ਮੈਂ ਸੀ ਭੋਲੀ-ਭਾਲੀ ਅੜੀਉ
ਨੀ ਮੇਰੀ ਉਂਗਲੀ ਹੋ ਗਈ ਕਾਲੀ ਅੜੀਉ69
ਮੇਰੀ ਪੱਖੀ ਦੇ ਛਣਕਦੇ ਘੁੰਗਰੂ, ਲੋਕਾਂ ਭਾਣੇਂ ਪੌਣ ਨੱਚਦੀ,
ਪੱਬ ਚੁਕ ਕੇ ਗੁਆਂਢੀ ਵਹਿੰਦੇ ਰਹਿੰਦੇ, ਜਠਾਣੀ ਮੇਰੀ ਫਿਰੇ ਮੋਚਦੀ70
ਰਾਹ ਦੇ ਵਿੱਚੋਂ ਹੋ ਜਾ ਪਾਸੇ ਛੇਤੀ ਛੱਡ ਮੇਰਾ ਪੱਲਾ,
ਮੈਂ ਚੱਲੀ ਹਾਂ ਸਨੀਮੇਂ ਤੂੰ ਬਹਿਜਾ ਘਰੇ ਕੱਲਾ।71
ਸਈਓ! ਬਾਜਰੇ ਦੇ ਸਿੱਟਿਆਂ 'ਤੇ ਬੂਰ ਆ ਗਿਆ,
ਮੇਰਾ ਮਾਹੀ ਘਰ ਆਇਆ ਨੀ! ਸਰੂਰ ਆ ਗਿਆ।72
ਕਵੀ ਇਕ ਆਮ ਸਮਾਜਿਕ ਅਤੇ ਸੂਖਮ ਦ੍ਰਿਸ਼ਟੀ ਵਾਲਾ ਪ੍ਰਾਣੀ ਹੁੰਦਾ ਹੈ। ਉਹ ਪ੍ਰਗਤੀਵਾਦੀ ਨਜ਼ਰੀਆ ਅਪਣਾ ਕੇ ਸਭ ਕੁਝ ਰੀਝ ਲਾ ਕੇ ਵੇਖਦਾ, ਪਰਖਦਾ ਅਤੇ ਮਹਿਸੂਸ ਕਰਦਾ ਹੋਇਆ ਸਾਰੇ ਸਮਾਜ ਨੂੰ ਇੱਕ ਸਿਹਤਮੰਦ ਰਾਹ ਦਿਖਾਉਣ ਦੀ ਚਾਹਤ ਰੱਖਦਾ ਹੈ। ਹਰ ਇੱਕ ਪ੍ਰਾਣੀ ਉਸ ਦਾ ਆਪਣਾ ਹੁੰਦਾ ਹੈ। ਹਰ ਪ੍ਰਾਣੀ ਨੂੰ ਜ਼ੁਲਮ ਜਬਰ ਤੋਂ ਮੁਕਤ ਕਰਵਾ ਕੇ ਉਸਦੇ ਹੱਕ ਵਿੱਚ ਆਵਾਜ਼ ਉਠਾਉਂਦਾ ਹੈ। ਦੀਪਕ ਜੈਤੋਈ ਨੇ ਵੀ ਇਹ ਸਭ ਕੁਝ ਬੜੀ ਸਰਲਤਾ ਅਤੇ ਸਾਦਗੀ ਭਰਪੂਰ ਢੰਗ ਨਾਲ ਕੀਤਾ ਹੈ। ਦੀਪਕ ਹੁਰਾਂ ਸਮਾਜ ਦੇ ਉਹਨਾਂ ਚਿੱਤਰਾਂ ਨੂੰ ਸਾਡੇ ਸਾਹਵੇਂ ਪੇਸ਼ ਕੀਤਾ ਹੈ, ਜੋ ਮਨ ਨੂੰ ਸੋਂਹਦੇ ਸਨ। ਵਿਦਾ ਹੁੰਦੀਆਂ ਧੀਆਂ ਦੀਆਂ ਭਾਵਨਾਵਾਂ ਨੂੰ ਸ਼ਬਦੀ ਜਾਮਾ ਪਹਿਨਾਇਆ। ਸਰਦਾਰੀ ਕਰਕੇ ਤੁਰ ਰਹੀਆਂ ਧੀਆਂ ਦੀ ਗੱਲ ਜੋ ਪਰਾਏ ਘਰ ਨੂੰ ਜਾ ਰਹੀਆਂ ਹਨ। ਜੇਠ ਤੇ ਜਠਾਣੀਆਂ ਦੇ ਮਾੜੇ ਵਿਹਾਰ ਦੀ ਗੱਲ ਕਰਦਾ ਹੈ:
ਤੂੰ ਵੀ ਕਿਤੇ ਭੈਣਾਂ ਵਾਂਗ ਰੱਖਦੀ ਜੇ ਪਿਆਰ ਨੀ,
ਔਖੀ-ਸੌਖੀ ਤਾਂ ਭੀ ਲੈਂਦੀ ਜ਼ਿੰਦਗੀ ਗੁਜ਼ਾਰ ਨੀ।
ਤੇਰਾ ਵੀ ਸੁਭਾਅ ਹੈ ਬਹੁਤ ਤੱਤਾ ਨੀ ਜਠਾਣੀਏ।
ਜੇਠ ਮੇਰਾ ਪੁੱਜ ਕੇ ਕੁਪੱਤਾ ਨੀ ਜਠਾਣੀਏ73
ਦੀਪਕ ਜੈਤੋਈ ਦੱਸਦੇ ਹਨ ਕਿ ਕਿੱਦਾਂ ਗਰੀਬੀ ਕਾਰਣ ਖੁਸ਼ਕ ਮਕਈ ਦੀ ਰੋਟੀ ਸੰਘ ਵਿੱਚੋਂ ਹੇਠਾ ਨਹੀਂ ਹੁੰਦੀ। ਦਾਰੂ ਨੇ ਘਰਾਂ ਨੂੰ ਉਜਾੜ ਕੇ ਰੱਖ ਦਿੱਤੈ ਤੇ ਕਦੇ-ਕਦਾਈਂ ਉਹ ਦਾਰੂ ਦੇ ਗ਼ੁਲਾਮ ਹੋ ਚੁੱਕਿਆਂ ਨੂੰ ਸਿੱਧੇ ਰਾਹ 'ਤੇ ਆਉਣ ਦੀ ਸਲਾਹ ਵੀ ਦਿੰਦਾ ਹੈ:
ਮੇਰਾ ਘਰ ਸੁਟਿਆ ਸੂ ਪੱਟ ਵੇ-ਤੂੰ ਪੀਣੀਂ ਛੱਡ ਦੇ,
ਕੀ ਬੋਤਲ 'ਚੋਂ ਲਿਆ ਤੂੰ ਖੱਟ ਵੇ-ਤੂੰ ਪੀਣੀਂ ਛੱਡ ਦੇ74
ਦੀਪਕ ਜੈਤੋਈ ਹੁਰਾਂ ਵੱਡੇ ਜ਼ਮੀਨਦਾਰਾਂ ਵੱਲੋਂ ਕੰਮੀ-ਕਮੀਨਾ ਦੀ ਅਕਸਰ
71/ਦੀਪਕ ਜੈਤੋਈ