ਵਜੋਂ ਰਚਿਆ ਜਾਂਦਾ ਹੈ ਤੇ ਇਸ ਵਿੱਚ ਸ਼ਾਇਰ ਦਾ ਤਖ਼ੱਲਸ ਜਾਂ ਉਪਨਾਮ ਵੀ ਆ ਜਾਂਦਾ ਹੈ ਜਿਵੇ:- ਜਦੋਂ 'ਤਰਸੇਮ' ਸ਼ਾਮੀਂ ਫੁੱਲ ਤਕਦਾ ਹੈ ਖਿੜੇ ਹੋਏ,
ਉਹ ਆਪਣੇ ਦਿਲ 'ਚ ਉਡਦੀ ਹੋਈ ਇੱਕ ਤਿਤਲੀ ਬਣਾਉਂਦਾ ਹੈ।15
ਜਾਂ
ਵਿਧਵਾ ਵਰਗੀ ਕਿਸਮਤ ਭਾਵੇਂ 'ਮੰਗਲ' ਦੀ,
ਦੁਲਹਨ ਵਾਂਗੂ ਫੇਰ ਵੀ ਨਖ਼ਰੇ ਕਰਦਾ ਹੈ।16
ਸੋ ਮੁਕਤਾ ਸ਼ਾਇਰ ਵੱਲੋ ਆਪਣੀ ਰਚਨਾ 'ਤੇ ਲਾਈ ਹੋਈ ਆਪਣੀ ਮੋਹਰ ਜਾਂ ਦਸਤਖ਼ਤ ਵਾਂਗਰ ਹੈ।
ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿੱਚ ਸੰਪੂਰਨ ਹੁੰਦਾ ਹੈ, ਇਸੇ ਤਰ੍ਹਾਂ ਗ਼ਜ਼ਲ ਦੇ ਸਾਰੇ ਸ਼ਿਅਰ ਰਲ ਕੇ ਇੱਕ ਪ੍ਰਭਾਵ ਬਣਾ ਦਿੰਦੇ ਹਨ।
ਭਾਵ ਤੇ ਵਿਚਾਰ ਪੱਖੋਂ ਗ਼ਜ਼ਲ ਦੇ ਕਿਸੇ ਸ਼ਿਅਰ ਦਾ ਇੱਕ-ਦੂਜੇ ਨਾਲ ਸਬੰਧ ਹੋਣਾ ਜ਼ਰੂਰੀ ਨਹੀਂ ਹੈ।17
-ਗ਼ਜ਼ਲ ਤੇ ਗੀਤ ਦੀ ਵਿਧਾਮੁਲਕ ਵਿਲੱਖਣਤਾ
-ਗ਼ਜ਼ਲ ਉਰਦੂ-ਫ਼ਾਰਸੀ ਦਾ ਸੰਗੀਤਮਈ ਕਾਵਿ ਰੂਪ ਹੈ ਜਦਕਿ ਡਾ. ਕੁਲਦੀਪ ਸਿੰਘ ਧੀਰ ਨੇ ਜਿੰਨ੍ਹਾਂ 16 ਪ੍ਰਗੀਤਕ ਪੰਜਾਬੀ ਦੇ ਰੂਪਕਾਰਾਂ ਦੀ ਚਰਚਾ ਕੀਤੀ ਹੈ। ਉਹਨਾਂ ਮੁਤਾਬਿਕ ਗੀਤ ਮੌਲਿਕ ਰੂਪਾਕਾਰ ਹੈ।
-ਗੀਤ ਇੱਕ ਪੰਜਾਬੀ ਮੌਲਿਕ ਰੂਪਾਕਾਰ ਹੈ, ਗ਼ਜ਼ਲ ਨਹੀ।
-ਗ਼ਜ਼ਲ ਵਿੱਚ ਗੀਤ ਵਾਂਗ ਬੰਦਿਸ਼ ਹੁੰਦੀ ਹੈ, ਪਰ ਇਹ ਬੰਦਿਸ਼ ਵਧੇਰੇ ਕਰੜੀ ਹੈ।
-ਗ਼ਜ਼ਲ ਦੇ ਹਰੇਕ ਸ਼ੇਅਰ ਦਾ ਤੁਕਾਂਤੀ ਮੇਲ ਉਸ ਦੇ ਮਤਲੇ ਨਾਲ ਹੁੰਦਾ ਹੈ ਗੀਤ ਦਾ ਉਦੀ 'ਟੇਕ ਨਾਲ ਤੁਕਾਂਤੀ ਮੇਲ ਹੁੰਦਾ ਹੈ।
-ਗ਼ਜ਼ਲ ਮੁਸੱਲਸਲ ਤੇ ਗੈਰ ਮੁਸੱਲਸਲ ਹੋ ਸਕਦੀ ਹੈ ਗੀਤ ਸਿਰਫ ਮੁਸੱਲਸਲ ਹੁੰਦਾ ਹੈ।
-ਗਜ਼ਲ ਇੱਕ ਬਹਿਰ ਮੁਤਾਬਕ ਹੀ ਰਚੀ ਜਾਂਦੀ ਹੈ ਜਦ ਕਿ ਗੀਤਕਾਰ ਆਪਣੇ ਮਨੋਵੇਗ ਮੁਤਾਬਕ ਸ਼ਬਦ ਘਟਾ-ਵਧਾ ਲੈਂਦਾ ਹੈ।
-ਗਜ਼ਲ ਵਿੱਚ ਗੱਲ ਵਧੇਰੇ ਪ੍ਰਤੀਕਾਤਮਕ ਢੰਗ ਨਾਲ ਕਹੀ ਜਾਂਦੀ ਹੈ, ਜਦ ਕਿ ਗੀਤ ਵਿੱਚ ਗੱਲ ਸ਼ਪਸ਼ਟ ਤੇ ਸਪਾਟ ਸ਼ਬਦਾਂ ਵਿੱਚ ਕੀਤੀ ਜਾਂਦੀ ਹੈ।
ਰੁਬਾਈ:- "ਰੁਬਾਈ ਅਰਬੀ ਸ਼ਬਦ ਹੈ ਅਤੇ 'ਰੁਬਾਅ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਚਾਰ-ਚਾਰ, ਇਸ ਤਰ੍ਹਾਂ ਰੁਬਾਈ ਤੋਂ ਭਾਵ ਹੈ ਅਜਿਹਾ ਕਾਵਿ ਜਿਸ ਵਿੱਚ ਚਾਰ ਹਮਵਜਨ ਤੁਕਾਂ ਸ਼ਾਮਿਲ ਹੋਣ।18 ਪੁਰਾਤਨ ਈਰਾਨੀ ਕਾਵਿ ਵਿੱਚ ਰੁਬਾਈ ਨੂੰ ਦੋ-ਬੈਂਤੀ ਵੀ ਕਿਹਾ ਜਾਂਦਾ ਹੈ। ਸਮਾਂ ਪੈਣ 'ਤੇ ਰੁਬਾਈ ਦੀ ਬਣਤਰ ਵਿੱਚ ਕੁਝ ਪਰਿਵਰਤਨ ਪੈ ਗਏ ਅਤੇ ਰੁਬਾਈ ਦਾ ਖਾਸ ਪੈਟਰਨ ਕਾਇਮ ਹੋ ਗਿਆ ਜਿਸ ਅਨੁਸਾਰ ਰੁਬਾਈ ਵਿੱਚ ਆਈ ਪਹਿਲੀ, ਦੂਜੀ ਤੇ ਚੌਥੀ ਤੁਕ ਹਮਕਾਫੀਆ ਮੰਨੀਆ
48/ਦੀਪਕ ਜੈਤੋਈ