ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਦੇ ਸਮੂਹ ਕਾਰਜਾਂ ਨੂੰ ਸੁਰਬੱਧ ਕਰਨ ਵਾਲਾ ਕਾਰਜ ਹੀ ਹੈ ਇਸ ਪ੍ਰਕਾਰ ਲੋਕ ਗੀਤਾਂ ਦੀ ਅਜਿਹੀ ਸਾਰਥਿਕਤਾ ਕੇਵਲ ਸਹਿਜ ਤਕ ਪੱਧਰ ਤੱਕ ਹੀ ਨਹੀਂ ਸਗੋਂ ਸਮਾਜ-ਵਿਗਿਆਨ ਦੀਆਂ ਅਨੇਕਾਂ ਪਰਤਾਂ ਉਘੇੜਨ ਦੇ ਸਮਰੱਥ ਰਹੀ ਹੈ। ਇਥੇ ਅਸੀਂ ਆਰਥਿਕ ਮੰਦਹਾਲੀ ਜਾਂ ਆਰਥਿਕ ਤਬਦੀਲੀ ਦੀ ਉਦਾਹਰਣ ਪੇਸ਼ ਕਰਦੇ ਹਾਂ:-

ਕਦੇ ਨਾ ਖਾਧੇ ਤੇਰੇ ਖੱਟੇ ਮਿੱਠੇ ਜਾਮਣੂੰ,
ਕਦੇ ਨਾ ਤੱਕਿਆ ਕਲਿੱਪ ਲਾ ਕੇ,
ਘਰ ਪੱਟਿਆ ਜਾਊ ਦੇ ਕੈਪਸੂਲ ਖਾ ਕੇ।9

ਕੁੜੀਆਂ ਤ੍ਰਿੰਜਣਾਂ ਦੇ ਵਿੱਚ ਆਪਣੇ ਸਾਰੇ ਸ਼ੌਕ ਪੂਰੇ ਕਰਦੀਆਂ ਹਨ ਬਰਸਾਤ ਤ੍ਰਿੰਜਣ ਲਈ ਸਭ ਤੋਂ ਚੰਗੇਰੀ ਰੁੱਤ ਹੈ। ਤੂੰ ਆਪਣੇ ਆਪ ਹੀ ਸਿਲ੍ਹੀ ਹੋ ਜਾਂਦੀ ਹੈ ਤੇ ਤੰਦ ਮਹੀਨੇ ਨਿਕਲਦੀ ਹੈ। ਬੱਦਲ ਦੀ ਹਰ ਗਰਜ, ਝੜੀ ਦੀ ਹਰ ਵਾਛੜ ਜਾਂ ਛਰਾਟਾ ਤ੍ਰਿੰਜਣ ਲਈ ਇੱਕ ਮਿੱਠਾ ਸੁਨੇਹਾ ਲਿਆਉਂਦਾ ਹੈ, ਇੱਕ ਮਿੱਠਾ ਗੀਤ ਬਣ ਜਾਂਦਾ ਹੈ। ਪੰਜਾਬੀ ਦਾ ਇੱਕ ਅਖਾਣ ਹੈ:-

ਤ੍ਰਿੰਜਣ ਨੂੰ ਡਰ ਕੀ ਪਾਲੇ ਦਾ 10
ਪਰ ਤ੍ਰਿੰਜਣ ਦੇ ਗੀਤਾਂ ਵਿੱਚ ਵਿਜੋਗ ਪ੍ਰਧਾਨ ਹੁੰਦਾ ਹੈ
ਸੁਣ, ਵੇ ਸੂਰਜਾ! ਸੁਣ ਵੇ ਸੂਰਜਾ
ਨੈਣੀ ਨੀਰ ਵਹਾਵਾਂ
ਮੈਂ ਤੰਦ ਦੁੱਖਾਂ ਦੇ ਪਾਵਾਂ।11

ਤ੍ਰਿੰਜਣ ਵਾਲੀਆਂ ਨੂੰ ਇਹ ਯਕੀਨ ਨਹੀਂ ਹੁੰਦਾ ਹੈ ਕਿ ਅਗਲੇ ਤ੍ਰਿੰਜਣ ਵਿੱਚ ਉਹ ਮੁੜ ਸਾਰੀਆਂ ਜੁੜ ਬਹਿਣਗੀਆ:- ਪੂਰ ਬੇੜੀ ਦਾ, ਤ੍ਰਿੰਜਣ ਦੀਆਂ ਸਖੀਆ, ਸਬੱਬ ਨਾਲ ਹੋਣ 'ਕੱਠੀਆ।12 ਤ੍ਰਿੰਜਣ ਦਾ ਚਰਖਾ ਇੰਨਾ ਮਕਬੂਲ ਹੈ ਕਿ ਇਸ ਦਾ ਜ਼ਿਕਰ ਲੋਕ-ਗੀਤਾਂ ਵਿੱਚ ਆਮ ਹੁੰਦਾ ਹੈ:-

ਜੋਗੀ ਉਤਰ ਪਹਾੜੋਂ ਆਏ।
ਚਰਖੇ ਦੀ ਗੂੰਜ ਸੁਣ ਕੇ ..।3

ਸੱਭਿਆਚਾਰਕ ਤੌਰ ਤੇ ਕਿਸੇ ਔਰਤ ਦੀ ਖੂਬਸੂਰਤੀ ਦਾ ਨਿਸੰਗ ਪ੍ਰਗਟਾਵਾ ਵਿਵਰਜਿਤ ਰਿਹਾ ਹੈ ਪਰ ਲੋਕ-ਕਾਵਿ ਇਸ ਨੂੰ ਸਹਿਜੇ ਹੀ ਆਖ ਸਕਦਾ ਹੈ:-

ਰੰਨ ਨਹਾ ਕੇ ਛੱਪੜ ਵਿੱਚੋਂ ਨਿਕਲੀ
ਸੁਲਫੇ ਦੀ ਲਾਟ ਵਰਗੀ।14

ਸ਼ਬਦ ਸਰਲ, ਸਪੱਸ਼ਟ, ਸਪਾਟ, ਬੇਬਾਕ, ਨਿਸੰਗ ਹੁੰਦੇ ਹੋਏ ਭਾਵ ਪ੍ਰਧਾਨਤਾ ਤੋਂ ਕਦੇ ਨਹੀ ਵਿਛੁੰਨਦੇ। ਨਿਸੰਗ ਜਾਂ ਬੇਬਾਕ ਸ਼ਬਦਾਵਲੀ ਕਿਤੇ ਵੀ ਬੇਤਰਤੀਬੀ ਹੋ ਕੇ ਆਪ ਹੁਦਰਾਪਣ ਅਖ਼ਤਿਆਰ ਨਹੀਂ ਕਰਦੀ। ਬਲਵੰਤ ਗਾਰਗੀ ਆਖਦੇ ਹਨ,

36/ਦੀਪਕ ਜੈਤੋਈ