ਅਨੇਕਾਂ ਦ੍ਰਿਸ਼ ਦ੍ਰਿਸ਼ਟੀਮਾਨ ਹੋ ਜਾਣ, ਬਹੁਤ ਕਠਿਨ ਕੰਮ ਹੈ ਤੇ ਜੋ ਅਜਿਹਾ ਕਰ ਪਾਉਂਦਾ ਹੈ ਉਹੀ ਸੱਚਾ ਗੀਤਕਾਰ ਹੈ ਤੇ ਜਿਸ ਰਾਹੀਂ ਇਹ ਸਭ ਕੁਝ ਹੋ ਸਕਦੈ, ਉਹੀ ਸੱਚਾ ਤੇ ਸੁੱਚਾ ਗੀਤ ਹੈ।
ਪ੍ਰਕਿਰਤੀ ਅਤੇ ਮਨੁੱਖੀ ਮਨ ਦਾ ਸਬੰਧ ਬਹੁਤ ਗੂੜ੍ਹਾ ਹੈ। ਪ੍ਰਕਿਰਤੀ ਨੇ ਆਪਣੇ ਰੰਗ-ਰੂਪ, ਆਪਣੇ ਸੁਭਾਅ ਦੀ ਬਹੁਲਤਾ ਨਾਲ ਮਨੁੱਖੀ ਮਨ ਨੂੰ ਟੁੰਬਿਆ। ਮਨੁੱਖੀ ਜਜ਼ਬੇ ਉਕਸਾਏ। ਭਾਵ ਪੈਦਾ ਕੀਤੇ। ਮਨੁੱਖ ਨੇ ਇਹਨਾਂ ਭਾਵਾਂ ਰਾਹੀ ਵਿਅਕਤ ਕਰਨਾ ਆਰੰਭਿਆ। ਆਪਣੀ ਮਨੋਬਿਰਤੀ ਨੂੰ ਪ੍ਰਕਿਰਤੀ ਨਾਲ ਜੋੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਹਰੇਕ ਵਸਤੂ, ਹਰੇਕ ਮਨੁੱਖ ਦੀ ਆਪਣੀ ਇੱਕ ਪ੍ਰਕਿਰਤੀ ਹੁੰਦੀ ਹੈ। ਆਪਣਾ ਵੱਖਰਾ ਸੁਭਾਅ। ਇਸੇ ਪ੍ਰਕਾਰ ਗੀਤ ਦੀ ਵੀ ਪ੍ਰਕਿਰਤੀ ਹੈ। ਜਿਸ ਮੁਤਾਬਿਕ ਉਸ ਅੰਦਰ ਹੇਠ ਲਿਖੇ ਲੱਛਣ ਹੋਣੇ ਚਾਹੀਦੇ ਹਨ।
ਸ਼ਾਬਦਿਕ ਲੈਅ -ਗੀਤ ਇੱਕ ਵੱਖਰੀ ਕਿਸਮ ਦੀ ਲੈਅ ਦਾ ਮਾਲਕ ਹੈ। ਇਸ ਨੂੰ ਸ਼ਾਬਦਿਕ ਲੈਅ ਦਾ ਨਾਂ ਦਿੱਤਾ ਜਾ ਸਕਦਾ ਹੈ, ਕਿਉਂਕਿ ਇਹ ਸੰਗੀਤ ਲੈਅ ਤੇ ਕਾਵਿ ਲੈਅ ਤੋਂ ਭਿੰਨ ਹੋਣ ਦੇ ਨਾਲ-ਨਾਲ ਅਦੁੱਤੀ ਹੁੰਦੀ ਹੈ। ਆਪਮੁਹਾਰਤਾ ਗੀਤ ਦੀ ਪ੍ਰਕਿਰਤੀ ਹੈ। ਇਹ ਪਲ ਭਰ ਦੇ ਤੀਬਰ ਮਨੋਵੇਗ ਦਾ ਸਿੱਟਾ ਹੈ, ਜਿਸ ਨਾਲ ਕਵੀ, ਪਾਠਕ ਤੇ ਸਰੋਤੇ ਦਾ ਅੰਦਰ-ਬਾਹਰ ਥਿਰਕ ਉਠਦਾ ਹੈ ਅਤੇ ਇਸੇ ਲਈ ਕਵੀ ਇਸ ਦੇ ਪ੍ਰਗਟਾਅ ਲਈ ਅਤੇ ਸਰੋਤਾ ਇਸ ਦੇ ਆਨੰਦ ਲਈ ਬੇਵੱਸ ਹੋ ਉਠਦਾ ਹੈ। ਇਥੇ ਹੀ ਗੀਤ ਦਾ ਜਨਮ ਹੁੰਦਾ ਹੈ। ਇਹ ਸਥਿਤੀ ਦੀ ਸਥਿਤੀ ਰਾਹੀ ਆਪ ਮੁਹਾਰਾ ਪ੍ਰਗਟ ਹੁੰਦਾ ਹੈ।
ਬਿੰਬ ਮੁਖਤਾ- ਗੀਤ ਦੀ ਰਚਨਾ ਸਮੇਂ ਕਵੀ ਇੱਕ ਵਿਸ਼ੇਸ਼ ਭਾਵ, ਵਿਸ਼ੇਸ਼ ਸਥਿਤੀ ਵਿੱਚ ਹੁੰਦਾ ਹੈ। ਇਸ ਸਥਿਤੀ ਅਧੀਨ ਉਹ ਮਸਤ ਹੋ ਚੁੱਕਿਆ ਹੁੰਦਾ ਹੈ। ਨਤੀਜਤਨ ਉਹ ਆਪਣੇ ਇਹਨਾਂ ਵਿਸ਼ੇਸ਼ ਭਾਵਾਂ ਨੂੰ ਬਿੰਬਾਤਮਕ ਰੂਪ ਵਿੱਚ ਢਾਲ ਕੇ ਪੇਸ਼ ਕਰਨ ਦਾ ਯਤਨ ਕਰਦਾ ਹੈ। ਵਿਸ਼ੇਸ਼ ਭਾਵ ਵਿਸ਼ੇਸ਼ ਪੰਕਤੀ ਵਿੱਚ ਢਲ ਜਾਂਦਾ ਹੈ ਇਹੀ ਪੰਕਤੀ ਗੀਤ ਦੀ ਜਾਨ ਬਣ ਜਾਂਦੀ ਹੈ। ਇਹ ਕੇਂਦਰੀ ਪੰਕਤੀ ਹੁੰਦੀ ਹੈ, ਜਿਸ ਰਾਹੀਂ ਸਮੁੱਚਾ ਗੀਤ ਅਰਥ ਗ੍ਰਹਿਣ ਕਰਦਾ ਹੈ। ਇਸੇ ਖਾਸ ਬਿੰਬ ਦੇ ਦੁਆਲੇ ਸਮੁੱਚਾ ਗੀਤ ਅਰਥ ਗ੍ਰਹਿਣ ਕਰਦਾ ਹੈ। ਇਸੇ ਖਾਸ ਬਿੰਬ ਦੇ ਦੁਆਲੇ ਸਮੁੱਚਾ ਗੀਤ ਟਿਕਿਆ ਹੁੰਦਾ ਹੈ ਅਤੇ ਇਹੀ ਬਿੰਬਾਤਮਕ ਅਭਿਵਿਅਕਤਤਾ ਗੀਤ ਦੀ ਜਿੰਦਜਾਨ ਹੈ। ਬਿੰਬ ਤੋਂ ਬਿਨ੍ਹਾਂ ਤਾਂ ਗੀਤ ਰੂਪ ਹੀ ਗ੍ਰਹਿਣ ਨਹੀਂ ਕਰ ਸਕਦਾ।
ਨਿੱਜ ਤੱਤ- ਗੀਤ ਵਿਅਕਤੀ ਪ੍ਰਧਾਨ ਕਾਵਿ-ਰੂਪ ਹੈ। ਡਾ. ਜਸਵਿੰਦਰ ਸਿੰਘ ਦੇ ਮਤ ਮੁਤਾਬਿਕ "ਮੂਲ ਸਥਾਈ ਭਾਵਾਂ ਨੂੰ ਸੰਚਾਰੀ ਭਾਵਾਂ ਨਾਲ ਓਤਪੋਤ ਕਰ ਕੇ ਅੰਤਰ-ਮਨ ਦੇ ਬੋਲਾਂ ਰਾਹੀ ਉਚਾਰਦਿਆਂ ਸਹਿਜ ਸਰਲ ਤੇ ਸੁਹਜਮਈ ਭਾਸ਼ਾਈ ਪ੍ਰਗਟਾ ਗੀਤ ਦੀ ਪਹਿਚਾਣ ਹੈ।5 ਇਸ ਵਿੱਚ ਕੋਈ ਕਹਾਣੀ ਨਹੀਂ ਹੁੰਦੀ, ਬਲਕਿ ਇਸ ਦਾ ਰਚਣਹਾਰ ਆਪਣੇ ਹੀ ਦੁੱਖ-ਸੁੱਖ, ਖੁਸ਼ੀ-ਗਮੀ, ਜਿੱਤ-ਹਾਰ, ਪ੍ਰਸੰਸਾ-ਨਿੰਦਾ ਦੀ ਪੇਸ਼ਕਾਰੀ ਕਰਦਾ ਹੋਇਆ ਆਪਣੇ ਤੀਬਰ ਭਾਵਾਂ ਨੂੰ ਪੇਸ਼ ਕਰਦਾ ਹੈ।
42/ਦੀਪਕ ਜੈਤੋਈ