ਰੁਬਾਈ ਵਾਲਾ ਹੀ ਹੈ। ਦੂਜੇ ਪਾਸੇ ਪ੍ਰੋ. ਮੋਹਨ ਸਿੰਘ ਦੀ ਇਕ ਰੁਬਾਈ ਹੈ:
ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ,
ਖੋਲ੍ਹਣ ਲੱਗਿਆ ਪੇਚ ਏਸ ਤੇ, ਕਾਫਰ ਹੋ ਜਾਏ ਬੰਦਾ।
ਕਾਫ਼ਰ ਹੋਣੋ ਡਰ ਕੇ ਜੀਵੇ, ਖੋਜੋਂ ਮੂਲ ਨਾ ਖੁੰਝੀ,
ਲਾਈਲੱਗ ਮੋਮਨ ਦੇ ਨਾਲੋਂ, ਖੋਜੀ ਕਾਫ਼ਰ ਚੰਗਾ।24
ਰੁਬਾਈ ਇੱਕ ਖ਼ਿਆਲ ਦੀ ਉਸਾਰੀ ਕਰਦੀ ਹੋਣ ਕਰਕੇ ਤੇ ਗ਼ਜ਼ਲ ਦੇ ਪਹਿਲੇ ਦੋ ਸ਼ੇਅਰਾਂ ਵਾਲਾ ਤੁਕਾਂਤ ਰੱਖਦੀ ਹੋਣ ਕਰਕੇ ਤੇ ਗ਼ਜ਼ਲ ਦੇ ਪਹਿਲੇ ਦੋ ਸ਼ੇਅਰ ਹੀ ਪ੍ਰਤੀਤ ਹੋ ਸਕਦੀ ਹੈ। ਮੁਸੱਲਸਲ ਗ਼ਜ਼ਲ ਦੇ ਪਹਿਲੇ ਦੋ ਸ਼ੇਅਰ ਆਪਣੇ ਆਪ ਵਿੱਚ ਸਬੰਧਤ ਹੁੰਦੇ ਹੋਏ ਵੀ ਸੁਤੰਤਰ ਹੁੰਦੇ ਹਨ ਜਦ ਕਿ ਰੁਬਾਈ ਦੀਆਂ ਸਤਰਾਂ ਵਿੱਚੋਂ ਕੋਈ ਸੁਤੰਤਰ ਨਹੀਂ ਹੁੰਦੀ।
ਰੁਬਾਈ ਦੀ ਤੀਸਰੀ ਸਤਰ ਜਿਹੜੀ ਤੁਕਾਂਤਹੀਨ ਹੁੰਦੀ ਹੈ, ਵਿਸ਼ੇਸ਼ ਮਹੱਤਵ ਦੀ ਲਖਾਇਕ ਹੁੰਦੀ ਹੈ। ਇਹ ਸਤਰ ਰੁਬਾਈ ਨੂੰ ਇੱਕ ਵੱਖਰਾ ਅੰਦਾਜ਼ ਦਿੰਦੀ ਹੈ
ਭਾਈ ਵੀਰ ਸਿੰਘ ਦੀ ਇੱਕ ਰੁਬਾਈ ਇਸ ਸੰਦਰਭ ਵਿੱਚ ਪੇਸ਼ ਕੀਤੀ ਜਾ ਸਕਦੀ ਹੈ:
ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ,
ਖੁੰਭ ਚਾਹ ਰੰਗਣ ਵੀ ਧਰਿਆ, ਰੰਗ ਨਾ ਓਸ ਵਟਾਇਆ।
ਵਿੱਛੜ ਕੇ ਕਾਲਮ ਸੀ ਆਈ, ਬਿਨ ਮਲਿਆ ਨਹੀਂ ਲਹਿੰਦੀ
ਅੰਗ ਅੱਗ ਦੇ ਲਾ ਕੇ ਦੇਖੋ, ਚੜ੍ਹਦਾ ਰੂਪ ਸਵਾਇਆ।25
ਪਹਿਲੀਆਂ ਦੋ ਸਤਰਾਂ ਖਿਆਲ ਦੀ ਉਸਾਰੀ ਕਰਦੀਆਂ ਉਚਾਰ ਲਈ ਸਮਾਂ ਬੰਨ੍ਹਦੀਆਂ ਹਨ। ਦੋਹਾਂ ਸਤਰਾਂ ਦਾ ਸੁਭਾਅ ਸ਼ਾਂਤ ਹੈ ਤੀਸਰੀ ਸਤਰ ਵਿੱਚ ਖਿਆਲ ਉਸਾਰਨਾ ਆਰੰਭ ਹੁੰਦਾ ਹੈ ਤੇ ਚੌਥੀ ਸਤਰ ਵਿੱਚ ਖਿਆਲ ਸਾਰਥਕ ਹੋ ਜਾਂਦਾ ਹੈ ਕਿਹਾ ਜਾ ਸਕਦਾ ਹੈ ਕਿ ਤੀਸਰੀ ਸਤਰ 'ਭਾਵ ਨੂੰ ਇੱਕ ਵਿਲੱਖਣ ਮੋੜ ਦਿੰਦੀ ਹੈ। ਇਹੀ ਮੋੜ ਰੁਬਾਈ ਦੀ ਆਤਮਾ ਹੈ।
ਰੁਬਾਈ ਨੂੰ ਡਾ. ਮੋਹਨ ਸਿੰਘ ਦੀਵਾਨਾ 'ਚੌਬਰਗਾ' ਆਖ ਸੰਬੋਧਤ ਹੁੰਦੇ ਹਨ। ਸਪੱਸ਼ਟ ਹੈ ਰੁਬਾਈ ਦੀਆਂ ਸਤਰਾਂ ਵੱਧਣ ਦੀ ਕੋਈ ਸੰਭਾਵਨਾ ਨਹੀਂ। ਚਾਰ ਸਤਰਾਂ ਵਿੱਚ ਹੀ ਗੱਲ ਕਹਿਣੀ ਭਾਵ ਕੁੱਜੇ ਵਿੱਚ ਸਮੁੰਦਰ ਭਰਨਾ, ਖਾਸ ਮੁਹਾਰਤ ਵਾਲਾ ਕਲਾਤਮਿਕ ਕਾਰਜ ਹੈ।
ਸਪੱਸ਼ਟ ਹੈ ਕਿ ਗਜ਼ਲ ਨਾਲ ਕਈ ਸਾਂਝਾਂ ਦੇ ਬਾਵਜੂਦ ਰੁਬਾਈ ਗ਼ਜ਼ਲ ਤੋਂ ਭਿੰਨ ਹੈ। ਗ਼ਜ਼ਲ ਦੇ ਸ਼ਿਅਰਾਂ ਦੀ ਆਪਸੀ ਸੁੰਤਤਰਤਾ ਸਮੁੱਚੇ ਰੂਪ ਵਿੱਚ ਗਜ਼ਲ ਦੇ ਪ੍ਰਭਾਵ ਨੂੰ ਖਿੰਡਾਅ ਦਿੰਦੀ ਹੈ ਜਦਕਿ ਰੁਬਾਈ ਇੱਕੋ ਖ਼ਿਆਲ ਦੀ ਉਸਾਰੀ ਕਰਦੀ ਹੈ।
ਰੁਬਾਈ ਤੇ ਗੀਤ ਦੀ ਵਿਧਾਮੂਲਕ ਵਿਲੱਖਣਤਾ
- ਰੁਬਾਈ ਦੀਆਂ ਸਿਰਫ ਚਾਰ-ਤੁਕਾਂ ਹੁੰਦੀਆਂ ਹਨ ਜਦ ਕਿ ਗੀਤ ਵਿੱਚ
50/ਦੀਪਕ ਜੈਤੋਈ