ਦਿੰਦਿਆਂ ਕਿਹਾ ਹੈ ਕਿ ਇਹ ਤੀਬਰਤਾ ਦੀ ਸ਼ਕਤੀ ਨਾਲੋਂ ਵੀ ਵਧੇਰੇ ਲੋੜੀਂਦਾ ਹੈ। ਭਾਵ ਦੇ ਅਨੁਕੂਲ ਬਿੰਬ ਦਾ ਨਿਰਮਾਣ ਬਿੰਬ ਦੇ ਅੰਤਰਗਤ ਹੀ ਆਉਂਦਾ ਹੈ। ਪੱਛਮੀ ਸਾਹਿਤ ਦੇ ਵਿਦਵਾਨਾਂ ਨੇ ਬਿੰਬ ਦਾ ਇੰਨਾ ਦੀਰਘ ਅਤੇ ਬਹੁਪੱਖੀ ਚਿੰਤਨ ਕੀਤਾ ਹੈ ਕਿ ਕਵਿਤਾ ਦੇ ਲਗਭਗ ਸਾਰੇ ਹੀ ਤੱਤਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਇਸ ਨਾਲ ਸਬੰਧ ਸਥਾਪਤ ਹੋ ਜਾਂਦਾ ਹੈ। ਬਿੰਬ ਭੇਦਾਂ ਅਤੇ ਉਪਭੇਦਾਂ ਦਾ ਵਿਵੇਚਣ ਕਰਦਿਆਂ ਇਸ ਦੀ ਵਰਗ-ਵੰਡ ਦੇ ਅਨੇਕਾਂ ਹੀ ਮੱਤ ਸਥਾਪਿਤ ਹੋਏ ਹਨ। ਕੁਝ ਪ੍ਰਮੁੱਖ ਤੱਤ ਜਿਨ੍ਹਾਂ ਦੇ ਆਧਾਰ ਤੇ ਬਿੰਬਾਂ ਦਾ ਵਰਗੀਕਰਣ ਕੀਤਾ ਗਿਆ ਹੈ, ਇਸ ਪ੍ਰਕਾਰ ਹਨ-
1. ਮਨੋਵਿਗਿਆਨ ਦੇ ਆਧਾਰ ਤੇ ਵਰਗੀਕਰਣ- ਡਾ. ਨਰੇਂਦਰ ਅਨੁਸਾਰ ਅਜਿਹੇ ਬਿੰਬ ਭੇਦਾਂ ਦਾ ਵਰਗੀਕਰਣ ਦੋ ਤਰ੍ਹਾਂ ਨਾਲ ਹੋ ਸਕਦਾ ਹੈ।
i ਪ੍ਰਤੱਖ ਅਨੁਭਵ ਨਾਲ ਸਬੰਧਤ ਬਿੰਬ-ਭੇਦ ਜਾਂ ਇੰਦਰਿਆਵੀ ਬਿੰਬ।
ii ਪਰੋਖ ਅਨੁਭਵ ਨਾਲ ਸਬੰਧਤ ਬਿੰਬ-ਭੇਦ31
ਪ੍ਰਤੱਖ ਅਨੁਭਵ ਨਾਲ ਸਬੰਧਤ ਬਿੰਬ-ਭੇਦ ਵਿੱਚ ਇੰਦਰਿਆਵੀ ਬਿੰਬ ਆਉਂਦੇ ਹਨ। ਮੁੱਖ ਤੌਰ 'ਤੇ ਬਿੰਬਾਂ ਦਾ ਬੋਧ ਗਿਆਨ ਇੰਦਰੀਆਂ ਦੁਆਰਾ ਹੀ ਮੰਨਿਆ ਗਿਆ ਹੈ। ਬਿੰਬ ਵਿੱਚ ਇੰਦਰੀਅਤਾ ਦਾ ਗੁਣ ਹੀ ਉਸਨੂੰ ਅਲੰਕਾਰ ਤੋਂ ਨਿਖੇੜਦਾ ਹੈ। 'ਲੀਵਿਸ ਅਨੁਸਾਰ, "ਕਾਵਿਕ-ਬਿੰਬ ਸ਼ਬਦ ਦੁਆਰਾ ਸਿਰਜੀ ਸੰਵੇਦਨਾਤਮਕ ਤਸਵੀਰ ਹੈ।32
ਬਲਿਸ ਪੈਰੀ ਮੁਤਾਬਿਕ "ਕਵਿਤਾ ਦਾ ਕੰਮ ਵਸਤੂ ਦਾ ਗਿਆਨ ਕਰਾਉਣਾ ਹੀ ਨਹੀ ਸਗੋਂ ਉਸਦਾ ਇੰਦਰਿਆਵੀ ਅਨੁਭਵ ਕਰਾਉਣਾ ਹੈ। ਬਿੰਬ ਸ਼ਬਦਾਂ ਦੀ ਘਾੜਤ ਨਹੀਂ ਇਹ ਪ੍ਰਤੱਖ ਸੰਵੇਦਨਾ ਹਨ।33
ਇੰਦਰਿਆਵੀ ਮਾਧਿਅਮ ਦੇ ਆਧਾਰ 'ਤੇ ਬਿੰਬ ਦੇ ਪੰਜ ਭੇਦ ਕੀਤੇ ਜਾ ਸਕਦੇ ਹਨ।
1. ਦ੍ਰਿਸ਼ ਜਾਂ ਰੂਪ ਬਿੰਬ
2. ਸ਼ਬਦ ਸ੍ਰਵਣ ਜਾਂ ਨਾਦਾਤਮਕ ਬਿੰਬ (ਨਾਦ ਬਿੰਬ)
3. ਗੰਧ ਬਿੰਬ
4. ਸਵਾਦ ਬਿੰਬ
5. ਸਪਰਸ਼ ਬਿੰਬ34
ਦ੍ਰਿਸ਼ ਬਿੰਬ:- ਦ੍ਰਿਸ਼ ਬਿੰਬ ਦਾ ਇੰਦਰਿਆਵੀ ਬਿੰਬਾਂ ਵਿੱਚੋਂ ਸਭ ਤੋਂ ਵੱਧ ਮਹੱਤਵ ਹੈ, ਕਿਉਂਕਿ ਇਹ ਆਕਾਰਮਈ ਹੁੰਦੇ ਹਨ, ਜਿਸ ਦੇ ਚੱਲਦਿਆਂ ਇਹਨਾਂ ਦੀ ਸਪੱਸ਼ਟਤਾ ਵੱਧ ਜਾਂਦੀ ਹੈ। ਕਵੀ ਵਧੇਰੇ ਕਰਕੇ ਸ਼ਬਦ ਚਿਤ੍ਰ ਰਾਹੀ ਹੀ ਆਪਣੇ ਭਾਵਾਂ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ। ਅੱਖਾਂ ਰਾਹੀਂ ਵੇਖਿਆ ਕੋਈ ਵੀ ਦ੍ਰਿਸ਼ ਸਾਡੇ ਮਨ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਦ੍ਰਿਸ਼ ਬਿੰਬ ਅਸਲ ਵਿੱਚ ਅੱਖਾਂ ਦੇ ਸਭ ਤੋਂ ਨੇੜੇ ਦਾ ਮਹੱਤਵ ਰੱਖਦਾ ਹੈ। ਲੈਂਗਰ ਦਾ ਵਿਚਾਰ ਹੈ ਕਿ ਬਿੰਬ ਸ਼ਬਦ ਦਾ ਦ੍ਰਿਸ਼-ਇੰਦਰੀ ਨਾਲ ਅਨਿੱਖੜਵਾਂ ਸਬੰਧ ਹੈ35 ਅਚਾਰੀਆਂ ਸ਼ੁਕਲ, "ਦੂਜੇ ਵਿਸ਼ਿਆਂ ਨਾਲੋਂ ਨੇਤ੍ਰਾਂ ਦੇ
85/ਦੀਪਕ ਜੈਤੋਈ