ਦੀਪਕ ਜੈਤੋਈ ਦੇ ਗੀਤਾਂ ਦਾ ਬਿੰਬ-ਵਿਧਾਨ
ਬਿੰਬ: ਬਿੰਬ ਕੀ ਹੈ? ਕੋਸ਼ਾਂ ਦੇ ਅਨੁਸਾਰ 'ਬਿੰਬ ਜਾਂ ਇਮੇਜ' ਦੇ ਕਈ ਅਰਥ ਦੱਸੇ ਗਏ ਹਨ - ਜਿਵੇਂ ਕਿ
- ਪ੍ਰਤਿਬਿੰਬ ਅਤੇ
- ਮੂਰਤਿਤ ਬਿੰਬ
ਮਹਾਨ ਕੋਸ਼ ਵਿੱਚ ਬਿੰਬ ਦਾ ਇੱਕ ਅਰਥ 'ਰਕਤ ਫਲ' ਦੱਸਿਆ ਗਿਆ ਹੈ।
ਬਿੰਬ ਅੰਗਰੇਜ਼ੀ ਦੇ ਸ਼ਬਦ Image ਦਾ ਪ੍ਰਯਾਇਵਾਚੀ ਹੈ। ਬਿੰਬ ਸ਼ਬਦ ਦਾ ਪ੍ਰਯੋਗ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਵੱਖ-2 ਅਰਥਾਂ ਵਿੱਚ ਕੀਤਾ ਜਾਂਦਾ ਹੈ ਜਿਵੇਂ ਸ਼ਕਲ, ਆਕਾਰ, ਰੂਪ, ਚਿਤ੍ਰ੍, ਤਸਵੀਰ, ਮੂਰਤੀ, ਪ੍ਰਤਿਮਾ, ਬੁੱਤ, ਪ੍ਰਛਾਵਾਂ, ਪ੍ਰਤਿਬਿੰਬ, ਬਿੰਬ, ਆਦਰਸ਼ ਨਮੂਨਾ, ਨਕਲ, ਹੂਬਹੂ ਉਤਾਰਾ, ਸੂਰਤ, ਉਪਮਾ, ਰੂਪਕ, ਭਾਵ, ਖ਼ਿਆਲ, ਖ਼ਿਆਲੀ ਤਸਵੀਰ, ਚਿਤਰ ਬਣਾਉਣਾ, ਮੂਰਤੀ ਬਣਾਉਣੀ, ਮੂਰਤੀਮਾਨ ਕਰਨਾ, ਤਸੱਵਰ, ਕੋਈ ਰੂਪ ਦੇਣਾ, ਪਰਛਾਵਾਂ ਪਾਉਣਾ, ਕਲਪਨਾ ਕਰਨੀ, ਖਿਆਲ ਬੰਨ੍ਹਣਾ, ਆਦਰਸ਼ ਜਾਂ ਨਮੂਨਾ ਹੋਣਾ1
ਮਨੋਵਿਗਿਆਨ ਦੇ ਖੇਤਰ ਵਿੱਚ ਬਿੰਬਾਂ ਤੋਂ ਮਾਨਸਿਕ ਪੁਨਰ-ਨਿਰਮਾਣ ਜਾਂ ਮਾਨਸਿਕ ਅਨੁਭਵ ਦਾ ਅਰਥ ਵੀ ਲਿਆ ਜਾਂਦਾ ਹੈ।
ਆਧੁਨਿਕ ਰੂਪ ਵਿੱਚ ਬਿੰਬ ਦੀ ਵਰਤੋਂ ਪੱਛਮੀ ਸਾਹਿਤ ਦੀ ਦੇਣ ਹੈ। ਪੱਛਮੀ ਵਿਦਵਾਨਾਂ ਨੇ ਬਿੰਬ ਦੇ ਅਨੇਕਾਂ ਅਰਥ ਕੀਤੇ, ਜਿਸ ਦੇ ਚੱਲਦਿਆਂ ਬਿੰਬ ਦੀ ਸਹੀ ਪਰਿਭਾਸ਼ਾ ਜਾਂ ਸਰੂਪ ਪਛਾਨਣਾ ਕਾਫੀ ਕਠਿਨ ਹੋ ਗਿਆ। ਬਿੰਬ ਦਾ ਸਥੂਲ ਸ਼ਬਦ ਚਿੱਤਰ ਦਾ ਬੌਧਿਕ ਵਰਤਾਰਾ ਨਾ ਰਹਿ ਕੇ ਮਨੁੱਖ ਦੀ ਸਮੁੱਚੀ ਮਾਨਸਿਕ ਪ੍ਰਕਿਰਿਆ ਦਾ ਬੌਧਿਕ ਵਰਤਾਰਾ ਹੈ। ਬਿੰਬ-ਭਾਵ ਨੂੰ ਭਾਸ਼ਾ ਵਿੱਚ ਸੀਮਤ ਕਰਨਾ ਕਾਫੀ ਔਖਾ ਕਾਰਜ ਹੈ। ਵੱਖ-ਵੱਖ ਪਰਿਭਾਸ਼ਾਵਾਂ ਇਸ ਦੇ ਸਰੂਪ ਦੇ ਸ਼ਪੱਸ਼ਟੀਕਰਣ ਲਈ ਇੱਕ ਉਪਰਾਲਾ ਹਨ, ਜਿਨ੍ਹਾਂ ਦੇ ਚਲਦਿਆਂ ਕਵਿਤਾ ਵਿੱਚ ਬਿੰਬ ਦੀ ਮਹਾਨਤਾ ਜ਼ਰੂਰ ਵਧੀ ਹੈ। "ਬਿੰਬ ਨੂੰ ਪਰਿਭਾਸ਼ਿਤ ਕਰਨ ਵਾਲੇ ਵਿਦਵਾਨਾਂ ਵਿੱਚੋਂ ਕਈਆਂ ਨੇ ਇਸ ਨੂੰ ਸੰਵੇਦਨਾ-ਪ੍ਰਧਾਨ ਮੰਨਿਆ ਹੈ, ਕਈਆਂ ਨੇ ਦ੍ਰਿਸ਼-ਚਿੱਤਰ, ਕਈਆਂ ਨੇ ਅਲੰਕਾਰ ਮਾਤਰ, ਕਈਆਂ ਨੇ ਭਾਵ-ਪ੍ਰਧਾਨ ਤੇ ਕਈਆਂ ਨੇ ਕਲਪਨਾ-ਪ੍ਰਧਾਨ2
ਲੀਵਿਸ ਅਨੁਸਾਰ ਇਸ ਨੂੰ ਸਭ ਤੋਂ ਸਾਧਾਰਨ ਤੌਰ 'ਤੇ ਸ਼ਬਦਾਂ ਰਾਹੀ ਸਿਰਜੀ ਤਸਵੀਰ ਜਾਂ ਮੂਰਤ ਆਖਿਆ ਜਾ ਸਕਦਾ ਹੈ। ਬਿੰਬ ਸ਼ਬਦਾਂ ਰਾਹੀ ਨਿਰਮਤ ਉਹ ਤਸਵੀਰ ਹੈ ਜਿਸ ਨੂੰ ਇੰਦਰਿਆਵੀ ਗੁਣ ਦੀ ਛੂਹ ਹੁੰਦੀ ਹੈ।3
ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ, "ਬਿੰਬ ਕਵਿਤਾ ਦਾ ਉਹ ਅੰਸ਼ ਹੁੰਦਾ ਹੈ, ਜਿਹੜਾ ਭਾਵ ਤੋਂ ਲੈ ਕੇ ਸ਼ੈਲੀ ਤੱਕ ਅਤੇ ਵਸਤੂ ਤੋਂ ਲੈ ਕੇ ਰੂਪ ਤੱਕ ਪਸਰਿਆ ਰਹਿੰਦਾ ਹੈ4
77/ਦੀਪਕ ਜੈਤੋਈ