ਜ਼ਿੰਦਗੀ ਦਾ ਹਰ ਪੱਖ ਉਜਾਗਰ ਕਰਨ ਦੀ ਸਮਰਥਾ ਰੱਖਣ ਵਾਲਾ ਇੱਕ ਪ੍ਰੀਯ-ਭੇਦ ਹੈ। ਗੀਤਾਂ ਰਾਹੀ ਜ਼ਿੰਦਗੀ ਦੇ ਹਾਵ-ਭਾਵ, ਉਤਾਰ-ਚੜ੍ਹਾਅ, ਸੰਯੋਗ-ਵਿਯੋਗ, ਖੁਸ਼ੀ-ਗਮੀ, ਚਾਅ-ਮਲਾਰ ਦੇ ਅਹਿਸਾਸਾਤ ਪ੍ਰਗਟਾਏ ਜਾਂਦੇ ਹਨ। ਵਾਤਸਲ (ਮਾਂ ਸਮਾਨ ਪ੍ਰੇਮ) ਦਾ ਅੰਤ ਮਿੱਠਾ ਸਰੂਪ 'ਲੋਰੀ' ਭੀ ਗੀਤਾਂ ਦੀ ਗਿਣਤੀ ਵਿੱਚ ਆਉਂਦੀ ਹੈ। ਪ੍ਰੀਤਮ ਦੀ ਉਡੀਕ ਵਿੱਚ ਦਿਲ ਦੀ ਬੇਚੈਨ-ਹਾਲਤ, ਉਸ ਦੀ ਲਾਪ੍ਰਵਾਹੀ ਦੇ ਗਿਲੇ-ਸ਼ਿਕਵੇ ਜਾਂ ਰੋਸੇ-ਸ਼ਿਕਾਇਤਾਂ, ਉਸ ਦੇ ਬੇਗਾਨਾਪਣ ਓਪਰੇ ਅਤੇ ਨਿਰਮੋਹੀ ਸੁਭਾਅ ਦਾ ਚਿੱਤ੍ਰਨ, ਉਸ ਦੇ ਹਰਜ਼ਾਈਪੁਣੇ ਦੇ ਉਲਾਂਭੇ, ਉਸ ਦਾ ਪ੍ਰੇਮ, ਕਿਸੇ ਹੋਰ ਨਾਲ ਹੋਣ ਦੇ ਤਾਅਨੇ-ਮਿਹਣੇ, ਦੌਲਤ ਕਮਾਉਣ ਦੇ ਲਾਲਚ ਵਿੱਚ, ਭਰੀ-ਭਰਾਈ ਜਵਾਨੀ ਵਿੱਚ ਆਪਣੇ ਜੀਵਨ ਸਾਥੀ ਨੂੰ ਇੱਕਲਿਆਂ ਘਰੇ ਛੱਡ ਕੇ, ਦੇਸ ਚਲੇ ਜਾਣ ਦੇ ਚਰਚੇ ਭੀ ਗੀਤਾਂ ਰਾਹੀਂ ਬਿਆਨ ਕੀਤੇ ਜਾਂਦੇ ਹਨ, ਝਗੜਾਲੂ ਸੰਸ, ਲੜਾਕੀ ਨਨਾਣ ਅਤੇ ਈਰਖਾਲੂ ਜਠਾਣੀ, ਲੋਭੀ ਜੇਠ ਦੇ ਰੋਣੇ ਭੀ ਗੀਤਾਂ 'ਚ ਰੋਏ ਜਾਂਦੇ ਹਨ, ਨੌਜਵਾਨ ਦਿਉਰ ਦੀ ਅਲਮਸਤ ਜਵਾਨੀ ਅਤੇ ਉਸਦੇ ਬਾਂਕੇਪਣ ਦਾ ਬਿਆਨ ਭੀ ਬੜੇ ਸੁਆਦਲੇ ਸ਼ਬਦਾਂ ਰਾਹੀ ਕੀਤਾ ਜਾਂਦਾ ਹੈ, ਸ਼ੱਕੀ ਗੁਆਂਢਣ ਦਾ ਪਿੱਟਣਾ ਵੀ ਗੀਤਾਂ ਵਿੱਚ ਬੜੇ ਖੂਬਸੂਰਤ ਢੰਗ ਨਾਲ ਜ਼ਾਹਿਰ ਕੀਤਾ ਜਾਂਦਾ ਹੈ। ਵਿਆਹਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਿੱਠਣੀਆਂ ਭੀ, ਰਾਹੀਂ ਬੜੀਆਂ ਸੁਆਦਲੀਆਂ ਲੱਗਦੀਆਂ ਹਨ।63
ਦੀਪਕ ਜੀ ਦੇ ਆਪਣੇ ਸ਼ਬਦਾਂ ਅਨੁਸਾਰ ਉਹਨਾਂ ਨੇ ਆਪਣੇ ਸਾਹਿਤਕ ਸਫਰ ਦੀ ਸ਼ੁਰੂਆਤ ਗੀਤ ਰਚਨਾ ਤੋਂ ਹੀ ਆਰੰਭ ਕੀਤੀ ਸੀ -"ਅਸੀਂ ਆਪਣੀ ਸ਼ਾਇਰੀ ਦਾ ਆਰੰਭ ਗੀਤਾਂ ਤੋਂ ਹੀ ਕੀਤਾ ਸੀ, ਸਾਡੇ ਕਈ ਗੀਤ ਲੋਕਾਂ ਦੀ ਜ਼ੁਬਾਨ ਤੇ ਅੱਜ ਵੀ ਹਨ ਜਿਵੇਂ ਕਿ "ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ64
ਫੇਰ ਆਖ਼ਰ ਇਹੋ ਜਿਹੀ ਕੀ ਗੱਲ ਵਾਪਰੀ ਕਿ ਇਹੋ ਜਿਹੇ ਸਾਹਿਤਕ ਤੇ ਲੋਕ-ਗੀਤਾਂ ਜਿਹੇ ਅਮਰ ਗੀਤ ਕਹਿਣ ਵਾਲੀ ਕਲਮ 'ਚੋਂ ਗੀਤ ਆਉਣੇ ਬੰਦ ਹੋ ਗਏ?
"ਪੰਜਾਬੀ ਗੀਤਾਂ ਵਿੱਚ ਇੱਕ ਅਜਿਹਾ ਘਿਨਾਉਣਾਂ ਮੋੜ ਵੀ ਆਇਆ ਜਿਸਨੂੰ ਅਸੀਂ ਅਸ਼ਲੀਲਤਾ ਜਾਂ ਨੰਗੇਜ਼ਵਾਦ ਦਾ ਸਿਖਰ ਕਹਿ ਸਕਦੇ ਹਾਂ। ਇਹ ਉਦੋਂ ਹੋਇਆ ਜਦੋਂ ਕਿ ਕੁਝ ਰਿਕਾਰਡਿੰਗ ਕੰਪਨੀਆਂ ਗੀਤਕਾਰਾਂ ਨੂੰ ਚੋਖਾ ਸੇਵਾ ਫਲ, ਰਾਇਲਟੀ ਵਜੋਂ ਦੇਣ ਲੱਗ ਪਈਆਂ........... ਪਰ ਪੈਸੇ ਦੇ ਇਸ ਲੋਭ ਨੇ ਕਵੀਆਂ ਵਿੱਚ ਨੰਗੇ ਗੀਤ ਲਿਖਣ ਦਾ ਰਹੁਜਾਨ ਪੈਦਾ ਕਰ ਦਿੱਤਾ, ਜੋ ਸ਼ਰਮਨਾਕ ਹੱਦ ਤੱਕ ਪਹੁੰਚ ਗਿਆ। ਜਿਸ ਤੋਂ ਦੁੱਖੀ ਹੋ ਕੇ ਅਸੀਂ ਗੀਤਾਂ ਦਾ ਖਹਿੜਾ ਛਡ ਕੇ ਗ਼ਜ਼ਲ ਕਹਿਣੀ ਸ਼ੁਰੂ ਕਰ ਦਿੱਤੀ..........65
ਗੀਤ ਭਾਵੇਂ ਕਿਸੇ ਵੀ ਭਾਸ਼ਾ ਦੇ ਹੋਣ, ਉਹਨਾਂ ਦਾ ਕੇਂਦਰ ਬਿੰਦੂ ਪਿਆਰ ਹੁੰਦਾ ਹੈ। ਜਦੋਂ ਪ੍ਰੇਮ ਪਿਆਰ ਵਿੱਚ ਗੜੂੰਦ ਕੋਈ ਕੁਝ ਕਹਿੰਦਾ ਹੈ ਉਹ 'ਗੀਤ' ਬਣ ਜਾਂਦਾ
69/ਦੀਪਕ ਜੈਤੋਈ