ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਪ੍ਰਸਤੁਤ ਕਰਦੀਆਂ ਹਨ9

ਡਾ. ਸ਼ਾਂਤੀ ਸਵਰੂਪ ਗੁਪਤ ਅਨੁਸਾਰ, "ਬਿੰਬ ਇੱਕ ਪ੍ਰਕਾਰ ਦਾ ਸ਼ਬਦ ਨਿਰਮਿਤ ਇੰਦਰਿਆਵੀ ਚਿੱਤਰ ਹੈ, ਜੋ ਅਕਸਰ ਵਿਸ਼ੇਸ਼ਣ, ਰੂਪਕ, ਉਪਮਾ ਆਦਿ ਤੇ ਆਧਾਰਿਤ ਹੁੰਦਾ ਹੈ ਅਤੇ ਜੋ ਕਵੀ ਦੇ ਤੀਬਰ ਭਾਵ-ਆਵੇਗ ਨੂੰ ਪਾਠਕ ਤੱਕ ਪੁਚਾਂਦਾ ਹੈ।10

ਡਾ. ਨਗੇਂਦਰ ਨੇ ਬਿੰਬ ਦੀ ਸੂਖ਼ਮਤਾ ਨੂੰ ਪਕੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਹੈ ਇਸ ਸਬੰਧੀ ਵੱਖ-ਵੱਖ ਮਤਾ ਦੇ ਅਧਿਐਨ ਪਿਛੋਂ ਉਸ ਨੇ ਇਹ ਨਿਸ਼ਕਰਸ਼ ਕੱਢਿਆ ਹੈ ਕਿ 'ਕਾਵਿ ਬਿੰਬ ਸ਼ਬਦਾਰਥ ਦੇ ਮਾਧਿਅਮ ਨਾਲ ਕਲਪਨਾ ਦੁਆਰਾ ਨਿਰਮਿਤ ਇੱਕ ਐਸੀ ਮਾਨਸ ਛਵੀ ਹੈ, ਜਿਸ ਦੇ ਮੂਲ ਵਿੱਚ ਭਾਵ ਦੀ ਪ੍ਰੇਰਣਾ ਰਹਿੰਦੀ ਹੈ11

ਬਿੰਬ ਦੇ ਸਰੂਪ ਨੂੰ ਵਿਅਕਤ ਕਰਨ ਵਾਲੇ ਵੱਖ ਵੱਖ ਸੱਚਾਂ ਅਤੇ ਪਰਿਭਾਸ਼ਾਵਾਂ ਤੋਂ ਇਹ ਪਤਾ ਲੱਗਦਾ ਹੈ ਕਿ ਬਿੰਬ ਦਾ ਸੰਬੰਧ ਇੰਦਰਿਆਵੀ ਅਨੁਭੂਤੀ, ਚਿਤਰਾਤਮਕਤਾ, ਭਾਵ, ਕਲਪਨਾ, ਅਲੰਕਾਰ, ਸਿਮ੍ਰਤੀ ਅਤੇ ਮਨ ਆਦਿ ਨਾਲ ਹੈ। ਬੇਸ਼ੱਕ ਵਿਦਵਾਨਾਂ ਵਿੱਚ ਬਿੰਬ ਦੇ ਸਰੂਪ ਨੂੰ ਨਿਰਧਾਰਿਤ ਕਰਨ ਸਬੰਧੀ ਮਤਭੇਦ ਹਨ ਉਥੇ ਹੀ ਕਵਿਤਾ ਵਿੱਚ ਬਿੰਬ ਦੇ ਮਹੱਤਵ ਅਤੇ ਆਵਸ਼ਕਤਾ ਨੂੰ ਸਭ ਨੇ ਹੀ ਸਵੀਕਾਰਿਆ ਹੈ। 'ਏਜਰਾ ਪਾਉਡ ਨੇ ਕਿਹਾ ਸੀ ਕਿ ਜਿੰਦਗੀ ਵਿੱਚ ਇੱਕ ਸੁਚੱਜੇ ਬਿੰਬ ਦਾ ਨਿਰਮਾਣ ਵੱਡੇ ਆਕਾਰ ਦੇ ਗ੍ਰੰਥ ਦੀ ਰਚਨਾ ਨਾਲੋਂ ਕਿਤੇ ਚੰਗੇਰਾ ਹੈ12 'ਲੀਵਿਸ ਨੇ ਹਰ ਇੱਕ ਕਵਿਤਾ ਨੂੰ ਆਪਣੇ ਆਪ ਵਿੱਚ ਇੱਕ ਬਿੰਬ ਕਿਹਾ ਹੈ13 ਰਾਬਨ ਸਕੈਲਟਨ ਨੇ ਕਾਵਿ-ਬਣਤਰ ਵਿੱਚ ਬਿੰਬ ਨੂੰ ਇੱਕ ਪ੍ਰਮੁੱਖ ਤੱਤ ਮੰਨਿਆ ਹੈ। ਹਰ ਇੱਕ ਕਵਿਤਾ ਵਿੱਚ ਬਿੰਬ ਯੋਜਨਾ ਹੁੰਦੀ ਹੈ ਅਤੇ ਹਰ ਇੱਕ ਬਿੰਬ ਇੱਕ ਯੋਜਨਾ ਹੈ:4

ਬਿੰਬ ਦੀ ਸਿਰਜਣ ਪ੍ਰਕਿਰਿਆ

ਬਿੰਬ ਦੀ ਉਤਪਤੀ ਤੋਂ ਲੈ ਕੇ ਇਸ ਦੇ ਪ੍ਰਯੁਕਤ ਹੋਣ ਤੱਕ ਦਾ ਵਿਕਾਸ ਇੱਕ ਨਿਸਚਿਤ ਕ੍ਰਮ ਅਨੁਸਾਰ ਹੁੰਦਾ ਹੈ। 'ਆਚਾਰਯ ਰਾਮ ਚੰਦਰ ਸ਼ੁਕਲ ਨੇ ਰੂਪ-ਵਿਧਾਨ ਦੇ ਜੋ ਤਿੰਨ ਭਾਗ ਕੀਤੇ ਹਨ, ਉਹ ਵਾਸਤਵ ਵਿੱਚ ਬਿੰਬ ਸਿਰਜਣ ਦੇ ਪੜਾਅ ਹੀ ਹਨ।

1. ਪ੍ਰਤੱਖ ਰੂਪ ਵਿਧਾਨ

2. ਸਿਮਰਤ ਰੂਪ ਵਿਧਾਨ

3. ਕਲਪਿਤ ਰੂਪ ਵਿਧਾਨ15

1. ਪ੍ਰਤੱਖ ਰੂਪ ਵਿਧਾਨ:- ਵਿਧਾਨ-ਬਿੰਬ ਦੀ ਰਚਨਾ ਪ੍ਰਕਿਰਿਆ ਦਾ ਪਹਿਲਾ ਪੜਾਅ ਪ੍ਰਤੱਖ ਰੂਪ ਵਿਧਾਨ ਹੈ। ਇਸ ਦਾ ਘੇਰਾ ਬਹੁਤ ਵਿਸ਼ਾਲ ਹੈ। ਲੇਖਕ/ਕਵੀ ਜੋ ਕੁਝ ਵੀ ਇਸ ਜਗਤ ਵਿੱਚ ਵੇਖਦਾ, ਸੁਣਦਾ, ਪੜ੍ਹਦਾ ਤੇ ਅਨੁਭਵ ਕਰਦਾ ਹੈ, ਉਹ ਸਭ ਕੁਝ ਪ੍ਰਤੱਖ ਰੂਪ-ਵਿਧਾਨ ਦੇ ਘੇਰੇ ਵਿੱਚ ਆ ਜਾਂਦਾ ਹੈ। ਪ੍ਰਤੱਖ ਤੋਂ ਭਾਵ ਕੇਵਲ ਗੋਚਰ-ਜਗਤ ਹੀ ਨਹੀਂ ਸਗੋਂ ਅਜਿਹਾ ਜੁਗਤ ਵੀ ਹੈ ਜਿਸ ਬਾਰੇ ਕਵੀ ਜਾਂ ਲੇਖਕ ਨੇ

79/ਦੀਪਕ ਜੈਤੋਈ