ਸਿਰਜਿਆ ਜਾ ਸਕੇ। ਇਹ ਸੰਬੋਧਨ ਦੋ-ਧਿਰਾਂ ਨੂੰ ਹੁੰਦਾ ਹੈ, ਮੈਂ- ਤੂੰ। ਦੋਵੇਂ ਵਾਸਤਵਿਕ ਧਿਰਾਂ ਨਾ ਹੋ ਕੇ ਕਾਵਿ-ਧਿਰਾਂ ਹਨ। ਸਮੁੱਚੇ ਮਨੁੱਖੀ ਰਿਸ਼ਤੇ ਇੱਕ ਦੂਜੇ ਨੂੰ ਗੀਤ ਵਿੱਚ ਸੰਬੋਧਨ ਹੁੰਦੇ ਹਨ।
ਸਾਹਿਤ ਮਨੁੱਖ ਦੀ ਗੌਰਵਮਈ ਸੱਭਿਆਚਾਰਕ ਸਿਰਜਣਾ ਹੈ।9 ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਦੇ ਸਮੁੱਚੇ ਇਤਿਹਾਸ ਵਿੱਚ ਗੀਤ ਮਨੁੱਖ ਦੇ ਅੰਗ-ਸੰਗ ਰਿਹਾ ਹੈ। ਇਨਸਾਨ ਨੇ ਕੁਦਰਤ ਅਤੇ ਸਮੁੱਚੀ ਮਾਨਵ ਜਾਤੀ ਨਾਲ ਆਪਣੇ ਰਿਸ਼ਤੇ 'ਚੋਂ ਉਪਜੇ, ਮਨੋਭਾਵਾਂ ਨੂੰ ਸਾਹਿਤ ਦੇ ਹਵਾਲੇ ਨਾਲ ਸੁਰ ਮਈ ਢੰਗ ਨਾਲ ਪੇਸ਼ ਕੀਤਾ ਹੈ। ਆਪਣੇ ਮਨੋਭਾਵਾਂ ਨੂੰ, ਸ਼ਬਦਾਂ ਰਾਹੀ ਅਜਿਹੇ ਢੰਗ ਨਾਲ ਪੇਸ਼ ਕਰਨਾ, ਕਿ ਸਮੁੱਚੀ ਮਾਨਵ ਜਾਤੀ ਨੂੰ ਉਸ ਵਿੱਚੋਂ ਆਪਣਾ-ਆਪ ਝਲਕਦਾ ਦਿਖਾਈ ਦੇਵੇ ਇੱਕ ਗੌਰਵਮਈ ਕਲਾ ਹੈ।
ਗੀਤ ਦੀ ਉਪਰੋਕਤ ਚਰਚਾ ਉਪਰੰਤ ਹੁਣ ਗੀਤ ਦੀ ਦੂਸਰੇ ਕਾਵਿ-ਰੂਪਾਂ ਤੋਂ ਵਿਲੱਖਣਤਾ ਬਾਰੇ ਸੰਖੇਪ ਜਿਹੀ ਚਰਚਾ ਵੀ ਕਰਨੀ ਬਣਦੀ ਹੈ: ਗਜ਼ਲ:- ਗ਼ਜ਼ਲ ਉਰਦੂ-ਫ਼ਾਰਸੀ ਦਾ ਅਤਿ ਜਜ਼ਬੇ ਭਰਪੂਰ ਸੰਗੀਤਮਈ ਕਾਵਿ ਰੂਪ ਹੈ। ਤਰੱਨੁਮ ਇਸ ਦੀ ਜਿੰਦ ਜਾਨ ਹੈ, ਪਰ ਕਾਫੀ ਵਾਂਗ ਇਸ ਦੇ ਗਾਉਣ ਲਈ ਵੀ ਕੋਈ ਰਾਗ ਜਾਂ ਰਾਗਣੀ ਨਿਯਤ ਨਹੀ। ਇੱਕ ਗ਼ਜ਼ਲ ਵਿੱਚ ਆਮ ਤੌਰ 'ਤੇ 7 ਤੋਂ 30 ਸ਼ਿਅਰ ਹੁੰਦੇ ਹਨ। ਸਾਧਾਰਨ ਰੂਪ ਵਿੱਚ ਗਜ਼ਲ 10 ਤੋਂ 12 ਸ਼ਿਅਰਾਂ ਤੱਕ ਵੇਖੀ ਗਈ ਹੈ। ਜੇ ਸ਼ਿਅਰਾਂ ਦੀ ਗਿਣਤੀ 'ਤਾਕ' ਹੋਵੇ ਤਾਂ ਚੰਗੀ ਸਮਝੀ ਜਾਂਦੀ ਹੈ, ਪਰ ਅਜਿਹਾ ਹੋਣਾ ਕੋਈ ਲਾਜ਼ਮੀ ਨਹੀ।
ਗਜ਼ਲ ਅਸਲ ਵਿੱਚ ਕਸੀਦੇ ਦੀ ਤਰ੍ਹਾਂ ਹੀ ਸ਼ਾਹੀ ਦਰਬਾਰਾਂ ਦੀ ਕਵਿਤਾ ਹੈ ਅਤੇ ਇਸ ਦਾ ਆਰੰਭ ਵੀ ਕਸੀਦੇ ਦੀ ਤਸ਼ਬੀਬ ਤੋਂ ਮੰਨਿਆ ਜਾਂਦਾ ਹੈ ਅਤੇ ਸ਼ਾਹੀ ਦਰਬਾਰਾਂ ਵਾਲਾ ਨਾਜ਼-ਨਖਰਾ ਅਤੇ ਅਦਾਕਾਰੀ ਸਭ ਇਸ ਵਿੱਚ ਸਮਾ ਜਾਂਦੇ ਹਨ। ਗ਼ਜ਼ਲ ਫ਼ਾਰਸੀ ਤੋਂ ਊਰਦੂ ਤੇ ਉਰਦੂ ਤੋਂ ਪੰਜਾਬੀ ਵਿੱਚ ਆਈ।
'ਫਰਹੰਗੇ ਨਵੀਸੀ' ਤੇ ਹੋਰ ਫ਼ਾਰਸੀ ਕੋਸ਼ਾਂ ਅਨੁਸਾਰ ਗ਼ਜ਼ਲ ਦੇ ਅਰਥ ਹਨ 'ਸ਼ਖੁਨ-ਬ-ਜਨਾਂ ਕਰਦਨ' ਭਾਵ ਇਸਤ੍ਰੀਆਂ ਨਾਲ ਗੱਲਾਂ ਕਰਨਾ। ਪਰ ਸੱਯਦ ਆਬਿਦ ਅਲੀ ਅਨੁਸਾਰ ਸ਼ਿਕਾਰੀ ਕੁੱਤੇ ਜਦ ਹਰਨ ਦਾ ਪਿੱਛਾ ਕਰਦੇ ਹਨ ਅਤੇ ਹਰਨ ਜੀਵਨ ਤੋਂ ਨਿਰਾਸ਼ ਹੋ ਜਾਂਦਾ ਹੈ ਤਾਂ ਉਹ ਅਤਿ ਦਰਦਨਾਕ ਆਵਾਜ਼ ਪੈਦਾ ਕਰਦਾ ਹੈ। ਇਸ ਆਵਾਜ਼ ਨੂੰ 'ਗ਼ਜ਼ਲ' ਕਹਿੰਦੇ ਹਨ ਅਤੇ ਇਹ ਦਰਦਨਾਕ ਆਵਾਜ਼ ਪੈਦਾ ਕਰਨ ਵਾਲੇ ਨੂੰ 'ਗ਼ਜ਼ਾਲ' ਕਹਿੰਦੇ ਹਨ।
ਸਾਹਿਤਕ ਦੁਨੀਆ ਅੰਦਰ ਗਜ਼ਲ ਤੋਂ ਭਾਵ ਅਜਿਹੀ ਕਾਵਿਕ ਰਚਨਾ ਤੋਂ ਲਿਆ ਜਾਂਦਾ ਹੈ ਜਿਸ ਵਿੱਚ ਪ੍ਰੇਮ ਪਿਆਰ ਦੀਆਂ ਕਸਕਾਂ ਬਿਆਨ ਕੀਤੀਆਂ ਜਾਣ। ਪਿਆਰੇ ਦਾ ਹੁਸਨ, ਨਖਰਾ, ਵਾਅਦੇ, ਲਾਰੇ, ਜੁਦਾਈ ਦੇ ਤੀਰ ਵੀ ਇਸ ਵਿੱਚ ਸ਼ਾਮਿਲ ਹੁੰਦੇ ਹਨ। ਇਸੇ ਅਧਾਰ 'ਤੇ ਹੀ ਗਜ਼ਲ ਤੋਂ ਭਾਵ ਪ੍ਰੇਮਿਕਾ ਨਾਲ ਗੱਲਾਂ
46/ਦੀਪਕ ਜੈਤੋਈ