ਗਈਆ, ਪਰ ਤੀਜੀ ਤੁਕ ਨਹੀਂ। ਪ੍ਰੰਤੂ ਫ਼ਾਰਸੀ ਆਲੋਚਕਾਂ ਅਨੁਸਾਰ ਜੇ ਚਾਰੇ ਤੁਕਾਂ ਦਾ ਹਮਕਾਫੀਆਂ ਹੋਵੇ ਤਾਂ ਬਹੁਤ ਚੰਗੀ ਗੱਲ ਹੈ। ਉਰਦੂ ਫ਼ਾਰਸੀ ਦੇ ਸ਼ਾਇਰ 'ਉਮਰ-ਖਿਆਮ' ਦੀਆਂ ਕੁਝ ਅਜਿਹੀਆਂ ਰੁਬਾਈਆਂ ਵੀ ਪ੍ਰਾਪਤ ਹਨ ਜਿਨ੍ਹਾਂ ਦੀਆਂ ਚਾਰੇ-ਤੁਕਾਂ ਹਮਕਾਫੀਆ ਹਨ।
"ਰੁਬਾਈ ਦੇ ਲਈ ਕੋਈ ਖਾਸ ਵਜ਼ਨ/ਡੋਲ ਨਿਸ਼ਚਿਤ ਨਹੀਂ। ਅਨੇਕ ਵਜ਼ਨਾਂ ਵਿੱਚ ਰੁਬਾਈ ਦੀ ਰਚਨਾ ਹੋਈ ਮਿਲਦੀ ਹੈ। ਪੰਜਾਬੀ ਵਿੱਚ ਭਾਈ ਵੀਰ ਸਿੰਘ ਨੇ ਰੁਬਾਈ ਰਚਨਾ ਦੀ ਸ਼ੁਰੂਆਤ ਕੀਤੀ:
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ,
ਨਿਉ ਵਾਲੇ ਨੈਣਾਂ ਕੀ ਨੀਂਦਰ, ਦਿਨੇ ਰਾਤ ਪਏ ਵਹਿੰਦੇ,
ਇਕੋ ਲਗਨ ਲਗੀ ਲਈ ਜਾਂਦੀ, ਹੈ ਟੋਰ ਅਨੰਤ ਉਨ੍ਹਾਂ ਦੀ
ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ।20
ਉਪਰੋਕਤ ਰੁਬਾਈ ਵਿਚਲੀ ਤੀਸਰੀ ਤੁਕ ਹਮਕਾਫੀਆ ਨਹੀਂ ਜੋ ਰੁਬਾਈ ਦੀ ਦਿਲਕਸ਼ੀ ਵਿੱਚ ਵਾਧਾ ਕਰਦੀ ਹੈ।
ਰੁਬਾਈ ਦੀਆਂ ਸ਼ੁਰੂਆਤੀ ਦੋ ਤੁਕਾਂ ਵਿੱਚ ਇੱਕ ਖਿਆਲ ਪੇਸ਼ ਹੁੰਦਾ ਹੈ, ਜੋ ਬੜੇ ਹੀ ਕਲਾਮਈ ਢੰਗ ਨਾਲ ਹੁੰਦਾ ਹੈ। ਤੀਜੀ ਤੁਕ ਵਿੱਚ ਕਟਾਖ਼ਸ ਤੇ ਚੋਥੀ ਤੁਕ ਅੰਤਿਮ ਸਿੱਟਾ ਪੇਸ਼ ਕਰਦੀ ਹੈ:
ਮਾਂ ਵਰਗਾ ਘਣ-ਛਾਵਾਂ ਬੂਟਾ, ਮੈਨੂੰ ਕਿਧਰੇ ਨਜ਼ਰ ਨਾ ਆਵੇ,
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ,
ਬਾਕੀ ਕੁੱਲ ਦੁਨੀਆ ਦੇ ਬੂਟੇ, ਜੜ੍ਹ ਸੁੱਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆ, ਇਹ ਬੂਟਾ ਸੁੱਕ ਜਾਏ।21
ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ ਕਿ, ਪੰਜਾਬੀ ਵਿੱਚ ਰੁਬਾਈ ਲਈ ਜੋ ਛੰਦ ਪ੍ਰਚੱਲਿਤ ਹੈ ਉਸਦੀ ਹਰ ਤੁਕ ਵਿੱਚ 28 ਮਾਤ੍ਰਾਂ ਹੁੰਦੀਆਂ ਹਨ ਅਤੇ ਵਿਸ਼ਰਾਮ 16,12 ਪੁਰ ਹੈ। ਇਹ ਗੱਲ ਕਿਸੇ ਹੱਦ ਤੱਕ ਠੀਕ ਹੈ ਪਰ ਹਰ ਥਾਂ ਲਾਜ਼ਮੀ ਤੌਰ ਪੁਰ ਲਾਗੂ ਨਹੀਂ ਹੁੰਦੀ। ਬਹੁਤ ਸਾਰੀਆਂ ਰੁਬਾਈਆਂ ਵਿੱਚ ਮਾਤਰਾਂ ਵੱਧ ਘੱਟ ਵੀ ਆਈਆ ਹਨ।22
ਰੁਬਾਈ ਕਵਿਤਾ ਦਾ ਉਹ ਰੂਪ ਹੈ, ਜਿਸ ਦੀਆਂ ਸਤਰਾਂ ਸਿਰਫ ਚਾਰ ਹੁੰਦੀਆਂ ਹਨ। ਰੁਬਾਈ ਦੀਆਂ ਇਹਨਾਂ ਚਾਰ ਸਤਰਾਂ ਦਾ ਤੁਕਾਂਤ ਵੀ ਗਜ਼ਲ ਦੇ ਪਹਿਲੇ ਦੋ ਸ਼ਿਅਰਾਂ ਦੇ ਤੁਕਾਂਤ ਸਮਾਨ ਹਨ:
ਜ਼ਿੰਦਗੀ ਏ ਪਰਾਇਆ ਧਨ ਨਹੀਂ,
ਜ਼ਿੰਦਗੀ ਨੂੰ ਮਾਨਣਾ ਔਗੁਣ ਨਹੀ।
ਕਿਉਂ ਖਿਆਲਾਂ ਦੇ ਲਈ ਹਨ ਬੇੜੀਆਂ,
ਜੇ ਹਵਾ ਨੂੰ ਵਕਤ ਨੂੰ ਬੰਧਨ ਨਹੀਂ।23
ਇਹ ਬਾਵਾ ਬਲਵੰਤ ਦੀ ਇਕ ਗਜ਼ਲ ਦੇ ਦੋ ਸ਼ੇਅਰ ਹਨ, ਤੁਕਾਂਤ ਪ੍ਰਬੰਧ
49/ਦੀਪਕ ਜੈਤੋਈ