ਇਤਿਹਾਸ ਨਾਲ ਸਬੰਧਤ ਕੁਝ ਗੀਤ:
-ਰੱਬਾ ਦਿਲ ਪੰਜਾਬ ਦਾ ਪਾਕਿਸਤਾਨ 'ਚ ਰਹਿ ਗਿਆ ਏ
ਕਦੀ ਨਾ ਪੂਰਾ ਹੋਣਾ, ਐਸਾ ਘਾਟਾ ਪੈ ਗਿਆ ਏ
ਵਰ੍ਹਿਆ ਬਦਲ ਸਾਡੇ 'ਤੇ ਜ਼ਾਲਮ ਦੇ ਭਾਣੇਂ ਦਾ
ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ46
- ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਈ
ਕੱਖਾਂ ਦੀਏ ਕੁੱਲੀਏ, ਮੀਨਾਰ ਬਣ ਜਾਈ
ਆਪਣੀ ਕਮਾਈ ਸਾਂਭ ਰੱਖ ਨੀ, ਕਿਰਤੀ ਦੀਏ ਕੁੱਲੀਏ
ਲੱਖ ਲੱਖ ਦਾ ਏ ਤੇਰਾ ਕੱਖ ਦੀ, ਕਿਰਤੀ ਦੀਏ ਕੁੱਲੀਏ47
- ਮੈਂ ਧਰਤੀ ਪੰਜਾਬ ਦੀ ਲੋਕੋ ਵੱਸਦੀ ਉਜੱੜ ਗਈ
ਅੱਜ ਮੇਰੇ ਪੁੱਤਰਾਂ ਨੇ ਲੁੱਟਿਆ ਜੋ ਕੁਝ ਮੇਰਾ ਸੀ।48
- ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ
ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨੀ।
ਮੀਢੀਆ ਖਿਲਾਰੀ ਫਿਰੇ, ਨੀ ਬੁੱਲ੍ਹੇ ਦੀਏ ਕਾਫ਼ੀਏ
ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ ਨੀ 49
- ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ
ਤੇਰੀ ਹੋਰ ਮਜ਼ਬੂਰੀ, ਮੇਰੀ ਹੋਰ ਮਜ਼ਬੂਰੀ
ਰਹਿ ਗਈ ਛੰਨੇ ਵਿੱਚ ਚੂਰੀ, ਤਕਦੀਰ ਬਣ ਕੇ,
ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ50
ਪੰਜਾਬੀ ਸਾਹਿਤ ਵਿੱਚ ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ ਬਟਾਲਵੀ, ਪ੍ਰੋ. ਮੋਹਨ ਸਿੰਘ, ਜਗਤਾਰ, ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਪਾਸ਼, ਗੁਰਦਾਸ ਮਾਨ, ਦੇਬੀ ਮਖਸੂਸਪੁਰੀ, ਧਰਮ ਕੰਮੇਆਣਾ, ਸ਼ਮਸ਼ੇਰ ਸੰਧੂ, ਦੇਵ ਥਰੀਕਿਆਂ ਵਾਲਾ, ਦਵਿੰਦਰ ਖੰਨੇਵਾਲਾ, ਇੰਦਰਜੀਤ ਹਸਨਪੁਰੀ, ਹਾਕਮ ਸੂਫੀ, ਰਾਜ ਕਾਕੜਾ, ਮੰਗਲ ਹਠੂਰ, ਬਾਬੂ ਸਿੰਘ ਮਾਨ, ਵਿਜੇ ਵਿਵੇਕ, ਜਗਦੇਵ ਮਾਨ ਆਦਿ ਜਿਹੇ ਗੀਤਕਾਰਾਂ ਨੇ ਉਤੱਮ ਗੀਤਾਂ ਦੀ ਰਚਨਾ ਕੀਤੀ ਹੈ।
ਮੱਧਮ ਗੀਤ:- ਹਰੇਕ ਗੀਤ ਸਾਹਿਤਕ ਗੀਤ ਨਹੀਂ ਹੁੰਦਾ, ਕੁਝ ਗੀਤ ਅਜਿਹੇ ਵੀ ਹੁੰਦੇ ਹਨ ਜੋ ਸਿਰਫ ਤੇ ਸਿਰਫ ਮਨੋਰੰਜਨ ਨਾਲ ਸਬੰਧਤ ਹੁੰਦੇ ਹਨ। ਥੱਕਿਆ-ਟੁੱਟਿਆ ਸਾਰੇ ਦਿਨ ਦੇ ਕੰਮ 'ਚ ਉਲਝਿਆ ਮਨੁੱਖ ਜਦੋਂ ਸ਼ਾਮ ਨੂੰ ਅਜਿਹੇ ਗੀਤ ਸੁਣਦਾ ਹੈ ਤਾਂ ਇਹ ਗੀਤ ਉਸਨੂੰ ਹੁਲਾਰਾ ਦਿੰਦੇ ਹੋਏ ਆਰਾਮ ਪ੍ਰਦਾਨ ਕਰਦੇ ਹਨ।
61/ਦੀਪਕ ਜੈਤੋਈ