ਫਿਲੌਰੀ' ਦੀ ਆਰਤੀ 'ਓਮ ਜੈ ਜਗਦੀਸ਼ ਹਰੇ' ਗਾਉਂਦਾ ਸੀ। ਆਪਣੇ ਵਲਵਲਿਆਂ ਨੂੰ ਸ਼ਬਦੀ ਰੂਪ ਦੇਣ ਲਈ 'ਪੰਡਤ ਸ਼ਰਧਾ ਰਾਮ ਫਿਲੌਰੀ' ਦੀ ਸ਼ਗਿਰਦ ਪੀੜ੍ਹੀ ਵਿੱਚੋਂ 'ਜਨਾਬ ਹਰਬੰਸ ਲਾਲ ਮੁਜ਼ਰਿਮ ਦਸੂਹੀ' ਨੂੰ ਦੀਪਕ ਨੇ ਸਾਹਿਤਕ ਗੁਰੂ ਧਾਰਨ ਕਰ ਲਿਆ। 1942-43 ਵਿੱਚ ਬਾਗਬਾਨਪੁਰਾ (ਲਾਹੌਰ) ਵਿੱਚ ਇੱਕ ਉਰਦੂ ਮੁਸ਼ਾਇਰੇ ਨੇ ਇਸ ਨੂੰ 'ਮਾਂ-ਬੋਲੀ' "ਪੰਜਾਬੀ ਦੀ ਬੁੱਕਲ ਵਿੱਚ ਲੀਨ ਕਰ ਦਿੱਤਾ।
ਗੱਲ ਇਹ ਹੋਈ ਕਿ, ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂ ਦੀ ਵਾਰਤਾਲਾਪ ਛਿੜ ਪਈ ਕਿਹਾ ਗਿਆ ਕਿ ਅੰਗਰੇਜ਼ੀ ਭਾਸ਼ਾ ਹਕੂਮਤਾਂ ਦੀ, ਹਿੰਦੀ ਭਾਸ਼ਾ ਭਗਤਾਂ ਦੀ, ਊਰਦੂ ਸ਼ਾਇਰਾਂ ਦੀ, ਪੰਜਾਬੀ ਭਾਸ਼ਾ ਗਾਲ੍ਹਾਂ ਕੱਢਣ ਦੀ ਭਾਸ਼ਾ ਹੈ। ਪੰਜਾਬੀ ਭਾਸ਼ਾ ਪ੍ਰਤੀ ਇਹ ਗੱਲ ਸੁਣ ਕੇ ਦੀਪਕ ਨੂੰ ਇੰਝ ਲੱਗਾ, "ਜਿਵੇਂ ਕਿਸੇ ਨੇ ਘਰ ਬੈਠੀ ਮਾਂ ਨੂੰ ਗਾਲ੍ਹ ਕੱਢੀ ਹੋਵੇ ਦੀਪਕ ਜੀ ਨੇ ਗੁੱਸੇ ਨਾਲ ਲਾਲ-ਪੀਲੇ ਹੁੰਦੇ ਹੋਏ ਆਖਿਆ, "ਸਾਨੂੰ ਇਹੋ ਜਿਹੀ ਗੈਰ ਮਹਜ਼ਬਾਨਾ ਗੁਫਤਗੂ ਸੁਣ ਕੇ ਸ਼ਰਮ ਆ ਰਹੀ ਹੈ। ਅਸੀਂ ਪ੍ਰਤਿੱਗਿਆ ਕਰਦੇ ਹਾਂ ਕਿ ਅਸੀਂ ਆਪਣੀ ਮਾਂ-ਬੋਲੀ ਨੂੰ ਐਨਾ ਉੱਚਾ ਚੁੱਕਾਂਗੇ ਕਿ ਮੁਲਕ ਦੀਆਂ ਸਾਰੀਆਂ ਜ਼ੁਬਾਨਾਂ ਅੱਡੀਆਂ ਚੁੱਕ ਕੇ ਸਾਡੀ ਮਾਂ-ਬੋਲੀ ਦੇ ਚਿਹਰੇ ਦਾ ਦੀਦਾਰ ਕਰਿਆ ਕਰਨਗੀਆਂ ਤੇ ਅਸੀਂ ਤਮਾਮ ਜ਼ਿੰਦਗੀ ਇਸ ਦਾ ਚਿਹਰਾ-ਮੋਹਰਾ ਨਿਖਾਰਨ ਵਿੱਚ ਗੁਜ਼ਾਰਾਂਗੇ।
ਜਨਾਬ ਦੀਪਕ ਜੈਤੋਈ ਸਾਰਾ ਦਿਨ ਸਾਹਿਤ ਨੂੰ ਸਮਰਪਿਤ ਕਰ ਦਿੰਦੇ। ਕਦੇ ਸੈਰ ਕਰਦੇ-ਕਰਦੇ ਸੂਏ 'ਤੇ ਬੈਠ ਸ਼ੇਅਰ ਲਿਖਦੇ, ਕਦੇ ਲਾਇਬ੍ਰੇਰੀ ਤੇ ਕਦੇ ਡਾਕਖਾਨੇ ਵਿੱਚ। ਆਪਣੇ ਆਪ ਨੂੰ ਆਪਣੇ ਪ੍ਰਣ ਮੁਤਾਬਿਕ ਮਾਂ-ਬੋਲੀ ਨੂੰ ਅਰਪਣ ਕਰ ਦਿੱਤਾ। ਚੌਂਕੜੀ ਮਾਰ, ਵਿਹੜੇ ਵਿੱਚ ਬੈਠਾ, ਗ਼ਜ਼ਲਾਂ ਲਿਖਦਾ। ਲਗਭਗ 28-30 ਪੁਸਤਕਾਂ ਦੇ ਖਰੜੇ ਲਿਖੇ, ਜਿਨ੍ਹਾਂ ਵਿੱਚੋਂ ਨਿਮਨਲਿਖਤ ਪੰਜਾਬੀ ਪਾਠਕਾਂ ਦੇ ਸਨਮੁੱਖ ਪੇਸ਼ ਹੋ ਚੁੱਕੀਆਂ ਹਨ: - ਦੀਪਕ ਦੀ ਲੋਅ
- ਗ਼ਜ਼ਲ ਦੀ ਅਦਾ (ਗ਼ਜ਼ਲ ਸੰਗ੍ਰਹਿ)
- ਗਜ਼ਲ ਕੀ ਹੈ? (ਗ਼ਜ਼ਲ ਬਾਰੇ ਤਕਨੀਕੀ ਪੁਸਤਕ)
- ਆਹ ਲੈ ਮਾਏ ਸਾਂਭ ਕੁੰਜੀਆਂ (ਗੀਤ-ਸੰਗ੍ਰਹਿ)
- ਮਾਲਾ ਕਿਉਂ ਤਲਵਾਰ ਬਣੀ (ਮਹਾਂਕਾਵਿ ਬੰਦਾ ਬਹਾਦਰ)
- ਮੇਰੀਆਂ ਚੋਣਵੀਆਂ ਗ਼ਜ਼ਲਾਂ (ਗ਼ਜ਼ਲ ਸੰਗ੍ਰਹਿ)
- ਸਾਡਾ ਵਿਰਸਾ, ਸਾਡਾ ਦੇਸ਼ (ਨਜ਼ਮ ਸੰਗ੍ਰਹਿ)
ਇਸ ਤੋਂ ਇਲਾਵਾ 7 ਕਾਵਿ-ਸੰਗ੍ਰਹਿ, 5 ਗ਼ਜ਼ਲ ਸੰਗ੍ਰਹਿ, 3 ਗੀਤ ਸੰਗ੍ਰਹਿ, 2 ਮਹਾਂ-ਕਾਵਿ, 3 ਨਾਟ ਸੰਗ੍ਰਹਿ ਦੀਆਂ ਪੁਸਤਕਾਂ ਅਣ-ਛਪੀਆਂ ਰਹਿ ਗਈਆਂ ਹਨ। ਦੀਪਕ ਸਾਹਿਬ ਨੂੰ ਸਾਹਿਤਕ ਖੇਤਰ ਵਿੱਚ 'ਗ਼ਜ਼ਲ ਦਾ ਬਾਬਾ', 'ਮੀਰ ਤਕੀ ਮੀਰ', ਆਦਿ ਵਿਸ਼ੇਸ਼ਣਾਂ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਪੰਜਾਬੀ ਕਵੀ ਐਵਾਰਡ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ
66/ਦੀਪਕ ਜੈਤੋਈ