ਗੀਤ ਦੇ ਵਿੱਚ ਬੁੱਧੀ ਦਾ ਕੋਈ ਪੱਖ ਨਹੀਂ ਹੁੰਦਾ, ਜਦਕਿ ਕਵਿਤਾ ਦੇ ਵਿੱਚ ਕਵੀ ਨੂੰ ਇੱਕ ਮਰਿਯਾਦਾ ਦੇ ਵਿੱਚ ਬੱਝੇ ਰਹਿਣ ਦੇ ਲਈ ਬੁੱਧੀ ਤੱਤ ਦਾ ਸਹਾਰਾ ਲੈਣਾ ਪੈਂਦਾ ਹੈ ਜਦ ਕਿ ਗੀਤਕਾਰ ਇੱਕ ਵੇਗ 'ਚ ਵਹਿੰਦਾ, ਕਲਪਨਾਮਈ ਸਥਿਤੀ ਸਿਰਜਦਾ ਹੈ, ਜੋ ਤਰਕ ਦੇ ਪੱਖ ਤੋਂ ਕਾਫੀ ਦੂਰ ਹੁੰਦੀ ਹੈ।
ਗੀਤ ਵਿੱਚ ਸਥਾਈ, ਅੰਤਰਾ ਤੇ ਤੁਕ-ਪ੍ਰਬੰਧ ਦਾ ਵਿਸ਼ੇਸ਼ ਮਹੱਤਵ ਹੈ, ਜਦ ਕਿ ਕਵਿਤਾ ਤੁਕਾਂਤ, ਅਤੁਕਾਂਤ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ।
ਗੀਤ ਦੀ ਪਹਿਲੀ ਪੰਕਤੀ ਜਿਸ ਨੂੰ ਟੇਕ ਜਾਂ ਸਥਾਈ ਕਿਹਾ ਜਾਂਦਾ ਹੈ, ਗੀਤ ਦੀ ਕੇਂਦਰੀ ਧੁਰੀ ਹੁੰਦੀ ਹੈ, ਕਵਿਤਾ ਅਜਿਹੀ ਟੇਕ ਤੋਂ ਮੁਕਤ ਹੈ।
ਗੀਤ ਆਪਣੇ ਆਪ ਵਿੱਚ ਗੁਆਚਣ ਦੀ ਕਲਾ ਹੈ, ਕਵਿਤਾ ਆਪਣੇ ਆਪ ਨੂੰ ਲੱਭਣ ਦੀ।
ਗੀਤ ਵਿੱਚ ਨਿੱਜਤਾ ਹੁੰਦੀ ਹੈ ਕਵਿਤਾ ਵਿੱਚ ਨਹੀ।
ਗੀਤ ਵਿੱਚ ਅਲੰਕਾਰ ਸਿਰਜਣਾ ਰੁਕਾਵਟ ਬਣਦੀ ਹੈ, ਜਦਕਿ ਕਵਿਤਾ ਵਿੱਚ ਸ਼ਿੰਗਾਰ।
ਸੰਗੀਤਮਈ ਕਾਵਿ ਨੂੰ 'ਗੀਤ' ਕਹਿੰਦੇ ਹਨ। ਗੀਤ ਅੰਦਰ ਕਵੀ ਦੀ ਨਿੱਜੀ ਤੇ ਅੰਦਰੂਨੀ ਭਾਵਨਾ ਉਭਰਵੀ ਸੁਰ ਵਿੱਚ ਪ੍ਰਗਟ ਹੋਈ ਹੁੰਦੀ ਹੈ।
ਗੀਤ ਮਨੁੱਖ ਦੇ ਪ੍ਰਚੰਡ ਮਨੋਭਾਵਾਂ ਵਾਲੀ ਕਿਸੇ ਵਿਸ਼ੇਸ਼ ਸਥਿਤੀ ਦਾ ਇੱਕ ਵਿਸ਼ੇਸ਼ ਕਾਵਿਮਈ ਸੰਰਚਨਾ ਵਿੱਚ ਸੰਗੀਤਬੱਧ ਪ੍ਰਗਟਾਵਾ ਕਰਨ ਵਾਲਾ ਰੂਪ ਹੈ। ਇੱਕ ਗੀਤ ਵਿੱਚ ਕਿਸੇ ਖਾਸ ਸਥਿਤੀ ਦੇ ਪ੍ਰਭਾਵ ਨੂੰ ਗਹਿਰਾ ਕਰਨ ਲਈ ਤਿੰਨ ਜਾਂ ਵਧੇਰੇ ਅਰਿਆਂ ਵਿੱਚ ਦੁਹਰਾਈ ਜਾਣ ਵਾਲੀ ਸੰਰਚਨਾ ਹੁੰਦੀ ਹੈ, ਜੋ ਗੀਤ ਦੇ ਕੇਂਦਰੀ ਭਾਵ ਨੂੰ ਪੇਸ਼ ਕਰਦੀਆਂ ਹਨ। ਅੰਤਰਿਆਂ ਵਿੱਚ ਉਸੇ ਭਾਵ ਨੂੰ ਗਹਿਰਾਇਆ ਜਾਂਦਾ ਹੈ। ਅੰਤਰੇ ਦੀ ਅਖੀਰਲੀ ਤੁਕ ਸਥਾਈ ਨਾਲ ਮਿਲਦੀ ਹੈ। ਇਸ ਪ੍ਰਕਾਰ ਇਹ ਦੁਹਰਾਅ ਦੀ ਇੱਕ ਪੁੰਪਰਾ ਹੁੰਦੀ ਹੈ, ਜਿਸ ਤੋਂ, ਮਧੁਰਤਾ, ਸੰਗੀਤ ਤੇ ਭਾਵਨਾਵਾਂ ਦਾ ਵੇਗਮਈ ਪ੍ਰਗਟਾਅ ਗੀਤ ਨੂੰ ਵਧੇਰੇ ਗਹਿਰਾਂਦਾ ਹੈ। ਗੀਤ ਵਾਰ-ਵਾਰ ਆਪਣੀ 'ਸਥਾਈਂ' ਵੱਲ ਮੁੜਦਾ ਹੈ, ਜਿਸ ਨੂੰ 'ਮੁੱਖੜਾ' ਵੀ ਕਹਿ ਲਿਆ ਜਾਂਦਾ ਹੈ।
ਗੀਤ ਕਾਵਿ ਦਾ ਲਘੂ-ਰੂਪਾਕਾਰ ਹੈ। ਇਸ ਵਿੱਚ ਤੁਕਾਂ ਤੇ ਬੰਦਾਂ ਦੀ ਗਿਣਤੀ ਵਧੇਰੇ ਨਹੀਂ ਹੁੰਦੀ ਕਿਉਂਕਿ ਇਸ ਦੀ ਮਧੁਰਤਾ ਤੇ ਕੋਮਲਤਾ ਬਹੁਤਾ ਭਾਰ ਨਹੀਂ ਝਲ ਸਕਦੀ, ਕਹਿਣ ਦਾ ਭਾਵ ਗੀਤ ਜਿਨ੍ਹਾਂ ਸਰਲ, ਸੰਖੇਪ, ਮਧੁਰ ਤੇ ਸੰਗੀਤਕ ਹੋਵੇਗਾ ਉਨ੍ਹਾਂ ਹੀ ਵਧੇਰੇ ਪ੍ਰਭਾਵਸ਼ਾਲੀ। ਪ੍ਰਭਾਵ ਦੀ ਏਕਤਾ ਇਸ ਦਾ ਪ੍ਰਮੁੱਖ ਗੁਣ ਹੈ, ਇਹੀ ਕਾਰਨ ਹੈ ਗੀਤ ਬਹੁਤੇ ਲੰਮੇ ਨਹੀਂ ਹੁੰਦੇ। ਭਾਵੁਕਤਾ, ਅਤੇ ਕਲਪਨਾ ਗੀਤ ਦੇ ਹੋਰ ਵਿਸ਼ੇਸ਼ ਅੰਗ ਹਨ, ਕਿਉਂਕਿ ਕਲਪਨਾ-ਚਿਤ੍ਰ ਤੇ ਮਾਨਵੀਕਰਨ ਨਾਲ ਗੀਤਾਂ ਅੰਦਰ ਸੁੰਦਰਤਾ ਤੇ ਜਾਨ ਆ ਜਾਂਦੀ ਹੈ।
ਇਹ ਤਾਂ ਹੋਈ ਗੀਤ ਦੀ ਵਿਧਾ ਦੀ ਗੱਲ ਹੁਣ ਗੱਲ ਕਰਦੇ ਹਾਂ ਪੰਜਾਬੀ ਗੀਤ ਕਾਵਿ ਦੇ ਸਰੂਪ ਦੀ। ਪੰਜਾਬੀ ਗੀਤ ਕਾਵਿ ਦੇ ਇਤਿਹਾਸ ਵੱਲ ਨਜ਼ਰ ਮਾਰਿਆ
58/ਦੀਪਕ ਜੈਤੋਈ