ਕਾਵਿ-ਸੰਵਾਦ ਦੁਆਰਾ ਪ੍ਰਗਟ ਕੀਤਾ।
- ਕਵੀਸ਼ਰਾਂ ਨੇ ਆਪਣੀ ਰਚਨਾ ਨੂੰ ਇਕਹਿਰੇ ਛੰਦ ਵਿੱਚ ਰਚਣ ਦੀ ਥਾਂ ਛੰਦਾਬੰਦੀ ਦੇ ਵਿਵਿਧ ਰੂਪ ਵਰਤ ਕੇ ਰਚਨਾਵਾਂ ਨੂੰ ਇਕਸਾਰਤਾ ਤੇ ਅਕੇਵੇਂ ਤੋਂ ਬਚਾਇਆ, ਕਵੀਸ਼ਰਾਂ ਨੇ ਕੁਝ ਨਵੇਂ ਛੰਦ ਵੀ ਘੜੇ, ਕਵੀਸ਼ਰੀ ਮਾਲਵੇ ਦੀ ਇੱਕ ਵਿਸ਼ੇਸ਼ ਪ੍ਰਕਾਰ ਦੀ ਕਾਵਿ ਤੇ ਗਾਇਣ ਸ਼ੈਲੀ ਹੈ ਜੋ ਆਪਣੇ ਸਮਾਜਿਕ, ਇਤਿਹਾਸਕ, ਸੰਸਕ੍ਰਿਤਕ ਤੇ ਭੂਗੋਲਿਕ ਕਾਰਨਾਂ ਕਰਕੇ 19ਵੀਂ ਸਦੀ ਦੇ ਆਰੰਭ ਵਿੱਚ ਪ੍ਰਚਲਿਤ ਹੋਈ।
ਕਵੀਸ਼ਰੀ ਸ਼ਬਦ ਦੀ ਵਿਉਤਪੱਤੀ 'ਕਵੀਸ਼ਰ' ਸ਼ਬਦ ਤੋਂ ਹੋਈ ਹੈ ਅਤੇ ਕਵੀਸ਼ਰ ਸ਼ਬਦ 'ਕਾਵਿ+ਈਸ਼ਵਰ' ਤੋਂ ਬਣਿਆ ਹੈ ਜਿਸ ਦਾ ਭਾਵ ਹੈ ਸ਼੍ਰੇਸ਼ਠ ਕਵੀ..... ਕਵੀਸ਼ਰੀ ਪਿੰਗਲ ਅਨੁਸਾਰ ਛੰਦਬੱਧ ਸ਼ਾਇਰੀ ਅਤੇ ਸਾਜ਼ ਵਿਹੂਣੀ ਗਾਇਕੀ ਹੈ।26 ਕਵੀਸ਼ਰੀ ਮਾਲਵੇ ਦੇ ਸਭਿਆਚਾਰ ਦੀ ਅਜਿਹੀ ਤਸਵੀਰ ਹੈ, ਜਿਸ ਅੰਦਰ, ਮਾਲਵੇ ਦੀਆਂ ਰਸਮਾਂ-ਰਿਵਾਜਾਂ, ਰਹੁ-ਰੀਤਾਂ, ਵਹਿਮਾਂ-ਭਰਮਾਂ, ਰਹਿਣ-ਸਹਿਣ, ਪੁਰਾਤਨ-ਰੂੜੀਆਂ, ਲੋਕ-ਵਿਸ਼ਵਾਸਾਂ, ਸਥਾਨਕ ਯੁੱਧਾਂ ਜੰਗਾਂ, ਦੀ ਝਲਕ ਦਿਖਾਈ ਦਿੰਦੀ ਹੈ।
ਸਮੇਂ ਤੇ ਲੋੜ ਅਨੁਸਾਰ ਇਨ੍ਹਾਂ ਰਚਨਾਵਾਂ ਵਿੱਚ ਘਾਟਾ ਤੇ ਵਾਧਾ ਹੁੰਦਾ ਰਹਿੰਦਾ ਹੈ,ਜਿਸ ਨਾਲ ਹੌਲੀ-ਹੌਲੀ ਰਲਾ ਪੈ ਪੈ ਕੇ ਰਚਨਾ ਦਾ ਰੂਪ ਤੇ ਸੁਭਾਅ ਲੋਕ-ਕਾਵਿ ਵਾਲਾ ਬਣ ਜਾਂਦਾ ਹੈ। ਪ੍ਰਮੁੱਖ ਕਵੀਸ਼ਰੀਕਾਰ ਜਿਵੇਂ ਕਿ ਧੰਨਾ ਸਿੰਘ ਗੁਲਸ਼ਨ, ਬਾਬੂ ਰਜ਼ਬ ਅਲੀ, ਚੰਦ ਸਿੰਘ ਮਰ੍ਹਾਜ, ਸੋਹਣ ਸਿੰਘ ਰੋਡੇ, ਸਾਧੂ ਸਦਾ ਰਾਮ, ਕਰਨੈਲ ਸਿੰਘ ਰਾਮੂਵਾਲੀਆ ਆਦਿ ਅਜਿਹੇ ਕਵੀਸ਼ਰ ਨੇ ਜਿਨ੍ਹਾਂ ਨੇ ਨਵੀਆਂ ਬਹਿਰਾ 'ਤੇ ਕਵੀਸ਼ਰੀਆਂ ਲਿਖੀਆਂ ਤੇ ਨਵੇਂ ਛੰਦ ਘੜੇ ਜਿਵੇਂ ਬਾਬੂ ਰਜਬ ਅਲੀ ਨੇ '72 ਕਲਾਂ' ਛੰਦ ਦੀ ਸਿਰਜਣਾ ਕੀਤੀ।
ਗੀਤ ਅਤੇ ਕਵੀਸ਼ਰੀ ਦੀ ਵਿਧਾਮੂਲਕ ਵੱਖਰਤਾ
- ਗੀਤ ਦੀ ਵਸਤੂ ਆਮ ਜਨ-ਜੀਵਨ 'ਚੋਂ ਨਿਕਲਦੀ ਹੈ, ਕਵੀਸ਼ਰੀ ਵਾਂਗ ਦੰਦ-ਕਥਾ 'ਚੋਂ ਨਹੀਂ।
- ਗੀਤ ਦਾ ਸੰਸਾਰ ਲੋਕ-ਕਹਾਣੀਆਂ ਵਾਲਾ ਨਹੀਂ ਹੁੰਦਾ
- ਗੀਤ ਕਿਸੇ ਇੱਕ ਵਿਅਕਤੀ ਦੇ ਮਨ ਦੀ ਪ੍ਰਤਿਕਿਰਿਆ ਹੁੰਦੀ ਹੈ ਜਿਸ ਨੂੰ ਸਮੂਹਿਕ ਪ੍ਰਵਾਨਤਾ ਮਿਲ ਜਾਂਦੀ ਹੈ ਜਦਕਿ ਕਵੀਸ਼ਰੀ ਦਾ ਆਧਾਰ ਸਮੂਹਿਕ ਅਨੁਭਵ ਹੁੰਦਾ ਹੈ।
- ਗੀਤ ਦਾ ਉਥਾਨ ਨਿੱਜੀ ਵਲਵਲਿਆਂ 'ਚੋਂ ਹੋਇਆ ਜਦਕਿ ਕਵੀਸ਼ਰੀ ਦਾ ਰਾਸਾਂ ਤੇ ਸਵਾਗਾਂ 'ਚੋਂ
- ਗੀਤ ਸਮੁੱਚੀ ਲੋਕਾਈ ਨਾਲ ਸੰਬੰਧਤ ਹਨ ਜਦਕਿ ਕਵੀਸ਼ਰੀ ਮਾਲਵੇ ਦੇ ਖਿੱਤੇ ਨਾਲ ਸੰਬੰਧਿਤ ਹੈ।
- ਗੀਤ ਸ਼ਾਬਦਿਕ ਲੈਅ ਤੇ ਆਧਾਰਿਤ ਹੁੰਦੇ ਹਨ ਜਦਕਿ ਕਵੀਸ਼ਰੀ ਛੰਦਾਂ 'ਤੇ ਆਧਾਰਿਤ ਹੁੰਦੀ ਹੈ।
52/ਦੀਪਕ ਜੈਤੋਈ