ਕੇਵਲ ਸੁਣ ਕੇ ਅਨੁਭਵ ਕੀਤਾ ਹੁੰਦਾ ਹੈ, ਜਿਵੇਂ ਸਵਰਗ, ਨਰਕ, ਪਰਲੋ ਆਦਿ। ਇਹ ਸਭ ਕੁਝ ਵੇਖਿਆ, ਸੁਣਿਆ ਅਤੇ ਅਨੁਭਵ ਕੀਤਾ ਕਵੀ ਦੀ ਸਿਮਰਤੀ ਵਿੱਚ ਜਾ ਨਿਵਾਸ ਕਰਦਾ ਹੈ ਜਿਸ ਨੂੰ ਫਿਰ ਉਹ ਕਲਪਨਾ ਦੀ ਮਦਦ ਨਾਲ ਮੂਰਤੀਮਾਨ ਕਰਦਾ ਹੈ। ਇਸ ਤਰ੍ਹਾਂ ਪ੍ਰਤੱਖ ਰੂਪ-ਵਿਧਾਨ ਬਿੰਬ ਸਿਰਜਣ ਦਾ ਪਹਿਲਾ ਪੜਾਅ ਹੈ।
2. ਸਿਮਰਤ ਰੂਪ ਵਿਧਾਨ:- ਜਾਰਜ ਵੈਲੀ,ਬਿੰਬ ਦੀ ਸਿਰਜਣਾ ਵਿੱਚ ਸਿਮਰਤੀ ਕੇਂਦਰੀ ਧੁਰਾ ਹੈ ਤੇ ਸਿਮਰਤੀ ਤੋਂ ਬਿਨਾਂ ਕੋਈ ਕਾਵਿ-ਸਿਰਜਣਾ ਹੋ ਹੀ ਨਹੀਂ ਸਕਦੀ।16
ਆਈ.ਏ.ਰਿਚਰਡਜ਼ ਅਨੁਸਾਰ, "ਕੋਈ ਵੀ ਮਾਨਸਿਕ-ਪ੍ਰਕਿਰਿਆ ਨਹੀਂ ਜਿਸ ਵਿੱਚ ਸਿਮਰਤੀ ਦਾ ਯੋਗਦਾਨ ਨਾ ਹੋਵੇ।17
ਕੋਈ ਕਵੀ ਜਿਨ੍ਹਾਂ ਵਸਤਾਂ ਨੂੰ ਵੇਖਣ, ਸੁਣਨ ਜਾਂ ਕਿਸੇ ਵੀ ਹੋਰ ਢੰਗ ਨਾਲ ਅਨੁਭਵ ਕਰਦਾ ਹੈ, ਉਹ ਸਭ ਉਸਦੀ ਸਿਮਰਤੀ ਵਿੱਚ ਸਮਾ ਜਾਂਦੀਆਂ ਹਨ ਤੇ ਸਮਾਂ ਆਉਣ 'ਤੇ ਕਵੀ ਦੀ ਕਲਪਨਾ ਦੀ ਮਦਦ ਨਾਲ ਉਹ ਕਾਵਿ ਬਿੰਬਾਂ ਦਾ ਰੂਪ ਗ੍ਰਹਿਣ ਕਰ ਜਾਂਦੀਆਂ ਹਨ। ਸੋ ਸਿਮਰਤੀ ਕਵੀ ਦੇ ਪ੍ਰਤੱਖ ਰੂਪ-ਵਿਧਾਨ ਵਿੱਚ ਗ੍ਰਹਿਣ ਕੀਤੇ ਅਨੁਭਵਾਂ ਦਾ ਅਮੁੱਕ ਭੰਡਾਰ ਹੈ, ਜੋ ਕਾਵਿ-ਰਚਨਾ ਸਮੇਂ ਬਿੰਬਾਂ ਦੇ ਰੂਪ ਵਿੱਚ ਉਜਾਗਰ ਹੁੰਦਾ ਹੈ।
3. ਕਲਪਿਤ ਰੂਪ ਵਿਧਾਨ:- ਕਲਪਿਤ ਰੂਪ ਵਿਧਾਨ ਬਿੰਬ ਸਿਰਜਣ ਦਾ ਤੀਸਰਾ ਤੇ ਆਖਰੀ ਪੜਾਅ ਹੈ। ਇਹ ਉਹ ਪੜਾਅ ਹੈ ਜਿਥੇ ਪ੍ਰਤੱਖ ਰੂਪ-ਵਿਧਾਨ ਵਿੱਚੋਂ ਗ੍ਰਹਿਣ ਕੀਤੇ ਅਨੁਭਵ ਦਾ ਸਿਮਰਤ ਰੂਪ, ਕਲਪਨਾ ਦੁਆਰਾ ਅਕਸਰ ਗ੍ਰਹਿਣ ਕਰਕੇ ਸ਼ਬਦ ਜਾਂ ਬਿੰਬਾਂ ਦਾ ਰੂਪ ਧਾਰਨ ਕਰਦਾ ਹੋਇਆ ਰਚਨਾ ਜਾਂ ਕਾਵਿ ਰੂਪ ਵਿੱਚ ਪ੍ਰਯੁਕਤ (ਯੋਗ) ਹੁੰਦਾ ਹੈ। ਇਸ ਤਰ੍ਹਾਂ ਅਸਲ ਵਿੱਚ ਕਲਪਨਾ ਹੀ ਬਿੰਬਾਂ ਦੀ ਰਚਨਾ ਕਰਨ ਵਾਲੀ ਚਿਤਰਣ-ਸ਼ਕਤੀ ਹੈ, ਪਰ ਯਾਦ ਰੱਖਣ ਵਾਲੀ ਗੱਲ ਹੈ ਕਿ ਕੋਈ ਬਿੰਬ ਨਿਰੋਲ ਕਲਪਨਾ ਦੇ ਸਹਾਰੇ ਹੋਂਦ ਵਿੱਚ ਨਹੀਂ ਆ ਸਕਦਾ। ਬਿੰਬ ਨੂੰ ਅੰਤਿਮ ਰੂਪ ਧਾਰਨ ਕਰਨ ਲਈ 'ਪ੍ਰਤੱਖ' ਅਤੇ 'ਸਿਮਰਤ' ਰੂਪ ਦੇ ਪਹਿਲੇ ਦੋ ਪੜਾਵਾਂ ਵਿੱਚੋਂ ਜ਼ਰੂਰ ਲੰਘਣਾ ਪੈਂਦਾ ਹੈ। ਬਿੰਬ ਲਈ ਸਿਮਰਤੀ ਦਾ ਹੀ ਅਭਿਆਸ ਹੈ। ਅਸੀਂ ਕਿਸੇ ਅਜਿਹੀ ਵਸਤੂ ਦੀ ਕਲਪਨਾ ਨਹੀਂ ਕਰ ਸਕਦੇ ਜਿਸ ਨੂੰ ਪਹਿਲਾ ਅਸੀਂ ਨਾ ਜਾਣਦੇ ਹੋਈਏ। ਸਾਡੀ ਕਲਪਨਾ ਸ਼ਕਤੀ ਉਨ੍ਹਾਂ ਵਸਤੂਆਂ ਜਿਹਨਾਂ ਦਾ ਅਨੁਭਵ ਅਸੀਂ ਪਹਿਲਾਂ ਗ੍ਰਹਿਣ ਕਰ ਚੁੱਕੇ ਹਾਂ, ਨੂੰ ਯਾਦ ਕਰਨ ਅਤੇ ਕਿਸੇ ਸਥਿਤੀ ਤੇ ਢੁਕਾਉਣ ਦੀ ਹੀ ਯੋਗਤਾ ਹੈ।
ਕਾਵਿ-ਸਿਰਜਨ ਦੇ ਖੇਤਰ ਵਿੱਚ ਬਿੰਬਾਂ ਦੀ ਖਾਸੀ ਲੋੜ ਹੁੰਦੀ ਹੈ। ਬਿੰਬ ਕਵੀ ਦੇ ਭਾਵਾਂ, ਅਨੁਭਾਵਾਂ ਜਾਂ ਵਿਚਾਰਾਂ ਦੀ ਅਭਿਵਿਅਕਤੀ ਲਈ ਇੱਕ ਮਾਧਿਅਮ ਹੀ ਨਹੀ, ਕਾਵਿ-ਕਲਾ ਦੀ ਦ੍ਰਿਸ਼ਟੀ ਤੋਂ ਵੀ ਇਸ ਦਾ ਮਹੱਤਵ ਹੈ ਆਚਾਰਯ ਰਾਮ ਚੰਦਰ-ਸ਼ੁਕਲ ਨੇ ਕਿਹਾ ਸੀ ਕਿ ਕਵਿਤਾ ਵਿੱਚ ਅਰਥ ਮਾਤਰ ਨਾਲ ਕੰਮ ਨਹੀ
80/ਦੀਪਕ ਜੈਤੋਈ