ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨਾ ਵੀ ਲੈ ਲਿਆ ਗਿਆ। ਸ਼ੁਰੂਆਤੀ ਦੌਰ ਵਿੱਚ ਗ਼ਜ਼ਲ ਅੰਦਰ ਸਿਰਫ ਪ੍ਰੇਮ-ਪਿਆਰ ਦੇ ਭਾਵ ਹੀ ਅਭਿਵਿਅਕਤ ਕੀਤੇ ਜਾਂਦੇ ਸਨ। ਪ੍ਰੰਤ ਹੌਲੀ-ਹੌਲੀ ਸਮਾਜ ਦੇ ਅੰਦਰ ਆਈ ਤਬਦੀਲੀ ਦੇ ਸਦਕਾ ਹੋਰ ਵਿਸ਼ੇ ਵੀ ਇਸ ਦੇ ਅੰਦਰ ਸਮੋਣੇ ਸ਼ੁਰੂ ਹੋ ਗਏ। ਗ਼ਜ਼ਲ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਇਸ ਦੇ ਤੱਤਾਂ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਉਚਿੱਤ ਰਹੇਗੀ।

ਮਿਸਰਾ:- ਫ਼ਾਰਸੀ ਪਿੰਗਲ ਦੇ ਮੁਤਾਬਿਕ ਕੁਝ ਸਾਰਥਕ ਸ਼ਬਦਾਂ ਦਾ ਸੰਗ੍ਰਹਿ ਜੋ ਕਿਸੇ ਵਜ਼ਨ ਤੋਲ 'ਤੇ ਆਧਾਰਿਤ ਹੋਵੇ, ਮਿਸਰਾ ਹੈ। ਆਮ ਸਧਾਰਨ ਭਾਸ਼ਾ ਵਿੱਚ ਗ਼ਜ਼ਲ ਵਿੱਚ ਆਏ ਹਰ ਸ਼ਿਅਰ ਦੀ ਹਰੇਕ ਤੱਕ ਮਿਸਰਾ ਹੈ।11

ਮਤਲਾ (ਮੁਖੜਾ):- ਮਤਲਾ ਅਰਬੀ ਦਾ ਸ਼ਬਦ ਹੈ ਜਿਸਦਾ ਅਰਥ ਹੈ ਉਦੈ ਹੋਣਾ ਜਾਂ ਸੂਰਜ ਦਾ ਚੜ੍ਹਨਾ। ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਦਿਨ ਸ਼ੁਰੂ ਹੁੰਦਾ ਹੈ ਉਸੇ ਤਰ੍ਹਾਂ ਗ਼ਜ਼ਲ ਦੀ ਸ਼ੁਰੂਆਤ ਮਤਲੇ ਨਾਲ ਹੁੰਦੀ ਹੈ। ਮਤਲੇ ਨੂੰ ਮੁਖੜੇ ਨਾਲ ਵੀ ਮੁਖਾਤਿਬ ਹੋਇਆ ਜਾਂਦਾ ਹੈ। ਪੰਜਾਬੀ ਭਾਸ਼ਾ ਅਨੁਸਾਰ ਮਤਲੇ ਲਈ ਮੁਖੜਾ ਸ਼ਬਦ ਢੁਕਵਾਂ ਹੈ।

ਮਤਲੇ ਦੀਆਂ ਦੋ ਤੁਕਾਂ ਹੁੰਦੀਆਂ ਹਨ, ਜਿਨ੍ਹਾਂ ਦੀ ਬਹਿਰ/ਕੋਲ ਕਾਫੀਆ ਤੇ ਰਦੀਫ ਸਮਾਨ ਹੁੰਦਾ ਹੈ ਮਤਲਾ ਜਾਂ ਸ਼ਿਅਰ ਦੀ ਹਰ ਤੌਂਕ ਮਿਸ਼ਰਾ ਹੁੰਦੀ ਹੈ। ਮਤਲੇ ਦੀ ਪਹਿਲੀ ਤੁਕ ਵਿੱਚ ਬਹਿਰ/ਕੋਲ, ਕਾਫੀਆ ਤੇ ਰਦੀਫ ਨਿਸ਼ਚਿਤ ਕਰ ਲਏ ਜਾਂਦੇ ਹਨ। ਜਿਵੇਂ ਪੰਜਾਬੀ ਦੇ ਨਾਮਵਰ ਸ਼ਾਇਰ ਜਨਾਬ ਐਸ. ਤਰਸੇਮ ਦਾ ਸ਼ਿਅਰ ਹੈ:

ਨਾ ਰੌਸ਼ਨਦਾਨ, ਨਾ ਬੂਹਾ ਤੇ ਨਾ ਖਿੜਕੀ ਬਣਾਉਂਦਾ ਹੈ,
ਮਿਰੇ ਹੁਣ ਸ਼ਹਿਰ ਦਾ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ।
ਕੋਈ ਮੰਜੀ ਬਣਾਉਂਦਾ ਹੈ, ਕੋਈ ਅਰਥੀ ਬਣਾਉਂਦਾ ਹੈ,
ਮਗਰ ਇੱਕ ਸ਼ਖਸ ਹੈ ਜੋ ਬਾਂਸ ਦੀ ਬੰਸੀ ਬਣਾਉਂਦਾ ਹੈ।13

ਜਿਸ ਤਰ੍ਹਾਂ 'ਖਿੜਕੀ' ਤੇ 'ਕੁਰਸੀ' ਦੇ ਕਾਫੀਏ ਹਨ, ਇਸ ਤਰ੍ਹਾਂ ਉਪਰੋਕਤ ਮਤਲਾ ਸਾਨੀ ਵਿੱਚ 'ਅਰਥੀ' ਤੇ 'ਬੰਸੀ' ਦੇ ਕਾਫੀਏ ਹਨ।

ਕਾਫੀਆ ਤੇ ਰਦੀਫ:-ਕਾਫੀਆ ਤੇ ਰਦੀਫ ਛੰਦ-ਬੱਧ ਕਵਿਤਾ ਦੇ ਦੋ ਜ਼ਰੂਰੀ ਅੰਗ ਹਨ। ਗ਼ਜ਼ਲ ਦੇ ਮਤਲੇ ਵਿੱਚ ਜਿਥੇ ਗਜ਼ਲ ਦਾ ਵਜ਼ਨ ਨਿਸ਼ਚਿਤ ਹੋ ਜਾਂਦਾ ਹੈ, ਉਥੇ ਕਾਫੀਆ ਅਤੇ ਰਦੀਫ ਵੀ ਨਿਸ਼ਚਿਤ ਹੋ ਜਾਂਦੇ ਹਨ। ਕਾਫੀਆ ਸ਼ਬਦ ਅਰਬੀ ਦੇ ਸ਼ਬਦ 'ਕਫੂ' ਜਾਂ 'ਕਫ਼' ਤੋਂ ਬਣਿਆ ਹੈ। ਜਿਸ ਦਾ ਅਰਥ ਹੈ ਵਾਰ ਵਾਰ ਪਿਛੇ ਆਉਣਾ।14 ਜਦਕਿ ਰਦੀਫ ਦਾ ਕੋਸ਼ਗਤ ਅਰਥ ਹੈ-ਘੋੜਸਵਾਰ ਦੇ ਪਿਛੇ ਬੈਠਣ ਵਾਲਾ। ਜੇ ਕਾਫੀਆ ਸ਼ਿਅਰ ਵਿੱਚ ਘੋੜਸਵਾਰ ਜਾਂ ਲਾੜਾ ਮੰਨ ਲਈਏ ਤਾਂ ਰਦੀਫ ਸਰਬਾਲਾ ਹੈ।

ਮਕਤਾ:-ਮਕਤਾ ਵੀ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਕੱਟਿਆ ਹੋਇਆ। ਪਰ ਗ਼ਜ਼ਲ ਵਿੱਚ ਮਕਤੇ ਤੋਂ ਉਹ ਸ਼ਿਅਰ ਹੈ ਜੋ ਗ਼ਜ਼ਲ ਦੀ ਸਮਾਪਤੀ

47/ਦੀਪਕ ਜੈਤੋਈ