ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਗੀਤ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਗੀਤ ਨਾਮ ਦੀ ਕੋਈ ਚੀਜ਼ ਨਹੀ ਹੁੰਦੀ ਸਿਰਫ ਤੇ ਸਿਰਫ ਵਿਦੇਸ਼ੀ ਸਾਜਾਂ ਵਾਲਾ ਸੰਗੀਤ ਹੁੰਦਾ ਹੈ ਜਿਸ 'ਤੇ ਅਣਭੋਲ ਜਵਾਨੀ ਦੇ ਪੈਰ ਥਿਰਕ ਉਠੱਦੇ ਹਨ:

-ਚੰਡੀਗੜ ਵਿੱਚ ਕੁੜੀ ਮਿਲੀ ਮੈਨੂੰ ਚਾਕਲੇਟ ਵਰਗੀ,
ਚੈਰੀ ਬੁੱਲੀਆਂ ਉਤੇ ਨਰਮੀ ਆਮਲੇਟ ਵਰਗੀ,
ਅੰਗ-ਅੰਗ ਸੀ ਕਰਦਾ ਕਹਿਰ ਕਲੋਲ ਮਜਾਜ਼ਣ ਦਾ,
ਲੱਕ ਲਿਮਕੇ ਦੀ ਬੋਤਲ ਤੋਂ ਵੀ ਗੋਲ ਮਜਾਜ਼ ਦਾ 54

ਇਸ ਗੀਤ ਵਿੱਚ ਗੀਤ ਵਾਲੀ ਕੀ ਗੱਲ ਹੈ, ਬਸ ਪੂੰਜੀਵਾਦੀ ਸਮਾਜ ਵਿਚਲਾ ਪਦਾਰਥਵਾਦੀ ਵਰਤਾਰਾ ਬਾਖੂਬੀ ਪੇਸ਼ ਕੀਤਾ ਗਿਆ ਹੈ। ਇੱਕ ਹੋਰ ਗੀਤ ਆਇਆ ਸੀ:

-ਪਹਿਲਾ ਪੈਗੱ ਲਾ ਕੇ, ਪਾਵਾਂ ਅੱਖਾਂ ਵਿੱਚ ਅੱਖਾਂ,
ਦੂਜਾ ਪੈਗੱ ਲਾ ਕੇ ਹੱਥ ਕਾਲਜੇ 'ਤੇ ਰੱਖਾਂ,
ਤੀਜਾ ਪੈਗੱ ਲਾ ਕੇ ਗੱਲ-ਬਾਤ ਕਰਨੀ,
ਚੌਥਾ ਪੈਗੱ ਲਾ ਕੇ ਤੇਰੀ ਬਾਂਹ ਫੜਨੀ55

- ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾ ਨਹੀਂ ਮਾਰਿਆ,
ਬਹੁਤਾ ਸਾਨੂੰ ਜੱਚ ਗਈ ਸੀ ਤਾਂ ਫੜ ਲਈ ਡਾਕਾ ਤਾਂ ਨਹੀਂ ਮਾਰਿਆ56

ਅਜਿਹੇ ਗੀਤ ਸਿਰਫ ਕਾਮੁਕ ਪ੍ਰਵਿਰਤੀਆਂ ਦੇ ਠਰਕੀ ਪ੍ਰਗਟਾਵੇ ਹੁੰਦੇ ਹਨ ਜੋ ਚੜ੍ਹਦੀ ਜਵਾਨੀ ਨੂੰ ਆਪਣੇ ਰਾਹੋਂ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ।

ਇਸ ਪ੍ਰਕਾਰ ਪੰਜਾਬੀ ਗੀਤ-ਕਾਵਿ ਆਪਣੇ ਅੰਦਰ ਬਹੁਤ ਸਾਰੇ ਵਿਸ਼ਿਆਂ ਨੂੰ ਸਮੋਈ ਬੈਠਾ ਹੈ। ਸਮਾਜਿਕ ਸੇਧ ਵਾਲੇ ਗੀਤਾਂ ਦੇ ਨਾਲ-ਨਾਲ ਮਨੋਰੰਜਨ ਭਰਪੂਰ ਗੀਤ ਅਤੇ ਨਿਮਨ ਪੱਧਰ ਦੇ ਗੀਤ ਵੀ ਇਸ ਵਿੱਚ ਪਾਏ ਜਾਂਦੇ ਹਨ।

ਦੀਪਕ ਜੈਤੋਈ ਨੇ ਆਪਣਾ ਕਲਮੀ ਸਫਰ ਗੀਤਕਾਰੀ ਤੋਂ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਗ਼ਜ਼ਲ ਦੇ ਖੇਤਰ ਵਿੱਚ 'ਬਾਬਾ ਬੋਹੜ' ਬਣ ਗਿਆ। ਇਹ ਉਹ 'ਦੀਪਕ' ਸੀ ਜਿਸ ਦੀ ਛਾਂ ਹੇਠ ਨਵੇਂ ਪੁੰਗਰਦੇ ਗ਼ਜ਼ਲਗੋ ਆਨੰਦ ਮਾਣਦੇ ਰਹੇ ਅਤੇ ਭਰਪੂਰ ਸੇਧ ਅਤੇ ਸ਼ਾਗਿਰਦੀ ਹਾਸਿਲ ਕਰਦੇ ਰਹੇ। ਮਾਲਵੇ ਦੀ ਪ੍ਰਸਿੱਧ "ਮੰਡੀ ਜੈਤੋ" ਦੇ ਜੰਮਪਲ "ਗੁਰਚਰਨ ਸਿੰਘ" ਨੇ ਆਪਣਾ ਅਦਬੀ ਨਾਂ ਆਪਣੇ ਸ਼ਹਿਰ ਨਾਲ ਜੋੜ ਕੇ "ਦੀਪਕ ਜੈਤੋਈ" ਰੱਖ ਲਿਆ। 'ਦੀਪਕ ਸ਼ਮ੍ਹਾਂ ਤੇ ਜਗਣ ਵਾਲਾ ਪਰਵਾਨਾ ਹੁੰਦਾ ਹੈ ਅਤੇ ਗੁਰਚਰਨ ਸਿੰਘ ਸਚਮੁੱਚ ਹੀ ਆਪਣੀ ਜ਼ਿੰਦਗੀ ਦੀ ਜੋਤ ਬਾਲ ਕੇ ਗ਼ਜ਼ਲ ਦੀ ਸ਼ਮ੍ਹਾਂ ਦਾ ਪਰਵਾਨਾ ਹੋ ਕੇ ਜੀਵਨ-ਪੰਧ ਪੂਰਾ ਕਰ ਗਿਆ।

'ਬਾਬਾ-ਏ-ਗ਼ਜ਼ਲ' ਜਨਾਬ 'ਦੀਪਕ ਜੈਤੋਈ' ਦੇ ਜਨਮ ਬਾਰੇ ਕਈ ਕਿਆਸ ਅਰਾਈਆਂ ਹਨ, ਕੁਝ ਵਿਦਵਾਨਾਂ ਅਨੁਸਾਰ ਆਪ ਦਾ ਜਨਮ 1919 ਨੂੰ ਹੋਇਆ ਅਤੇ ਕੁਝ ਮੁਤਾਬਿਕ 1925 ਨੂੰ ਸ. ਇੰਦਰ ਸਿੰਘ ਦੇ ਘਰ ਮਾਤਾ ਵੀਰ ਕੌਰ ਦੀ

63/ਦੀਪਕ ਜੈਤੋਈ