ਹੈ।32
ਬੁੱਧੀ:- ਬੁੱਧੀ ਦਾ ਜੋ ਸਥਾਨ ਕਵਿਤਾ ਵਿੱਚ ਹੈ, ਉਹੀ ਘੋੜਸਵਾਰੀ ਵਿੱਚ ਲਗਾਮ ਦਾ ਹੈ | ਕਲਪਨਾ ਦੁਆਰਾ ਕਵਿਤਾ ਵਿੱਚ ਪੈਦਾ ਹੋਈ ਅਮਰਯਾਦਾ, ਉਲਾਰ ਅਤੇ ਅਣ-ਉਚਿਤਤਾ ਨੂੰ ਬੁਧੀ ਠੱਲ ਪਾਉਂਦੀ ਹੈ। ਡਾ. ਗੁਰਦੇਵ ਸਿੰਘ ਅਨੁਸਾਰ, "ਕਵੀ ਫਿਲਾਸਫਰ ਵੀ ਹੁੰਦਾ ਹੈ। ਪਰ ਫਲਾਸਫੀ ਬਹੁਤੀ ਭਾਰੂ ਨਾ ਹੋ ਕੇ ਪਰੋਖ ਰੂਪ ਵਿੱਚ ਭਾਵਾਂ ਨਾਲ ਮਿਲਾ ਕੇ ਪ੍ਰਗਟਾਉਣੀ ਠੀਕ ਰਹਿੰਦੀ ਹੈ।33
ਰਸ:- ਰਸ ਤੋਂ ਭਾਵ ਹੈ ਸੁਆਦ, ਕਾਵਿ ਵਿੱਚ ਇਸ ਨੂੰ ਅਲੌਕਿਕ ਆਨੰਦ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਕਾਵਿ ਵਿੱਚ ਰਸ ਦੀ ਮਹਾਨਤਾ ਦੀ ਗੱਲ ਭਰਤਮੁਨੀ ਤੋਂ ਤੁਰੀ ਹੈ। ਉਸਨੇ ਵਿਭਾਵ, ਅਨੁਭਾਵ ਅਤੇ ਸੰਚਾਈ ਭਾਵਾਂ ਦੇ ਸੰਯੋਗ ਨਾਲ ਰਸ ਦੀ ਨਿਸ਼ਤੀ ਮੰਨਦੇ ਹੋਇਆ ਦੱਸਿਆ ਹੈ ਕਿ ਜਿਵੇਂ ਅਨੇਕ ਤਰ੍ਹਾਂ ਦੇ ਮਸਾਲਿਆਂ ਅਤੇ ਔਸ਼ਧੀਆਂ ਦੇ ਸੰਯੋਗ ਨਾਲ ਰਸ ਦੀ ਉਤਪਤੀ ਹੁੰਦੀ ਹੈ ਉਸੇ ਤਰ੍ਹਾਂ ਭਾਵਾਂ ਦੇ ਸੰਯੋਗ ਨਾਲ ਕਾਵਿ-ਰਸ ਦੀ ਉਤਪੱਤੀ ਹੁੰਦੀ ਹੈ।
ਬਿੰਬ:- ਬਿੰਬ ਅੰਗਰੇਜੀ ਦੇ IMAGE ਸ਼ਬਦ ਦਾ ਵਾਚਕ ਹੈ। ਇਸ ਜ਼ਰੀਏ ਹੀ ਕਲਪਨਾ ਸਾਕਾਰ ਰੂਪ ਧਾਰਣ ਕਰਦੀ ਹੈ। ਵਰਡਜ਼ਵਰਥ ਅਨੁਸਾਰ ਕਵਿਤਾ ਮਨੁੱਖ ਅਤੇ ਪ੍ਰਕ੍ਰਿਤੀ ਦਾ ਬਿੰਬ ਹੈ।34 ਜੇਮਜ਼ ਰੀਵਜ਼ ਦਾ ਮਤ ਹੈ ਕਿ ਬਿੰਬ ਕਿਸੇ ਭਾਵ ਨੂੰ ਚਿਤਰਣ, ਲਿਸ਼ਕਾਉਣ ਜਾਂ ਮੂਰਤੀਮਾਨ ਕਰਨ ਲਈ ਸਦਾ ਉਪਯੋਗੀ ਹੁੰਦਾ ਹੈ।
ਬਿੰਬ ਦਾ ਕਾਵਿ ਵਿੱਚ ਵਿਸ਼ੇਸ਼ ਸਥਾਨ ਹੈ, ਬਿੰਬ ਦੇ ਰੂਪ ਵਿੱਚ ਕਵੀ ਕੋਲ ਆਪਣੇ ਭਾਵਾਂ ਨੂੰ ਸੁੰਦਰ ਢੰਗ ਨਾਲ ਅਭਿਵਿਅਕਤ ਕਰਨ ਵਾਲਾ ਇੱਕ ਸ਼ਕਤੀ ਭਰਭੂਰ ਸਾਧਨ ਹੈ। ਇਨ੍ਹਾਂ ਬਿੰਬਾਂ ਰਾਹੀ ਉਹ ਪਾਠਕ ਨੂੰ ਮੋਹ ਕੇ ਇੱਕ ਅਣਦਿਖਦੇ ਜਗਤ ਵਿੱਚ ਲੈ ਜਾਂਦਾ ਹੈ।
ਪ੍ਰਤੀਕ:-ਪ੍ਰਤੀਕ ਅੰਗਰੇਜੀ ਦੇ "'Symbol"' ਦਾ ਸੂਚਕ ਹੈ। ਇਨਸਾਈਕਲੋਪੀਡੀਆ ਆਫ ਬ੍ਰਿਟੈਨਿਕਾ ਅਨੁਸਾਰ, ਪ੍ਰਤੀਕ ਸ਼ਬਦ ਦੀ ਵਰਤੋਂ ਉਸ ਦ੍ਰਿਸ਼ ਲਈ ਹੁੰਦੀ ਹੈ ਜਿਹੜਾ ਮਨ ਦੇ ਸਾਹਮਣੇ ਕਿਸੇ ਗੈਰ-ਹਾਜ਼ਰ ਵਸਤੂ ਦੀ ਸਮਾਨਤਾ ਨੂੰ ਪੇਸ਼ ਕਰਦਾ ਹੈ।36 'ਡਾ. ਸਤਿੰਦਰ ਸਿੰਘ' ਅਨੁਸਾਰ, ਕਵਿਤਾ ਵਿੱਚ ਪ੍ਰਤੀਕ ਦੀ ਵਰਤੋਂ ਨਾਲ ਉਸ ਦੀ ਭਾਸ਼ਾ ਵਿੱਚ ਇੱਕ ਨਵੀਂ ਅਰਥ ਸ਼ਕਤੀ ਆ ਜਾਂਦੀ ਹੈ ਅਤੇ ਇਸ ਦੇ ਸੋਹਜ ਵਿੱਚ ਵਾਧਾ ਹੁੰਦਾ ਹੈ......।37 ਸਪੱਸ਼ਟ ਹੈ ਕਿ ਪ੍ਰਤੀਕ ਰਾਹੀਂ ਬਹੁਤੇ ਨੂੰ ਥੋੜੇ ਵਿੱਚ ਸਮੇਟਿਆ ਜਾ ਸਕਦਾ ਹੈ।
ਅਲੰਕਾਰ:- ਅਲੰਕਾਰ ਦਾ ਮਤਲਬ ਹੈ ਸਜਾਵਟ ਕਰਨ ਵਾਲਾ। ਕਵਿਤਾ ਵਿੱਚ ਜੋ ਸਾਧਾਰਣ ਨੂੰ ਅਸਾਧਾਰਣ ਬਣਾਉਂਦਾ ਹੈ, ਉਹ ਅਲੰਕਾਰ ਹੈ। ਡਾ. ਓਮ ਪ੍ਰਕਾਸ਼ ਸ਼ਰਮਾ ਦਾ ਮਤ ਹੈ ਕਿ ਕਾਵਿ ਵਿੱਚ ਅਲੰਕਾਰ ਦਾ ਕਰਤੱਵ ਹੈ ਅਭਿਵਿਅਕਤੀ ਨੂੰ ਸੋਭਾ ਜਾਂ ਚਮਤਕਾਰ ਪ੍ਰਦਾਨ ਕਰਨਾ। ਅਲੰਕਾਰ ਸਾਧਾਰਣ ਨੂੰ ਅਸਾਧਾਰਣ ਬਣਾਉਂਦਾ ਹੈ, ਅਤੇ ਅਸਾਧਾਰਣ ਨੂੰ ਸਭ ਦੁਆਰਾ ਗ੍ਰਹਿਣ ਕਰਨ ਯੋਗ ਰੂਪ ਪ੍ਰਦਾਨ
55/ਦੀਪਕ ਜੈਤੋਈ