ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਲੇਕ (Blake) ਅਨੁਸਾਰ, "ਹਰ ਇਕ ਵਸਤੂ ਜਿਸ ਉਪਰ ਯਕੀਨ ਕੀਤਾ ਜਾ ਸਕਦਾ ਹੋਵੇ, ਸੱਚਾਈ ਦਾ ਇੱਕ ਬਿੰਬ ਹੈ (Everything Possible to be believed is an amage of truth)5

ਰੋਬਿਨ ਸਕੈਲਟਨ, "ਬਿੰਬ ਇੱਕ ਅਜਿਹਾ ਸ਼ਬਦ ਹੈ ਜਿਹੜਾ ਇੰਦਰਿਆਵੀ ਅਨੁਭੂਤੀ ਦੇ ਭਾਵਾਂ ਨੂੰ ਜਗਾਉਂਦਾ ਹੈ6 ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ, "ਬਿੰਬ ਕਿਸੇ ਵਸਤੂ ਦਾ ਮਾਨਸਿਕ ਨਿਰੂਪਣ ਹੈ ਜੋ ਪ੍ਰਤੱਖ ਬੋਧ ਦੀ ਥਾਂ ਸਿਮਰਤੀ ਜਾਂ ਕਲਪਨਾ ਰਾਹੀਂ ਕੀਤਾ ਜਾਂਦਾ ਹੈ7 ਇਸੇ ਹੀ ਕੋਸ਼ 'ਚ ਬਿੰਬ ਦਾ ਅਰਥ "ਮਾਨਸਿਕ ਚਿੱਤਰ" ਵੀ ਕੀਤਾ ਹੈ।

ਡਾ. ਕਾਲਾ ਸਿੰਘ ਬੇਦੀ,"ਬਿੰਬ ਮਨੁੱਖ ਦੀ ਕਲਪਨਾ ਸ਼ਕਤੀ ਜਾਂ ਯਾਦ ਵਿੱਚ ਮੌਜੂਦ ਤਸਵੀਰ ਹੈ ਜਿਸਨੂੰ ਉਹ ਸ਼ਬਦਾਂ ਦੇ ਮਾਧਿਅਮ ਨਾਲ ਮੂਰਤੀਮਾਨ ਕਰਦਾ ਹੈ8

ਉਪਰੋਕਤ ਪੱਛਮੀ ਤੇ ਭਾਰਤੀ ਵਿਦਵਾਨਾਂ ਦੀਆਂ ਬਿੰਬ ਬਾਰੇ ਦਿੱਤੀਆਂ ਪਰਿਭਾਸ਼ਾਵਾਂ ਤੋਂ ਇਸ ਦੇ ਹੇਠ ਲਿਖੇ ਪੱਖ ਉਜਾਗਰ ਹੁੰਦੇ ਹਨ।

- ਬਿੰਬ ਇੱਕ ਸ਼ਬਦ-ਚਿੱਤਰ ਹੁੰਦਾ ਹੈ।

- ਬਿੰਬ ਦਾ ਨਿਰਮਾਣ ਕਲਪਨਾ ਦੁਆਰਾ ਹੁੰਦਾ ਹੈ।

- ਬਿੰਬ ਇੰਦਰਿਆਵੀ ਬੋਧ (ਗਿਆਨ) ਨੂੰ ਉਜਾਗਰ ਕਰਦਾ ਹੈ।

- ਬਿੰਬ ਕਿਸੇ ਅਮੂਰਤ ਭਾਵ ਅਤੇ ਵਿਚਾਰ ਦੀ ਪੁਨਰ-ਰਚਨਾ ਕਰਦਾ ਹੈ।

- ਬਿੰਬ ਮਨੁੱਖੀ ਭਾਵ ਅਤੇ ਆਵੇਗ ਨਾਲ ਭਰਪੂਰ ਹੁੰਦਾ ਹੈ ਅਤੇ ਪਾਠਕ ਦੇ ਮਨ ਵਿੱਚ ਵੀ ਇੰਨਾਂ ਦਾ ਸੰਚਾਰ ਕਰਦਾ ਹੈ।

- ਬਿੰਬ ਪਾਠਕ ਦੇ ਮਨ ਵਿੱਚ ਕਾਵਿਕ-ਆਨੰਦ ਪੈਦਾ ਕਰਦਾ ਹੈ।

ਬਿੰਬ ਦੇ ਉਪਰੋਕਤ ਪੱਖਾਂ ਅਤੇ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਬਿੰਬ ਤੋਂ ਭਾਵ ਅਜਿਹੇ ਸ਼ਬਦ ਚਿੱਤਰਾਂ ਤੋਂ ਹੈ ਜੋ ਮਾਨਸਿਕ ਪੱਧਰ ਤੇ ਆਪਣੀ ਅਮਿੱਟ ਛਾਪ ਪੈਦਾ ਕਰਦੇ ਹਨ। ਇਨ੍ਹਾਂ ਦਾ ਸਾਡੀਆਂ ਗਿਆਨ ਇੰਦਰੀਆਂ ਨਾਲ ਗਹਿਰਾ ਸਬੰਧ ਹੁੰਦਾ ਹੈ। ਸੋ ਉਪਰੋਕਤ ਚਰਚਾ ਤੋਂ ਬਾਅਦ ਤੇ ਬਿੰਬ ਦੇ ਉਪਰੋਕਤ ਪੱਖਾਂ ਨੂੰ ਸਨਮੁੱਖ ਰੱਖਦਿਆਂ ਅਸੀਂ ਬਿੰਬ ਨੂੰ ਇਉਂ ਪਰਿਭਾਸ਼ਿਤ ਕਰ ਸਕਦੇ ਹਾਂ "ਬਿੰਬ ਕਵੀ ਦੀ ਕਲਪਨਾ ਦੁਆਰਾ ਸਿਰਜਿਆ ਮਨੁੱਖੀ ਭਾਵ ਅਤੇ ਆਵੇਸ਼ ਨਾਲ ਭਰਪੂਰ ਉਹ ਸ਼ਬਦ ਚਿੱਤਰ ਹੈ, ਜੋ ਕਿਸੇ ਅਮੂਰਤ ਵਿਚਾਰ ਅਤੇ ਭਾਵ ਦੀ ਪੁਨਰ ਰਚਨਾ ਕਰਦਾ ਹੈ। ਇਹ ਪਾਠਕ ਦੇ ਇੰਦਰਿਆਵੀ ਬੋਧ ਨੂੰ ਉਜਾਗਰ ਕਰਕੇ ਉਸ ਦੇ ਮਨ ਵਿੱਚ ਵੀ ਭਾਵ ਤੇ ਆਵੇਗ ਦਾ ਸੰਚਾਰ ਕਰਦਾ ਹੋਇਆ ਉਸਨੂੰ ਸੁਹਜ ਤੇ ਆਨੰਦ ਪ੍ਰਦਾਨ ਕਰਦਾ ਹੈ।

ਇਨਸਾਈਕਲੋਪੀਡੀਆ ਆਫ ਬ੍ਰਿਟੈਨਿਕਾ ਵਿੱਚ ਬਿੰਬ ਨੂੰ ਇਸ ਤਰ੍ਹਾਂ ਪਰਿਭਾਸ਼ਤ ਕੀਤਾ ਗਿਆ ਹੈ, "ਬਿੰਬ ਉਹ ਚੇਤਨ ਸਿਮਰਤੀਆਂ ਹਨ ਜੋ ਵਿਚਾਰਾਂ ਦੀ ਮੌਲਿਕ ਉਤੇਜਨਾ ਦੇ ਅਭਾਵ ਵਿੱਚ ਉਸ ਵਿਚਾਰ ਨੂੰ ਸੰਪੂਰਨ ਜਾਂ ਅੰਸ਼ਿਕ ਰੂਪ

78/ਦੀਪਕ ਜੈਤੋਈ