ਕਾਰਣ ਹੈ ਕਿ ਕਿਉਂਕਿ ਉਨ੍ਹਾਂ ਦੁਆਰਾ ਚਿਤ੍ਰਿਤ ਬਿੰਬਾ ਦਾ ਜਨ-ਜੀਵਨ ਨਾਲ ਬੜਾ ਨਿੱਘਾ ਸਬੰਧ ਹੈ। ਸਿੱਖੀ ਜੀਵਨ ਦੇ ਇਤਿਹਾਸ ਦੇ ਪ੍ਰਸੰਗ ਵਿੱਚ ਸਿੱਖੀ ਦੀ ਨਿਰੰਤਰ ਪ੍ਰਵਾਹ-ਮਾਨਤਾ ਅਤੇ ਸੇਵਾ-ਭਾਵਨਾ ਦੇ ਵਿਚਾਰ ਨੂੰ ਇੱਕ ਬੂਟੇ ਦੀ ਪ੍ਰਫੁੱਲਤਾ ਦੇ ਜਾਣੇ -ਪਛਾਣੇ ਬਿੰਬ ਰਾਹੀ 'ਕਵੀ ਮੋਹਨ ਸਿੰਘ' ਸਫਲਤਾ ਸਹਿਤ ਇੰਝ ਪ੍ਰਗਟਾਉਂਦਾ ਹੈ:-
ਉਹ ਕਿਹੜਾ ਬੂਟਾ ਏ?
ਹਰ ਥਾਂ ਜੋ ਪਲਦਾ ਏ,
ਜਿਹੜਾ ਜਿਤਨਾ ਛਾਂਗ ਦੇਈਏ,
ਉਤਨਾ ਇਹ ਫੱਲਦਾ ਏ,
ਭੁੱਖਿਆਂ ਤਰਿਹਾਇਆ ਨੂੰ,
ਜੋ ਫੱਲ ਖਵਾਂਦਾ ਏ,
ਥੱਕਿਆਂ ਤੇ ਟੁੱਟਿਆਂ ਨੂੰ,
ਛਾਂ ਵਿੱਚ ਸਵਾਂਦਾ ਏ28
ਸ਼ਿਵ ਕੁਮਾਰ ਬਟਾਲਵੀ ਦੀ ਲੋਕਪ੍ਰਿਯਤਾ ਦਾ ਵੱਡਾ ਕਾਰਣ ਇਹੋ ਹੀ ਹੈ ਕਿ ਉਸ ਦੀ ਕਵਿਤਾ ਵਿੱਚ ਵਰਤੇ ਬਿੰਬ ਅਕਸਰ ਅਜਿਹੇ ਹੀ ਹੁੰਦੇ ਹਨ ਜਿਨ੍ਹਾਂ ਤੋਂ ਲੋਕ ਪਰਿਚਿਤ ਹੁੰਦੇ ਹਨ ਜਿਵੇ:-
ਮੇਰੀ ਵਾਰੀ ਪੱਤਿਆਂ ਦੀ
ਪੰਡ ਸਿੱਲ੍ਹੀ ਹੋ ਗਈ
ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ਪਿੱਲੀ ਹੋ ਗਈ
ਤੇਰੇ ਸੇਕ ਨੂੰ ਕੀਹ ਵੱਜਿਆ ਦੁਗਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ29
5. ਕਿਸ਼ਨ ਦੇਵ ਸ਼ਰਮਾ ਅਨੁਸਾਰ ਬਿੰਬ ਤੋਂ ਕੇਵਲ ਭਾਵਾਂ ਦੀ ਅਭਿਵਿਅਕਤੀ ਹੀ ਨਹੀਂ ਭਾਵਾਂ ਦੀ ਇੱਕ ਲੜੀ ਵੀ ਉਤਪੰਨ ਹੋ ਜਾਏ, ਇਸੇ ਵਿੱਚ ਬਿੰਬ ਦੀ ਉਪਜਾਇਕਤਾ ਹੈ। ਜਿਵੇਂ ਪ੍ਰਭੂ-ਵਿਛੋੜੇ ਦੀ ਹਾਲਤ ਦਾ ਭਾਵ 'ਭਾਈ ਵੀਰ ਸਿੰਘ' ਦੁਆਰਾ ਇਸ ਤਰ੍ਹਾਂ ਕਾਵਿ-ਬੱਧ ਹੋਇਆ:-
ਸਾਬਣ ਲਾ-ਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ,
ਖੁੰਭ ਚਾੜ੍ਹ ਰੰਗਣ ਭੀ ਧਰਿਆ, ਰੰਗ ਨਾ ਏਸ ਵਟਾਇਆ।
ਵਿਛੜ ਕੇ ਕਾਲਖ ਸੀ ਆਈ ਬਿਨ ਮਿਲਿਆਂ ਨਹੀਂ ਲਹਿੰਦੀ,
ਅੰਗ ਅੰਗ ਦੇ ਲਾ ਕੇ ਵੇਖੋ, ਚੜ੍ਹਦਾ ਰੂਪ ਸਵਾਇਆ30
6 .ਕਵਿਤਾ ਵਿੱਚ ਉਚਿੱਤਤਾ ਦੀ ਆਵੱਸ਼ਕਤਾ ਤੇ ਲੀਵਿਸ ਨੇ ਵਿਸ਼ੇਸ਼ ਬਲ
84/ਦੀਪਕ ਜੈਤੋਈ