ਝਰਨਾਟ, ਕੰਬਣੀ ਨੂੰ ਕੰਡੇ ਖੜੇ ਹੋਣੇ ਆਦਿ ਸਪਰਸ਼-ਬਿੰਬਾਂ ਦੇ ਅੰਤਰਗਤ ਆਉਂਦੇ ਹਨ58 ਅਜਿਹੇ ਬਿੰਬਾਂ ਦੀ ਸਿਰਜਨਾ ਚਮੜੀ ਦੁਆਰਾ ਹੁੰਦੀ ਹੈ। ਪੁਰਾਤਨ ਕਾਵਿ ਵਿੱਚ ਕਵੀਆਂ ਦਾ ਪ੍ਰੇਮ ਅੰਤਰਮੁਖੀ ਹੋਣ ਸਦਕਾ ਇਸ ਦੀ ਸਿਰਜਣਾ ਘੱਟ ਤੇ ਸੰਕੋਚਮਈ ਹੋਈ ਮਿਲਦੀ ਹੈ। ਆਧੁਨਿਕ ਸਮੇਂ ਵਿੱਚ ਇਸ ਦੀ ਕਾਫੀ ਮਾਤਰਾ ਵਿੱਚ ਵਰਤੋਂ ਹੋਈ ਮਿਲ ਜਾਂਦੀ ਹੈ ਜਿਵੇ:
- ਅੱਖਾਂ ਨਾਲ ਚਿੱਠੀ ਲਾ ਕੇ ਚੁੰਮਾਂ ਵਾਰ-ਵਾਰ ਨੀ59
- ਬਾਤਾਂ ਚੰਨ ਮਾਹੀ ਦੀਆਂ ਪਾਵਾਂ ਵੇ ਕਬੂਤਰਾ
ਕਾਲਜੇ ਦੇ ਨਾਲ ਤੈਨੂੰ ਲਾਵਾਂ ਵੇ ਕਬੂਤਰਾ60
ਤੇਰਾ ਬੰਦਾ ਵੇਖ ਲੈ ਬੰਦਿਆਂ ਨੂੰ ਖਾਂਦਾ
ਰੱਤ ਚੁਸਦਾ ਚੰਦਰਾ ਨਹੀਉਂ ਸ਼ਰਮਾਦਾ61
ਇਹ ਤਾਂ ਹੋਈ ਸਾਹਿਤਕ ਬਿੰਬਾਂ ਦੀ ਗੱਲ, ਹੁਣ ਚਰਚਾ ਕਰਦੇ ਹਾਂ ਦੀਪਕ ਜੈਤੋਈ ਵੱਲੋਂ ਸਮਾਜਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਿਕ ਪ੍ਰਸੰਗ ਵਿੱਚ ਵਰਤੇ ਗਏ ਬਿੰਬਾਂ ਦੀ। ਇਹਨਾਂ ਬਿੰਬਾਂ ਦੀ ਚਰਚਾ ਕਰਨੀ ਲਾਜ਼ਮੀ ਬਣਦੀ ਹੈ, ਕਿਉਂਕਿ ਇਹ ਬਿੰਬ ਅਜਿਹੇ ਹੁੰਦੇ ਹਨ ਜਿਹੜੇ ਸਾਹਿਤਕ ਆਲੋਚਕਾਂ ਵੱਲੋਂ ਕੀਤੇ ਗਏ ਬਿੰਬਾਂ ਦੇ ਵਰਗੀਕਰਣ ਵਿੱਚ ਸੰਕਲਿਤ ਨਹੀਂ ਕੀਤੇ ਜਾ ਸਕਦੇ ਪ੍ਰੰਤੂ ਇਹ ਬਿੰਬ ਆਪਣੇ ਅੰਦਰ ਬਹੁਤ ਕੁਝ ਸਮੋ ਰੱਖਦੇ ਹਨ। ਇਹਨਾਂ ਬਿੰਬਾਂ ਰਾਹੀਂ ਕਿਸੇ ਸਾਹਿਤਕਾਰ ਦੀ ਸੋਚਣ-ਸ਼ੈਲੀ ਨਾਲ ਜੁੜਿਆ ਜਾ ਸਕਦਾ ਹੈ। ਇਸੇ ਸੰਦਰਭ ਵਿੱਚ ਹੀ ਦੀਪਕ ਜੈਤੋਈ ਦੇ ਗੀਤਾਂ ਨੂੰ ਵੇਖਿਆ ਜਾਵੇਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੱਭਿਆਚਾਰਕ ਬਿੰਬਾਂ ਦੀ। ਸੱਭਿਆਚਾਰਕ ਬਿੰਬ ਅਜਿਹੇ ਬਿੰਬ ਹੁੰਦੇ ਹਨ ਜਿਹੜੇ ਕਿਸੇ ਖਾਸ ਸੱਭਿਆਚਾਰ ਨੂੰ ਉਜਾਗਰ ਕਰਦੇ ਹਨ। ਦੀਪਕ ਜੈਤੋਈ ਦੇ ਸਮੁੱਚੇ ਗੀਤ ਸਭਿਆਚਾਰਕ ਗੀਤ ਮੰਨੇ ਜਾਂਦੇ ਹਨ ਉਹਨਾਂ ਦੇ ਗੀਤਾਂ ਵਿੱਚ ਸੱਭਿਆਚਾਰਕ ਬਿੰਬਾਂ ਦੀ ਸਾਰਥਿਕ ਪੇਸ਼ਕਾਰੀ ਹੋਈ ਮਿਲਦੀ ਹੈ।
ਜਿਸ ਤਰ੍ਹਾਂ ਵਿਆਹ ਪੰਜਾਬੀ ਸਭਿਆਚਾਰ ਦੀ ਇੱਕ ਪ੍ਰਮਾਣਿਕ ਪਰੰਪਰਾ ਹੈ। ਵਿਆਹ ਦੇ ਸਮੇਂ ਧੀਆਂ ਆਪਣੇ ਪੇਕੇ ਪਰਿਵਾਰ ਨੂੰ ਛੱਡ ਕੇ ਸਦਾ ਲਈ ਟੁਰ ਜਾਂਦੀਆਂ ਹਨ। ਘਰ ਛੱਡਣ ਤੋਂ ਪਹਿਲਾਂ ਧੀਆਂ ਆਪਣੀ ਪੇਕੇ ਘਰ ਵਿਚਲੀ ਸਰਦਾਰੀ ਤੋਂ ਸਦਾ ਲਈ ਨਾਤਾ ਤੋੜ ਲੈਂਦੀਆਂ ਹਨ। ਦੀਪਕ ਜੈਤੋਈ ਨੇ ਵੀ ਆਪਣੇ ਇੱਕ ਗੀਤ ਵਿੱਚ ਇਸ ਨੂੰ ਬਾਖੂਬੀ ਪੇਸ਼ ਕੀਤਾ ਹੈ:
ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ,
ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ।62
ਉਪਰੋਕਤ ਸਤਰਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਸਮੁੱਚੀ ਨੁਹਾਰ ਪੇਸ਼ ਕਰ ਦਿੱਤੀ ਹੈ ਕਿ ਜਿਸ ਤਰ੍ਹਾਂ ਵਿਆਹ ਪਰੰਪਰਾ ਸਬੰਧਤ ਧੀਆਂ ਵਿਆਹ ਉਪਰੰਤ ਆਪਣਾ ਘਰ ਸਦਾ ਲਈ ਛੱਡ ਕੇ ਟੁਰ ਜਾਂਦੀਆਂ ਹਨ, ਜਾਣ ਲੱਗਿਆਂ ਘਰ ਦੀ
88/ਦੀਪਕ ਜੈਤੋਈ