ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਦਾਰੀ (ਕੁੰਜੀਆਂ) ਆਪਣੀ ਮਾਂ ਨੂੰ ਸੌਂਪ ਦਿੰਦੀਆਂ ਹਨ, ਇਸ ਆਸ ਨਾਲ ਕਿ ਹੁਣ ਉਹਨਾਂ ਮਗਰੋਂ ਮਾਂ ਹੀ ਉਸ ਘਰ ਨੂੰ ਚਲਾ ਸਕਦੀ ਹੈ, ਕਿਉਂਕਿ ਪੰਜਾਬੀ ਸਭਿਆਚਾਰ ਦਾ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਮਾਵਾਂ ਤੇ ਧੀਆਂ ਦਾ ਆਪਸੀ ਪਿਆਰ ਹੁੰਦਾ ਹੈ। ਇਸੇ ਪਿਆਰ ਦੇ ਸਦਕਾ ਹੀ ਮਾਵਾਂ-ਧੀਆਂ ਆਪਸ ਵਿੱਚ ਹਰ ਦੁੱਖ-ਸੁੱਖ ਸਾਂਝਾ ਕਰਦੀਆਂ ਹਨ। ਮਾਂ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜੋ ਹਰ ਕਠਿਨਾਈਆਂ, ਔਕੜਾਂ, ਮੁਸੀਬਤਾਂ ਜਰ ਕੇ ਵੀ ਆਪਣੇ ਬੱਚਿਆਂ ਦੀ ਖੁਸ਼ੀ ਨੂੰ ਪਹਿਲ ਦੇ ਅਧਾਰ 'ਤੇ ਪੂਰਨ ਕਰਦਾ ਹੈ। ਇਸ ਪ੍ਰਕਾਰ ਦਾ ਹੀ ਇੱਕ ਬਿੰਬ ਦੀਪਕ ਜੈਤੋਈ ਨੇ ਚਿਤਰਿਆ ਹੈ:

ਦੁਖ-ਸੁਖ ਫੋਲਣ ਬੈਠ ਕੇ ਧੀਆਂ ਤੇ ਮਾਵਾਂ
ਮਾਵਾਂ ਜਿਹੀਆਂ ਲਭ ਦੀਐਂ ਕਦ ਠੰਡੀਆਂ ਛਾਵਾਂ।63

ਇਹ ਗੱਲ ਬਿਲਕੁਲ ਦਰੁਸਤ ਹੈ ਕਿ ਬੱਚੇ ਮਾਵਾਂ ਨਾਲ ਆਪਣਾ ਹਰ ਦੁੱਖ-ਸੁੱਖ ਕਰ ਲੈਂਦੇ ਹਨ, ਜਦਕਿ ਪਿਉ ਨਾਲ ਨਹੀਂ।

ਵਿਆਹ ਤੋਂ ਬਾਅਦ ਜਦੋਂ ਕੁੜੀ ਆਪਣੇ ਸਹੁਰੇ ਘਰ ਪਹੁੰਚਦੀ ਹੈ ਤਾਂ ਉਥੇ ਉਸ ਨੂੰ ਬਿਲਕੁਲ ਹੀ ਵੱਖਰਾ ਮਾਹੌਲ ਮਿਲਦਾ ਹੈ। ਨਵੀਂ ਦੁਨੀਆਂ ਤੇ ਨਵੇਂ ਲੋਕਾਂ ਨਾਲ ਵਾਹ-ਵਾਸਤਾ ਪੈਂਦਾ ਹੈ। ਸੱਸ-ਸਹੁਰਾ, ਜੇਠ-ਜਠਾਣੀ, ਦਿਉਰ-ਭਰਜਾਈ, ਨਣਦ ਆਦਿ ਜਿਹੇ ਰਿਸ਼ਤੇ ਆਪਣੇ ਰੰਗ ਵਿਖਾਉਂਦੇ ਹਨ। ਇਹਨਾਂ ਰਿਸ਼ਤਿਆਂ ਦੇ ਮੂੰਹੋਂ ਹੀ ਉਸ ਨੂੰ ਆਪਣੇ ਪਤੀ ਬਾਬਤ ਕਈ ਨਿਹੋਰੇ ਸੁਨਣ ਨੂੰ ਮਿਲਦੇ ਹਨ, ਜਿਹੜੇ ਉਸਦੇ ਦਿਲ ਨੂੰ ਛੱਲਣੀ ਕਰਦੇ ਹਨ। ਇਹ ਸਾਡੇ ਸਭਿਆਚਾਰ ਦਾ ਅੰਗ ਹੈ। ਬਾਹਰੋਂ ਆਈ ਧੀ (ਨੂੰਹ) ਨਾਲ ਕਦੇ ਵੀ ਧੀਆਂ ਵਰਗਾ ਵਤੀਰਾ ਨਹੀਂ ਰੱਖਿਆ ਜਾਂਦਾ। ਦੀਪਕ ਜੈਤੋਈ ਨੇ ਸਹੁਰੇ ਘਰ ਵਿਚਲੀ 'ਬੇਗਾਨੀ ਜਾਈਂ ਦੇ ਮਨੋਭਾਵਾਂ ਨੂੰ ਚਿਤਰਦਿਆਂ ਲਿਖਿਆ ਹੈ:

ਨੀ ਮੇਰੇ ਚੰਨ ਮਾਹੀ ਨੂੰ ਨਾ ਨਿੰਦ ਭਾਬੋ ਮੇਰੀਏ,
ਨੀ ਮੈਨੂੰ ਤਾਂ ਇਹ ਪੁੱਜ ਕੇ ਪਸਿੰਦ ਭਾਬੋ ਮੇਰੀਏ।64

ਇਹ ਅਸਲੀਅਤ ਹੈ ਕਿ ਸਹੁਰੇ ਘਰ ਵਿੱਚ ਨੂੰਹ ਨੂੰ ਹਰ ਦਿਨ ਕੁਝ ਨਾ ਕੁਝ ਸੁਣਨਾ ਪੈਂਦਾ ਹੈ ਚਾਹੇ ਇਹ ਉਸਦੇ ਪੇਕੇ ਪਰਿਵਾਰ ਬਾਰੇ ਹੋਵੇ ਤੇ ਜਾਂ ਫਿਰ ਉਸਦੇ ਪਤੀ ਬਾਰੇ।

ਪੰਜਾਬੀ ਸੱਭਿਆਚਾਰ ਬਾਰੇ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਠੇਠ ਪੰਜਾਬੀ ਸਭਿਆਚਾਰ ਪਿੰਡਾਂ ਵਿੱਚ ਹੀ ਰਹਿ ਗਿਆ ਹੈ, ਸ਼ਹਿਰਾਂ ਵਿੱਚ ਤਾਂ ਪੱਛਮੀਕਰਨ ਨੇ ਆਪਣੀ ਚਕਾਚੌਂਧ ਨਾਲ ਪੰਜਾਬੀ ਸਭਿਆਚਾਰ ਨੂੰ ਬਹੁਤਾ ਪਛਾੜ ਦਿੱਤਾ ਹੈ। ਪੰਜਾਬੀ ਸਭਿਆਚਾਰ ਦਾ ਇੱਕ ਅਹਿਮ ਅੰਗ ਹੈ ਹੱਥੀਂ ਕਿਰਤ ਕਰਨਾ। ਹਰੇਕ ਪੰਜਾਬੀ ਇਸ ਅਨੁਸਾਰ ਢਲਿਆ ਹੋਇਆ ਹੈ। ਸਹੁਰੇ ਘਰ ਵਿੱਚ ਪਹੁੰਚੀ ਨੂੰਹ ਨੂੰ ਵੀ ਹੱਥੀਂ ਕੰਮ ਕਰਨਾ ਪੈਂਦੈ, ਜੋ ਉਹ ਕਰਦੀ ਹੈ, ਚਾਹੇ ਹੱਸ ਕੇ ਤੇ ਜਾਂ ਫੇਰ ਰੋ ਕੇ, ਕਹਿਣ ਦਾ ਭਾਵ ਹਰ ਹੀਲੇ ਉਸ ਨੂੰ ਕੰਮ ਕਰਨਾ ਪੈਂਦਾ ਹੈ, ਪ੍ਰੰਤੂ ਇਸ ਸਥਿਤੀ ਦਾ

89/ਦੀਪਕ ਜੈਤੋਈ