ ਨਹੀਂ ਪੈਂਦਾ,
ਨੀ ਉਤੇ ਪਾ ਦੈ ਮੋਰ ਘੁੱਗੀਆ।
ਆਰਥਿਕ ਤੇ ਸਮਾਜਿਕ ਮਜ਼ਬੂਰੀਆਂ ਜਿਥੇ ਇਕ ਪਾਸੇ ਡਾਕ ਬੰਗਲੇ ਨੂੰ ਮੋਰ ਘੁੱਗੀਆਂ ਵਿੱਚ ਬਦਲ ਰਹੀਆਂ ਹਨ, ਉਥੇ ਦੂਜੇ ਪਾਸੇ ਇੰਨ੍ਹਾਂ ਰੀਝਾਂ ਦੁਆਲੇ 'ਲਛਮਣ ਰੇਖਾਵਾਂ' ਵੀ ਵਾਹ ਦਿੰਦੀਆ ਹਨ? ਇਹਨਾਂ 'ਲਛਮਣ ਰੇਖਾਵਾਂ ਵਿੱਚ ਕੈਦ ਮਨ ਹਉਕੇ ਪਾਲਦਾ ਹੈ। ਇਹ ਹਉਕੇ ਲੋਕ ਗੀਤ/ਗੀਤ ਬਣ ਕੇ ਬਾਹਰ ਫੁੱਟਦੇ ਹਨ:
ਕਾਸ਼ਨੀ ਦੁਪੱਟੇ ਵਿੱਚ ਤਿੰਨ ਧਾਰੀਆ,
ਪਹਿਨਣ ਨੀ ਦਿੰਦੀਆਂ ਕਬੀਲਦਾਰੀਆਂ।
ਆਪਣੀਆਂ ਸੋਚਾਂ ਦੇ ਹਾਣ ਦਾ ਸਾਥੀ ਆਪ ਹੀ ਤਲਾਸ਼ ਕਰ ਲੈਣ ਦੀ ਮਨਾਹੀ ਵਿਵਰਜਿਤ ਰੁੱਤ ਵਿੱਚ ਵੀ ਮੂੰਹ ਜ਼ੋਰ ਇੱਛਾ ਨੂੰ ਨਾ ਟਾਲੀ ਜਾਣ ਵਾਲੀ ਲੋਚਾ ਨੂੰ ਗੀਤਾਂ ਹਵਾਲੇ ਕਰਦੀ ਇਸ ਗੱਲ ਦੀ ਹਾਮੀ ਭਰਦੀ ਹੈ, ਕਿ ਇਨ੍ਹਾਂ ਵਲਗਣਾਂ ਦੇ
32/ਦੀਪਕ ਜੈਤੋਈ