ਹੈ। 'ਗੀਤ' ਪਿਆਰ ਵਿੱਚ ਮੋਏ ਬੰਦਿਆਂ ਦੇ ਧੁਰ ਅੰਦਰੋਂ ਨਿਕਲੇ ਬੋਲ ਹੁੰਦੇ ਹਨ। ਪਿਆਰ ਜਾਂ ਰੋਮਾਸ ਨੂੰ ਜੇ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਬੰਦਾ ਵੀ ਰੁੱਖਾ ਜਿਹਾ ਹੋਰਨਾਂ ਜੀਵਾਂ ਵਰਗਾ ਹੋ ਕੇ ਰਹਿ ਜਾਵੇਗਾ। ਗੀਤਾਂ ਵਿੱਚ ਮੋਹ-ਮੁਹੱਬਤਾਂ ਦੀਆਂ ਗੱਲਾਂ ਹੁੰਦੀਆਂ ਹਨ। ਸੱਜਣ ਦੇ ਮਿਲਾਪ ਦੀ ਤਾਂਘ ਹੁੰਦੀ ਹੈ। ਵਿਛੋੜੇ ਦੇ ਹੰਝੂ ਹੁੰਦੇ ਨੇ। ਯਾਦਾਂ ਦੀ ਟੇਕ ਹੁੰਦੀ ਹੈ। ਮਿਹਣੇ ਨਿਹੋਰੇ ਹੁੰਦੇ ਹਨ। ਟਿੱਚਰਾਂ ਵੀ ਹੁੰਦੀਆਂ ਨੇ। ਪ੍ਰਦੇਸ ਗਏ ਮਾਹੀ ਨੂੰ ਸੁਨੇਹੇ ਹੁੰਦੇ ਹਨ। ਪ੍ਰੇਮਿਕਾ ਦੇ ਮੁਟਿਆਰਾਂ ਦੀ ਨਜ਼ਾਕਤ ਦਾ। ਜ਼ਿਕਰ ਹੁੰਦਾ ਹੈ। ਉਨ੍ਹਾਂ ਦੇ ਹੁਸਨ ਦਾ ਗੁਣ ਗਾਇਨ ਹੁੰਦਾ ਹੈ। ਹੁਸੀਨਾ ਦੇ ਨੈਣਾਂ ਦੇ ਡੰਗਿਆਂ ਦੀ ਮਨੋਦਸ਼ਾ ਦਾ ਜ਼ਿਕਰ ਹੁੰਦਾ ਹੈ। ਅੱਖੀਆਂ ਦੇ ਪੱਕ ਜਾਣ ਦੀਆਂ ਗੱਲਾਂ ਹੁੰਦੀਆਂ ਨੇ, ਮਾਹੀ ਦੇ ਰਾਹਾਂ ਵੱਲ ਵੇਖਦੀਆਂ ਦੀਆਂ ਰੁੱਤਾਂ ਬਦਲਦੀਆਂ ਹਨ। ਬਿਰਹਣ ਦਾ ਮਨ ਵੀ ਉਨ੍ਹਾਂ ਅਨੁਸਾਰ ਰੰਗ ਬਦਲਦਾ ਹੈ। ਸਾਵਣ ਦੀਆਂ ਝੜੀਆਂ, ਪੋਹ ਮਾਘ ਦੀ ਠੰਡ, ਬਹਾਰ ਦੇ ਖੇੜੇ ਦਾ ਰੰਗ, ਕੋਇਲ ਦੀਆਂ ਅੰਬਾਂ ਤੋਂ ਸੁਣਦੀਆਂ ਕੂਕਾਂ, ਬਿਰਹਾ ਮਾਰੀ ਨੂੰ ਕਤਲ ਕਰਨ ਲਈ ਕਾਫੀ ਹੁੰਦੀਆਂ ਹਨ। ਕੁਆਰੀਆਂ ਮੁਟਿਆਰਾਂ ਦਾ ਹੁਸਨ ਗੱਭਰੂਆਂ ਨੂੰ ਬੇਚੈਨ ਕਰਨ ਲਈ ਕਾਫੀ ਹੁੰਦਾ ਹੈ। ਤੀਆਂ ਵਿੱਚ ਨੱਚਦੀਆਂ ਘੜਮਸ ਪਾਉਂਦੀਆਂ ਮੁਟਿਆਰਾਂ ਦਾ ਰੰਗ ਰੂਪ, ਕਰਮ ਆਦਿ ਦੇਖਣ ਵਾਲੇ ਤੜਪ ਜਾਂਦੇ ਹਨ। ਵਿਆਹੀਆਂ ਵਰੀਆਂ ਮਾਹੀਆਂ ਨੂੰ ਕਦੇ ਡੂੰਮਾਂ ਲਈ ਮਿਹਣੇ ਮਾਰਦੀਆਂ ਨੇ, ਕਦੇ ਉਨ੍ਹਾਂ ਦੇ ਪਰਦੇਸਾਂ ਵਿੱਚ ਜਾ ਕੇ ਧਨ ਕਮਾਉਣ ਦੀ ਲਾਲਸਾ ਕਾਰਨ ਸਹਿਣ ਵਾਲੇ ਦੁੱਖਾਂ ਦਾ ਗਿਲਾ ਕਰਦੀਆਂ ਨੇ। ਮਾਹੀ ਨੂੰ ਆ ਕੇ ਮਿਲ ਜਾਣ ਲਈ ਤਰਲੇ ਮਾਰਦੀਆਂ ਹਨ। ਇਕੱਲੀਆਂ ਕਿਵੇਂ ਦਿਨ-ਰਾਤਾਂ ਨੂੰ ਡਰ ਡਰ ਜਾਂਦੀਆਂ ਨੇ। ਬਾਜਰੇ ਨੂੰ ਪਿਆ ਬੂਰ, ਮਾਹੀ ਨੂੰ ਮੁੜ ਆਉਣ ਲਈ ਪ੍ਰੇਰਨਾ ਦੇਣ ਦਾ ਕਾਰਣ ਬਣਦਾ ਹੈ। ਹੰਝੂਆਂ ਦੀਆਂ ਝੜੀਆਂ। ਹਉਂਕੇ-ਹਾਵੇ। ਯਾਦਾਂ ਦੀਆਂ ਪੀੜਾਂ ਸਭ ਕੁਝ ਰੁਮਾਟਿਕ ਗੀਤਾਂ ਲਈ ਵਿਸ਼ੇ ਬਣ ਜਾਂਦੇ ਹਨ ਤੇ ਇਹ ਸਭ ਵਿਸ਼ੇ 'ਦੀਪਕ ਜੈਤੋਈ' ਨੇ ਆਪਣੇ ਗੀਤਾਂ ਵਿੱਚ ਅੰਕਿਤ ਕਰਨ ਦੇ ਸੁੰਦਰ ਉਪਰਾਲੇ ਕੀਤੇ ਹਨ ਜਿਵੇਂ ਕਿ ਉਹਨਾਂ ਦੇ ਕੁਝ ਗੀਤ ਹਨ:-
ਮੇਰੀ ਮਾਹੀ ਨਾਲ ਹੋ ਗਈ ਲੜਾਈ ਅੜੀਓ,
ਨੀ ਸਾਰੇ ਪਿੰਡ ਵਿੱਚ ਮਚ ਗਈ ਦੁਹਾਈ ਅੜੀਓ66
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ
ਸਾਥੋਂ ਝੱਲੀਆਂ ਨਾ ਜਾਣ ਇਹ ਜੁਦਾਈਆਂ ਰਾਂਝਣਾਂ67
ਕਾਹਤੋਂ ਛੱਡੀ ਗਈ ਤ੍ਰਿੰਝਣ ਵਿੱਚ ਆਉਂਣਾ, ਨੀ ਵੱਡਿਆਂ ਮਿਜਾਜ਼ਾਂ ਵਾਲੀਏ
ਤੈਨੂੰ ਵਾਰੀ ਵਾਰੀ ਕਿਸੇ ਨਈਂ ਬੁਲਾਉਣਾ ਨੀ ਵੱਡਿਆ ਮਿਜਾਜ਼ਾਂ ਵਾਲੀਏ68
ਦੇ ਗਿਆ ਨਿਸ਼ਾਨੀ ਮਾਹੀ ਛੱਲਾ ਪਿੱਤਲ ਦਾ,
70/ਦੀਪਕ ਜੈਤੋਈ