ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਨਿਸ਼ਚਿਤ ਮੁੱਖੜਾ ਤੇ ਅਜੋਕੇ ਸਮੇਂ ਅਨੁਸਾਰ 3 ਜਾਂ 4 'ਅੰਤਰੇ'

-ਰੁਬਾਈ ਦੀਆਂ ਪਹਿਲੀਆਂ ਦੋ ਤੁਕਾਂ ਵਾਂਗ, ਗੀਤ ਦੇ ਮੁਖੜੇ 'ਚ ਇੱਕ ਭਾਵ ਸਿਰਜਿਆ ਜਾਂਦਾ ਹੈ ਜੋ ਅੱਗੇ ਜਾ ਕੇ ਵਿਸਥਾਰ ਲੈ ਲੈਂਦਾ ਹੈ।

-ਰੁਬਾਈ ਲਈ ਕੁਝ ਛੰਦ ਨਿਸ਼ਚਿਤ ਹਨ ਪਰ ਗੀਤਕਾਰ ਨਵੇਂ ਛੰਦ ਵੀ ਸਿਰਜ ਲੈਂਦਾ ਹੈ।

-ਰੁਬਾਈ ਨੂੰ ਦੋ-ਬੈਂਤੀ ਵੀ ਕਿਹਾ ਜਾਂਦਾ ਹੈ ਤੇ ਇਸ ਨੂੰ ਗ਼ਜ਼ਲ ਦੇ ਪਹਿਲੇ ਦੋ ਸ਼ਿਅਰਾ ਵਾਂਗ ਵੀ ਵੇਖਿਆ ਜਾਂਦਾ ਹੈ ਪਰ ਗੀਤ ਵਿੱਚ ਅਜਿਹਾ ਨਹੀਂ।

-ਰੁਬਾਈ ਗਾਇਨ ਸਹਿਤ ਤੇ ਗਾਇਨ ਰਹਿਤ ਵੀ ਹੋ ਸਕਦੀ ਹੈ ਪਰ ਗੀਤ ਗਾਇਨ ਸਹਿਤ ਹੁੰਦਾ ਹੈ।

ਕਵੀਸ਼ਰੀ:- ਕਵੀਸ਼ਰੀ ਇੱਕ ਕੋਮਲ ਕਲਾ ਤੇ ਅਨੁਭਵੀ ਵਡਮੁੱਲੀ ਦਾਤ ਹੈ ਜੋ ਕਵੀਸ਼ਰਾਂ ਨੂੰ ਕੁਦਰਤ ਵੱਲੋਂ ਪ੍ਰਾਪਤ ਹੋਈ। ਕਵੀਸ਼ਰਾਂ ਦੀ ਬਹੁ-ਗਿਣਤੀ ਭਾਵੇਂ ਬਹੁਤ ਪੜ੍ਹੀ ਲਿਖੀ ਨਹੀ ਸੀ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੀ ਕਲਾ ਵਿੱਚ ਅਣਹੋਣੀ ਨੂੰ ਹੋਣੀ ਤੇ ਹੋਣੀ ਨੂੰ ਅਣਹੋਣੀ ਕਰ ਸਕਣ ਦੀ ਅਥਾਹ ਸ਼ਕਤੀ ਹੈ।

ਕਵੀਸ਼ਰੀ ਦਾ ਸਥਾਨ ਲੋਕ ਕਾਵਿ ਅਤੇ ਸਾਹਿਤਕ ਕਾਵਿ ਦੇ ਵਿਚਕਾਰ ਨਿਸ਼ਚਿਤ ਕੀਤਾ ਜਾ ਸਕਦਾ ਹੈ। ਇਸ ਵਾਸਤੇ ਕਵੀਸ਼ਰੀ ਦੀ ਪ੍ਰਕਿਰਤੀ ਅਤੇ ਤੱਤਾਂ ਨੂੰ ਸਹੀ ਪਰਿਪੇਖ ਵਿੱਚ ਸਮਝਣ ਲਈ ਇਸ ਕਾਵਿ ਨੂੰ ਇੱਕ ਪਾਸੇ ਲੋਕ ਕਾਵਿ ਨਾਲੋਂ ਨਿਖੇੜਨਾ ਜ਼ਰੂਰੀ ਹੈ ਅਤੇ ਦੂਜੇ ਪਾਸੇ ਸਾਹਿਤਕ ਕਾਵਿ ਨਾਲੋਂ।

-ਕਵੀਸ਼ਰੀ ਲਈ ਆਮ ਕਰਕੇ ਲੋਕਧਾਰਾ ਜਾਂ ਉਹਦੇ ਕਿਸੇ ਪੱਖ/ਪਾਸਾਰ 'ਚੋਂ ਵਸਤੂ ਲਈ ਜਾਂਦੀ ਹੈ। ਲੋਕ-ਕਹਾਣੀ ਜਾਂ-ਦੰਦਕਥਾ ਵੀ ਕਾਵਿ ਦੀ ਵਸਤੂ ਬਣ ਜਾਂਦੀ ਹੈ।

-ਕਵੀਸ਼ਰੀ ਲੋਕ-ਮਨ ਦੀ ਅਭਿਵਿਅਕਤੀ ਹੋਣ ਕਰਕੇ, ਕਵੀਸ਼ਰੀ ਦਾ ਸੰਸਾਰ ਲੋਕ ਕਹਾਣੀਆਂ ਵਾਲਾ ਹੀ ਹੈ।

-ਕਵੀਸ਼ਰੀ ਵਿੱਚ ਕਿਸੇ ਵਸਤੂ ਪ੍ਰਤਿ ਕਲਾਕਾਰ ਦੇ ਆਪਣੇ ਮਨ ਦੀ ਪ੍ਰਤਿਕਿਰਿਆ ਨਹੀਂ ਹੁੰਦੀ, ਸਗੋਂ ਸਮੂਹਿਕ ਅਨੁਭਵ ਦਾ ਹੀ ਪਸਾਰ ਹੁੰਦਾ ਹੈ।" ਹੋਣੀ ਹੋਵੇ ਅਮਿੱਟ, ਭਾਵੇਂ ਰੋ ਤੇ ਭਾਵੇਂ ਪਿੱਟ।ਇਹ ਹੋਣੀ ਬਾਰੇ ਇੱਕ ਸੰਕਲਪ ਹੈ ਤੇ ਕਵੀਸ਼ਰੀ ਲੋਕ ਸੰਕਲਪਾਂ ਅਤੇ ਧਾਰਨਾਵਾਂ ਦੀ ਇਸੇ ਪ੍ਰਕਾਰ ਦੀ ਹੀ ਵਿਆਖਿਆ ਹੁੰਦੀ ਹੈ।

-ਕਵੀਸ਼ਰੀ ਉਤੇ ਸਭ ਤੋਂ ਵੱਧ ਪ੍ਰਭਾਵ ਲੋਕ-ਕਹਾਣੀ ਅਤੇ ਸਵਾਂਗ (ਲੋਕ-ਨਾਟ) ਦਾ ਪਿਆ ਹੈ, ਇਸ ਲਈ ਇਨ੍ਹਾਂ ਦੋਹਾਂ ਰੂਪਾਂ ਦੇ ਤੱਤਾਂ ਦਾ ਕਵੀਸ਼ਰੀ 'ਚ ਸਹਿਜ ਸੰਯੋਗ ਸੁਭਾਵਕ ਹੈ। ਮੱਧਕਾਲ 'ਚ ਪੰਜਾਬ ਦੇ ਪਿੰਡਾਂ 'ਚ ਸਵਾਂਗ ਤੇ ਰਾਸਾਂ ਖੇਡਣ ਦੀ ਪ੍ਰਥਾ ਸੀ, ਲੋਕਾਂ ਦੀਆਂ ਰਾਸਾਂ ਅਤੇ ਸਵਾਂਗਾਂ ਵਿੱਚ ਦਿਲਚਸਪੀ ਵੇਖ ਕੇ ਕਵੀਸ਼ਰਾਂ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਕਬੂਲਿਆ ਤੇ ਕਵੀਸ਼ਰਾਂ ਨੇ ਕਥਾਨਕ ਹਮੇਸ਼ਾਂ

51/ਦੀਪਕ ਜੈਤੋਈ