ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹੀ ਕਾਰਨ ਹੈ ਕਿ ਰਸਕਿਨ ਨੇ ਕਿਹਾ ਸੀ, "ਨਿੱਜੀ ਭਾਵਾਂ ਦੇ ਪ੍ਰਕਾਸ਼ ਦਾ ਦੂਸਰਾ ਨਾਮ ਪ੍ਰਗੀਤ ਹੈ।6 ਗੀਤ ਦਿਲ ਦੀਆਂ ਅੰਦਰੂਨੀ ਤੈਹਾਂ ਦੀ ਆਵਾਜ਼ ਹੁੰਦੀ ਹੈ। ਨਿੱਜਪਣ ਜਾਂ ਨਿੱਜੀ ਭਾਵਾਤਮਕਤਾ ਇਸ ਦੀ ਲੋੜੀਂਦੀ ਜ਼ਰੂਰਤ ਹੈ। ਇਸ ਵਿੱਚ ਕਵੀ ਅੰਤਰਮੁਖੀ ਹੁੰਦਾ ਹੈ ਤੇ ਆਪਣੇ ਜੀਵਨ ਦੇ ਨਿੱਜੀ ਤਜ਼ਰਬੇ, ਵਿਚਾਰਾਂ ਅਤੇ ਮਨੋਭਾਵਾਂ ਦੀ ਪੇਸ਼ਕਾਰੀ ਕਰਦਾ ਹੈ। ਨਿੱਜ-ਤੱਤ ਦੇ ਕਾਰਨ ਕਵੀ ਬਾਹਰਲੇ ਸੰਸਾਰ ਦੀਆਂ ਖਾਹਿਸ਼ਾਂ ਨੂੰ ਤਿਆਗ ਕੇ ਅੰਦਰਲੇ ਸੰਸਾਰ ਦੀਆਂ ਤਸਵੀਰਾਂ ਖਿੱਚ ਕੇ ਸਾਡੇ ਸਾਹਵੇਂ ਪੇਸ਼ ਕਰਦਾ ਹੈ, ਪਰ ਗੀਤਕਾਰ ਦਾ ਆਪਣਾ ਆਪਾ ਇਸ ਪ੍ਰਕਾਰ ਉਘੜਦਾ ਹੈ ਕਿ ਹਰ ਭਾਵੁਕ ਪ੍ਰਾਣੀ ਉਸ ਨਾਲ ਸਾਂਝ ਪਾ ਲੈਂਦਾ ਹੈ। ਇਸ ਲਈ ਗੀਤ ਦਾ ਆਪਾ-ਪ੍ਰਧਾਨ ਹੋਣਾ ਲਾਜ਼ਮੀ ਹੈ।

ਭਾਵ ਬਹੁਲਤਾ- ਗੀਤ ਵਿੱਚ ਜਜ਼ਬਾ ਪ੍ਰਧਾਨ ਹੁੰਦਾ ਹੈ। ਤਰਕ-ਵਿਹੂਣਾ, ਸਮੱਸਿਆ ਰਹਿਤ। ਗੀਤ ਦੀ ਰਵਾਨਗੀ, ਇਸ ਦੀ ਸਰਲਤਾ ਤੇ ਸ਼ੁੱਧਤਾ ਬੋਧਿਕ ਅੰਸ਼ਾਂ ਦਾ ਭਾਰ ਨਹੀਂ ਝੱਲ ਸਕਦੀ। ਭਾਵ ਹੀ ਗੀਤ ਦੀ ਆਤਮਾ ਹਨ। ਗੀਤ ਵਿੱਚ ਸਭ ਪ੍ਰਕਾਰ ਦੇ ਭਾਵਾਂ ਦੀ ਪੇਸ਼ਕਾਰੀ ਕੀਤੀ ਜਾ ਸਕਦੀ ਹੈ। ਇਸ ਦ੍ਰਿਸ਼ਟੀ ਤੋਂ ਗੀਤ ਭਾਵਾਂ ਦੀ ਵੰਨ-ਸੁਵੰਨਤਾ ਨੂੰ ਪੇਸ਼ ਕਰਨ ਲਈ ਸਮਰੱਥ ਹੈ।

ਗਾਇਨ ਤੱਤ- ਗੀਤ ਦਾ ਸਭ ਤੋਂ ਪ੍ਰਮੁੱਖ ਲੱਛਣ ਹੈ, ਇਸ ਦਾ ਗਾਇਨ ਤੱਤ, ਭਾਵ ਗੀਤ ਦਾ ਗਾਇਆ ਜਾਣਾ ਲਾਜ਼ਮੀ ਹੈ। ਗੀਤ ਸ਼ਬਦ ਲਖਾਇਕ ਹੀ ਇਸੇ ਗੱਲ ਦਾ ਹੈ। ਸੰਗੀਤ ਗੀਤ ਦੀ ਆਤਮਾ ਵਰਗਾ ਹੈ। ਸੰਗੀਤ ਨੂੰ ਗੀਤ ਤੋਂ ਗੀਤ ਨੂੰ ਸੰਗੀਤ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਸੰਗੀਤ ਬਿਨਾਂ ਗੀਤ ਉਸ ਸੋਹਣੇ-ਸੁਨੱਖੇ ਜੁਆਕ ਵਰਗਾ ਹੈ, ਜਿਸ ਕੋਲ ਆਵਾਜ਼ ਨਹੀਂ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸੁਰ-ਲੈਅ ਨਾਲ ਨੇਮ-ਬੱਧ ਹੁੰਦੀ ਹੈ। ਅਸਲ ਵਿੱਚ ਸਰੋਦੀ ਅੰਸ਼ਾਂ ਦੀ ਭਰਮਾਰਤਾ ਹੀ ਗੀਤ ਦੀ ਉਤਪਤੀ ਦਾ ਕਾਰਨ ਬਣਦੀ ਹੈ। ਇਹ ਅੰਸ਼ ਸ਼ਬਦਾਂ ਨਾਲ ਵੀ ਪੈਦਾ ਕੀਤਾ ਜਾ ਸਕਦਾ ਹੈ ਅਤੇ ਲੈਅ ਨਾਲ ਵੀ ਸ਼ੁਰੂਆਤੀ ਦਿਨਾਂ ਵਿੱਚ ਗੀਤ ਅਜਿਹਾ ਹੁੰਦਾ ਸੀ, ਜਿਸ ਦਾ ਵੀਣਾ ਉਤੇ ਗਾਇਆ ਜਾਣਾ ਲਾਜ਼ਮੀ ਹੁੰਦਾ ਸੀ। ਅਜੋਕੇ ਦੌਰ ਵਿੱਚ ਗੀਤ ਅੰਦਰ ਪ੍ਰਵਾਹ ਹੋਣਾ ਚਾਹੀਦਾ ਹੈ।

ਧਿਰਯੁਕਤਾ- ਬੇਸ਼ਕ ਗੀਤ ਕਵੀ ਦੇ ਨਿੱਜੀ ਭਾਵਾਂ ਦਾ ਵਿਰੇਚਨ ਹੁੰਦਾ ਹੈ, ਪ੍ਰੰਤੂ ਫਿਰ ਵੀ ਗੀਤ ਵਿਚ ਦੋ ਧਿਰਾਂ ਹਮੇਸ਼ਾਂ ਹਰ ਸਮੇਂ ਮੌਜੂਦ ਰਹਿੰਦੀਆਂ ਹਨ, ਪਹਿਲੀ ਵਕਤਾ ਅਤੇ ਦੂਜੀ ਸੂਤਾ। ਭਾਵੇਂ ਵਕਤਾ ਧਿਰ, ਸੋਡਾ-ਧਿਰ ਨੂੰ ਸਿੱਧੇ ਰੂਪ ਵਿੱਚ ਸੰਬੋਧਿਤ ਨਹੀਂ ਹੁੰਦੀ ਪਰ ਫੇਰ ਵੀ ਸੋਡਾ-ਧਿਰ ਆਪ-ਮੁਹਾਰੇ ਹੀ ਉਸ ਰਚਨਾ ਨਾਲ ਜੁੜ ਜਾਂਦੀ ਹੈ। ਰਚਨਾ ਵਿਚਲੇ ਵਕਤਾ-ਸੋਤਾ ਦੇ ਸੰਵਾਦ ਅਤੇ ਰਚਨਾ ਦੇ ਅਰਥਸੰਚਾਰ ਤੋਂ ਰਚਨਾ ਤੋਂ ਬਾਹਰ ਬੈਠੇ ਪਾਠਕ ਦੇ ਮਨ ਵਿੱਚ ਬਿੰਬ ਸਿਰਜਣਾ ਹੁੰਦੀ ਹੈ, ਇਸ ਤੋਂ ਰਚਨਾ ਤੋਂ ਬਾਹਰ ਬੈਠਾ ਪਾਠਕ ਉਸ ਰਚਨਾ ਨਾਲ ਤੀਜੀ ਧਿਰ ਵਜੋਂ ਜੁੜ ਜਾਂਦਾ ਹੈ।

ਸੰਖੇਪਤਾ ਅਤੇ ਸੰਕੋਚਤਾ- ਹਰੇਕ ਗੀਤ ਦਾ ਇੱਕ ਆਦਿ, ਮੱਧ ਅਤੇ ਅੰਤ ਹੁੰਦਾ

43/ਦੀਪਕ ਜੈਤੋਈ