ਵਾਸਤੇ ਹੈ, ਤੇ ਸੱਚਾ ਗੀਤ ਹੈ ਹੀ ਉਹੀ ਜਿਸ ਨੂੰ ਖੁੱਲ੍ਹ ਕੇ ਗਾਇਆ ਜਾ ਸਕਦਾ ਹੋਵੇ। ਇਸ ਲਈ ਉਹ ਸਾਰੀਆਂ ਕਠੋਰ ਧੁਨੀਆਂ ਛੱਡ ਦੇਣੀਆਂ ਚਾਹੀਦੀਆਂ ਹਨ, ਜੋ ਗੀਤ ਦੀ ਸੁਰ-ਸੁੰਦਰਤਾ ਵਿੱਚ ਕਮੀ ਪੈਦਾ ਕਰਨ। ਉਸ ਵਿੱਚ ਭਾਰੇ ਭਾਰੇ ਸ਼ਬਦ ਨਾ ਹੋਣ। ਜਦ ਕਿ ਕਵਿਤਾ ਵਿੱਚ ਕਵੀ ਅਕਸਰ ਹੀ ਕਈ ਅਜਿਹੇ ਸ਼ਬਦ ਸਹਿਜ ਸੁਭਾਵਿਕ ਤੌਰ ਤੇ ਵਰਤ ਲੈਂਦਾ ਹੈ ਜੋ ਵਿਚਾਰ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਅਭਿਵਿਅਕਤ ਕਰ ਸਕੇ।
ਸੰਗੀਤਮਈ 'ਗੇਯ' ਗੀਤ ਵਿੱਚ ਛੰਦ ਦੀਆਂ ਬੰਦਿਸ਼ਾਂ ਦਾ ਧਿਆਨ ਵੀ ਰੱਖਿਆ ਜਾਂਦਾ ਹੈ ਭਾਵੇਂ ਕਿ ਸਾਹਿਤਕ ਗੀਤਾਂ ਵਿੱਚ ਇਸ ਦੀ ਛੋਟ ਹੋ ਸਕਦੀ ਹੈ। ਪਰ ਗੇਯ-ਗੀਤਾਂ ਵਿੱਚ ਧੁਨੀ ਦਾ ਉਤਾਰ-ਚੜ੍ਹਾ ਪੂਰੀ ਤਰ੍ਹਾਂ ਨਿਯਮਿਤ ਹੁੰਦਾ ਹੈ।ਇਹੀ ਕਾਰਨ ਹੈ ਕਿ ਆਮ ਤੌਰ ਤੇ ਛੋਟੇ ਆਕਾਰ ਵਾਲੇ ਛੰਦਾਂ ਨੂੰ ਹੀ ਗੇਯ ਗੀਤਾਂ ਦਾ ਆਧਾਰ ਬਣਾਇਆ ਜਾਂਦਾ ਹੈ, ਜਦ ਕਿ ਕਵਿਤਾ ਵਿੱਚ ਅਜਿਹਾ ਨਹੀਂ ਹੁੰਦਾ, ਕਵਿਤਾ ਛੰਦ ਰਹਿਤ ਵੀ ਹੁੰਦੀ ਹੈ ਜਿਸ ਨੂੰ 'ਖੁੱਲੀ ਕਵਿਤਾ' ਕਿਹਾ ਜਾਂਦਾ ਹੈ | ਪਰ ਗੀਤ ਲਈ ਇੱਕ ਛੰਦ ਜ਼ਰੂਰ ਹੁੰਦਾ ਹੈ, ਚਾਹੇ ਗੀਤਕਾਰ ਨਵਾਂ ਹੀ ਕਿਉ ਨਾ ਘੜ ਰਿਹਾ ਹੋਵੇ। ਗੀਤਕਾਰ ਨੂੰ ਗੀਤ ਦੇ ਵਿਸ਼ੇ-ਵਸਤੂ ਬਾਰੇ ਵੀ ਸੋਚਣਾ ਪੈਂਦਾ ਹੈ, ਇਥੇ ਵੀ ਉਹ ਇੱਕ ਸੀਮਾ ਵਿੱਚ ਬੱਝਾ ਹੁੰਦਾ ਹੈ | ਗੀਤ ਵਿੱਚ ਪ੍ਰਸਤੁਤ ਭਾਵਨਾ ਜਾਂ ਵਿਚਾਰ ਸਰਲ ਤੇ ਸਪੱਸ਼ਟ ਹੋਣਾ ਲਾਜ਼ਮੀ ਹੈ, ਜਦ ਕਿ ਕਵਿਤਾ ਅੰਦਰ ਗੁੰਝਲਦਾਰ ਵਿਚਾਰ ਵੀ ਆ ਸਕਦੇ ਹਨ। ਗੀਤਾਂ ਤੇ ਕਵਿਤਾ ਦੀ ਰੂਪਾਤਮਕ ਸੰਰਚਨਾ ਵਿੱਚ ਇਹ ਪ੍ਰਮੁੱਖ ਭੇਦ ਹੈ ਕਿ ਕਵਿਤਾ ਪਾਠਕ ਕੋਲ ਮੌਜੂਦ ਹੁੰਦੀ ਹੈ, ਉਹ ਜਿੰਨੀ ਵਾਰ ਚਾਹੇ ਪੜ੍ਹ ਸਕਦਾ ਹੈ, ਪ੍ਰੰਤੁ ਗੀਤ ਸੁਣਦਾ ਹੋਇਆ ਸੋਤਾ ਅਜਿਹਾ ਨਹੀਂ ਕਰ ਸਕਦਾ ਉਹ ਕੇਵਲ ਗਾਏ ਜਾਂਦੇ ਬੋਲ ਹੀ ਸੁਣਦਾ ਹੈ ਤੇ ਉਸ ਕੋਲ ਰੁੱਕ ਕੇ ਅਰਥ ਸਮਝਣ ਦਾ ਸਮਾਂ ਨਹੀਂ ਹੁੰਦਾ। ਇੱਕ ਨਿਰੰਤਰ ਵੇਗ 'ਚ ਗੀਤ ਦੇ ਨਾਲ ਨਾਲ ਤੁਰਨਾ ਪੈਂਦਾ ਹੈ। ਕਵਿਤਾ ਦਾ ਪਾਠਕ ਉਨ੍ਹਾਂ ਚਿਰ ਤੱਕ ਉਸ ਨੂੰ ਉਨੀ ਦੇਰ ਤੱਕ ਪੜ੍ਹ ਸਕਦਾ ਹੈ ਜਿੰਨਾਂ ਚਿਰ ਤੱਕ ਉਹ ਉਸਦੇ ਅਰਥ ਗ੍ਰਹਿਣ ਕਰਨ ਵਿੱਚ ਸਫ਼ਲਤਾ ਹਾਸਿਲ ਨਹੀ ਕਰ ਲੈਂਦਾ।
ਗੀਤ ਵਿਚਲੀ ਭਾਸ਼ਾ ਵੀ ਵਧੇਰੇ ਅਲੰਕਾਰਿਕ ਤੇ ਬੋਝਲ ਨਾ ਹੋ ਕੇ ਸਰਲ, ਸੰਗੀਤਮਈ ਤੇ ਮਧੁਰ ਹੁੰਦੀ ਹੈ ਜਦ ਕਿ ਕਵਿਤਾ ਵਿੱਚਲੀ ਭਾਸ਼ਾ ਅਲੰਕਾਰਿਕ ਹੁੰਦੀ ਹੈ ਜਿਸ ਨਾਲ ਕਵਿਤਾ ਦੀ ਸ਼ੋਭਾ ਵੱਧ ਜਾਂਦੀ ਹੈ। ਗੀਤ ਵਿੱਚ ਭਾਵਨਾਵਾਂ ਦੇ ਅਨੁਕੂਲ ਭਾਸ਼ਾ ਦੀ ਤਰਲਤਾ ਤੇ ਮਹੀਨਤਾ ਮੌਜੂਦ ਹੁੰਦੀ ਹੈ।
ਆਕਾਰ ਦੇ ਪੱਖੋਂ ਵੀ ਗੀਤ ਰਚਨਾ ਇੱਕ ਸੀਮਤ ਜਿਹੀ, ਸੰਖੇਪ ਜਿਹੀ, ਰਚਨਾ ਹੁੰਦੀ ਹੈ ਪ੍ਰੰਤੂ ਜੇਕਰ ਕਵੀ ਕਵਿਤਾ ਦੀ ਰਚਨਾ ਕਰਦਿਆਂ ਭਾਵਨਾਵਾਂ ਦੇ ਵਹਾਅ ਅੰਦਰ ਵਹਿੰਦਾ ਹੋਇਆ ਕੁਝ ਦੂਰੀ 'ਤੇ ਚਲਾ ਜਾਵੇ ਤਾਂ ਵੀ ਕਵਿਤਾ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ, ਜਦਕਿ ਗੀਤ ਵਿੱਚ ਉਸਦੀ ਸੁਭਾਵਿਕਤਾ ਕਾਇਮ ਰੱਖਣ ਲਈ ਉਸਦਾ ਆਕਾਰ ਵਿਸਥਾਰਮਈ ਸੰਭਵ ਨਹੀ।
57/ਦੀਪਕ ਜੈਤੋਈ