ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਸ਼ਿਆਂ ਦਾ ਸਭ ਤੋਂ ਵਧੇਰੇ ਮਹੱਤਵ ਹੈ। ਦੂਜੇ ਵਿਸ਼ੇ ਗੌਣ ਰੂਪ ਵਿੱਚ ਆਉਂਦੇ ਹਨ। ਬਾਹਰਲੇ ਕਾਰਨਾਂ ਦੇ ਸਾਰੇ ਅੰਤਰਕਰਣ ਵਿੱਚ ਚਿੱਤਰ ਰੂਪ ਨਾਲ ਪ੍ਰਤੀਬਿੰਬਤ ਹੋ ਸਕਦੇ ਹਨ। ਇਸੇ ਪ੍ਰਤੀਬਿੰਬ ਨੂੰ ਅਸੀਂ 'ਦ੍ਰਿਸ਼' ਕਹਿੰਦੇ ਹਾਂ36

ਦੀਪਕ ਜੈਤੋਈ ਨੇ ਆਪਣੇ ਗੀਤਾਂ ਅੰਦਰ ਕਈ ਪ੍ਰਕਾਰ ਦੇ ਦ੍ਰਿਸ਼ ਬਿੰਬ ਸਿਰਜੇ ਹਨ। ਉਦਾਹਰਣ ਵਜੋਂ:

-ਡਾਰ ਵਿੱਚੋਂ ਕੂੰਜ ਵਿਛੜੀ ਉਡੀ ਜਾਂਦੀ ਵੀ ਵਿਚਾਰੀ ਕੁਰਲਾਵੇ37
- ਟੁੱਟੀ ਪਈ ਸੀ ਵਛਾਉਂਣੇ ਉਤੇ ਵੰਗ ਅੜੀਓ38
- ਚੀਰ ਕੇ ਕਾਲਜਾ ਵਖਾਵਾਂ -ਨੀ ਆਇਆ ਨਾ ਜਵਾਬ39
- ਮੱਥੇ ਉਤੇ ਦੌਣੀਂ ਨਾਗਮਨੀ ਵਾਂਗੂ ਦਗ ਦੀ40
- ਬਰਖਾ ਬਾਝੋਂ ਸੁੱਕੀਆਂ ਕਣਕਾਂ ਸਿਖਰੋਂ ਬੱਲੀਆਂ ਭੁਰੀਆਂ ਵੇ
ਮੇਰੇ ਵੱਜਣ ਕਾਲਜੇ ਛੁਰੀਆਂ ਵੇ41
- ਉਹਦਾ ਰੰਗ ਨੀ ਗੁਲਾਬੀ, ਝੱਲੀ ਜਾਂਦੀ ਨਹੀਂ ਆਬੀ,
ਅੱਖਾਂ ਗੂੜੀਆਂ ਸ਼ਰਾਬੀ, ਉਹਦੇ ਹੋਠ ਨੀ ਉਨਾਬੀ,
ਉਹਨੂੰ ਵੇਖ ਕੇ ਨਿਗਾਹਾਂ ਵਿੱਚ ਨੂਰ ਆ ਗਿਆ42
- ਬੁੱਲ੍ਹੀਆਂ ਤੇ ਮੁਸਕਾਨ ਖੇਲਦੀ, ਕੇਰੇ ਫੁੱਲ ਗੁਲਾਬੀ
ਚੁੰਨੀ ਹੇਠਾ ਰਹਿਣ ਨਾ ਕਾਬੂ ਜਜ਼ਬੇ ਗੁੱਟ-ਸ਼ਰਾਬੀ43

- ਇਹ ਲਹਿਰਾਵੇ ਤਾਂ ਇਸ ਵਿੱਚੋਂ ਫੁੱਲ ਅਮਨ ਦੇ ਕਿਰਦੇ ਨੇ,
ਇਸ ਦੀਆਂ ਰਮਜ਼ਾਂ ਉਹੀ ਸਮਝਣ ਸਾਫ਼ ਜਿਹਨਾਂ ਦੇ ਹਿਰਦੇ ਨੇ,
ਸਾਲਾ! ਇਸ ਦੀ ਸ਼ੁਹਰਤ ਚਮਕੇ, ਜੁੱਗਾਂ ਤੀਕ ਜਹਾਨ 'ਤੇ44

- ਇਕ ਹੱਥ ਕੋਧਰਾ ਲੈ, ਦੂਰੇ ਹੱਥ ਪਕਵਾਨ ਉਠਾਏ
ਸਭ ਲੋਕਾਂ ਦੇ ਸਾਹਵੇਂ ਗੁਰਾ ਨੇ ਦੋਵੇਂ ਹੱਥ ਦਬਾਏ
ਦੁੱਧ ਚੋਇਆ ਕੋਧਰੇ 'ਚੋਂ, ਲਹੂ ਪਕਵਾਨਾਂ ਵਿੱਚੋਂ ਆਇਆ45

- ਮੇਰੇ ਸੂਹੇ ਸੂਹੇ ਬੁੱਲ੍ਹ-ਵੇਖ ਕੇ ਭੌਰੇ ਜਾਂਦੇ ਭੁੱਲ
ਨੀ ਮਸਤੀ ਲੋਰਾਂ ਦੀ46

ਨਾਦ-ਬਿੰਬ:- ਡਾ. ਕੁਮਾਰ ਵਿਮਲ,"ਕਵਿ ਦੇ ਖੇਤਰ ਵਿੱਚ ਧੁਨੀ ਕਲਪਨਾ ਤੋਂ ਸਾਡੀ ਮੁਰਾਦ ਹੈ ਕਵਿਤਾ ਦੇ ਸੁਣਨ ਪੱਖ ਦੀ ਅਜਿਹੀ ਯੋਜਨਾ ਜਾਂ ਨਾਦ-ਸੁੰਦਰਤਾ ਦੀ ਅਜਿਹੀ ਸੰਚਾਰਤਾ, ਜੋ ਪਾਠਕ ਜਾਂ ਸਰੋਤੇ ਦੁਆਰਾ ਕਵਿਤਾ ਦੇ ਸਮਝੇ ਜਾਣ ਤੋਂ ਪਹਿਲਾਂ ਹੀ ਸੁਹਿਰਦ ਚਿੱਤ ਵਿੱਚ ਕਵੀ ਦੇ ਭਾਵ ਨਿਵੇਦਨ ਦੀ ਵਿਅੰਜਨਾ ਨੂੰ ਸੰਚਾਰਿਤ ਕਰ ਦੇਵੇ। ਧੁਨੀ ਕਲਪਨਾ ਨਾਲ ਯੁਕਤ ਭਾਸ਼ਾ ਵਿੱਚ ਇੱਕ ਪ੍ਰਕਾਰ ਦੀ ਮੰਤਰ ਸ਼ਕਤੀ ਹੁੰਦੀ ਹੈ47

86/ਦੀਪਕ ਜੈਤੋਈ