ਚੱਲਦਾ ਬਿੰਬ-ਗ੍ਰਹਿਣ ਵੀ ਉਸ ਲਈ ਆਵੱਸ਼ਕ ਹੁੰਦਾ ਹੈ।18
ਬਿੰਬ-ਵਿਧਾਨ ਨੂੰ ਅੱਜ-ਕਲ੍ਹ ਕਾਵਿ ਦਾ ਅਲੰਕਾਰ ਮਾਤਰ ਨਹੀਂ ਮੰਨਿਆ ਜਾਂਦਾ ਸਗੋਂ ਉਸ ਦਾ ਇੱਕ ਲਾਜ਼ਮੀ ਤੱਤ ਸਮਝਿਆ ਜਾਂਦਾ ਹੈ, ਕਿਉਂਕਿ ਜਦੋਂ ਸਾਧਾਰਨ ਭਾਸ਼ਾ ਭਾਵਾਂ ਨੂੰ ਪਾਠਕਾਂ ਤੱਕ ਸੰਚਾਰਿਤ ਨਹੀਂ ਕਰ ਪਾਉਂਦੀ ਉਦੋਂ ਬਿੰਬਾਂ ਦੀ ਸਹਾਇਤਾ ਲੈਣੀ ਹੀ ਪੈਂਦੀ ਹੈ।
ਕਵਿਤਾ ਨੂੰ ਵਾਰਤਕ ਨਾਲੋਂ ਨਿਖੇੜਨ ਵਾਲਾ ਇੱਕ ਮੁੱਖ ਤੱਤ ਬਿੰਬ-ਵਿਧਾਨ ਹੈ। ਹਰਬਰਟ ਹੀਡ ਨੇ ਇੱਕ ਥਾਂ ਲਿਖਿਆ ਹੈ ਕਿ ਵਾਰਤਕ ਦਾ ਬਿੰਬਾਵਲੀ ਬਗੈਰ ਸਰ ਸਕਦਾ ਹੈ ਪ੍ਰੰਤੂ ਕਵੀ ਲਈ ਪਾਠਕ ਦੇ ਮਨ ਵਿੱਚ ਬਿੰਬ ਉਤਪੰਨ ਕਰਨਾ ਅਤਿਅੰਤ ਜਰੂਰੀ ਹੈ। ਕਵਿਤਾ ਤਰਕ ਨੂੰ ਤਾਂ ਤਿਆਗ ਸਕਦੀ ਹੈ ਪ੍ਰੰਤੂ ਬਿੰਬ ਨੂੰ ਨਹੀ। ਗੀਤ-ਕਾਵਿ ਵਿੱਚ ਵੀ ਬਿੰਬਾਂ ਦੀ ਖਾਸੀ ਅਹਿਮੀਅਤ ਹੈ।
ਕਵੀ ਦੇ ਲਈ ਸਫਲ ਬਿੰਬ ਸਿਰਜਣ ਦੇ ਚਾਰ ਆਧਾਰ ਭੂਤ ਤੱਤ ਮੰਨੇ ਗਏ ਹਨ।
(1) ਅਨੁਭਵ (Feeling)
(ii) ਭਾਵ (Emotion)
(iii) ਆਵੇਗ (Passion)
(iv) ਇੰਦਰੀਅਤ (Sensuousness)20
ਕਵੀ ਆਪਣੇ ਅਨੁਭਵਾਂ ਜਾਂ ਤਜ਼ਰਬਿਆਂ ਦਾ ਹੀ ਬਿੰਬਾਕਣ ਕਰਦਾ ਹੈ। ਜੀਵਨ ਵਿੱਚ ਵਾਪਰੀਆਂ ਹੱਡ-ਬੀਤੀਆਂ ਜਾਂ ਜੱਗ-ਬੀਤੀਆਂ ਨੂੰ ਅਨੁਭਵ ਕਰਦਿਆਂ ਕਵਿਤਾ ਵਿੱਚ ਉਸ ਦਾ ਚਿਤਰਨ ਕਰਦਾ ਹੈ। 'ਲੀਵਿਸ ਅਨੁਸਾਰ ਹਰ ਇੱਕ ਬਿੰਬ ਕਿਸੇ ਵਸਤੂ ਦਾ ਪੁਨਰ-ਨਿਰਮਾਣ ਹੀ ਨਹੀਂ ਸਗੋਂ ਉਹ ਕਿਸੇ ਅਨੁਭਵ ਦੇ ਆਧਾਰ ਤੇ ਨਿਰਮਿਤ ਹੁੰਦਾ ਹੈ।21 'ਭਾਵ' ਬਿੰਬ ਦਾ ਪ੍ਰਮੁੱਖ ਆਧਾਰ ਹੈ। ਭਾਵ-ਰਹਿਤ ਬਿੰਬ ਨਹੀ ਹੋ ਸਕਦੇ। 'ਆਵੇਗਾ' ਬਿੰਬ ਦਾ ਇੱਕ ਜ਼ਰੂਰੀ ਤੱਤ ਹੈ। ਲੀਵਿਸ ਨੇ ਕਾਲਰਿਜ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਬਿੰਬ ਭਾਵੇਂ ਕਿੰਨੇ ਸੁੰਦਰ ਕਿਉਂ ਨਾ ਹੋਣ, ਉਹ ਆਪਣੇ ਆਪ ਕਦੀ ਵਿਸ਼ੇਸ਼ਤਾ ਨਹੀਂ ਦਰਸਾ ਸਕਦੇ। ਇਹ ਮੌਲਿਕ ਪ੍ਰਤਿਭਾ ਦਾ ਉਦੋਂ ਹੀ ਸਬੂਤ ਬਣਦੇ ਹਨ ਜਦ ਇਹ ਆਵੇਗ ਨਾਲ ਸੰਯੁਕਤ ਜਾਂ ਜਾਗਰਤ ਹੋਣ। ਆਧੁਨਿਕ ਬਿੰਬ ਵਿੱਚ ਇੰਦਰੀਅਤਾ ਦੀ ਹੋਂਦ ਆਵਸ਼ਕ ਮੰਨੀ ਗਈ ਹੈ। ਇਹ ਤੱਤ ਬਿੰਬ ਨੂੰ ਵਧੇਰੇ ਪ੍ਰਭਾਵ-ਗ੍ਰਾਹੀ ਬਣਾਉਂਦਾ ਹੈ।
ਬਿੰਬ ਆਧੁਨਿਕ ਕਾਵਿ ਦਾ ਅਨਿਖੜਵਾਂ ਅੰਗ ਹੈ, ਇਸ ਦੀ ਸਫਲਤਾ ਜਾਂ ਮਹਾਨਤਾ ਦੇ ਲਈ ਕੁਝ ਖਾਸ ਲੱਛਣ ਜਾਂ ਗੁਣ ਦੱਸੇ ਜਾ ਸਕਦੇ ਹਨ। 'ਪ੍ਰੋ. ਦੀਵਾਨ ਸਿੰਘ' ਨੇ ਲਿਖਿਆ ਹੈ ਕਿ ਬਿੰਬ ਯੋਜਨਾ ਸਮਾਜ ਤੋਂ ਇੱਕ ਦਮ ਮੇਰਾ ਧਿਆਨ ਇਸ ਗੱਲ ਵੱਲ ਪਰਤਦਾ ਹੈ ਕਿ ਇੱਕ ਸਾਧਾਰਨ ਕਵੀ ਦਾ ਬਿੰਬ-ਪੱਧਰ ਵੀ ਸਾਧਾਰਨ ਹੋਵੇਗਾ ਪ੍ਰੰਤੂ ਇੱਕ ਮਹਾਨਤਮ ਕਵੀ ਦਾ ਬਿੰਬ-ਪੱਧਰ ਅਰਥਾਤ ਬਿੰਬ-ਵਿਧਾਨ ਅਤਿ ਅਸਾਧਾਰਨ ਪੱਧਰ ਦਾ ਹੋਵੇਗਾ।
81/ਦੀਪਕ ਜੈਤੋਈ