ਵਿਆਹ ਤੋਂ ਪਹਿਲਾਂ ਉਹ ਅਕਸਰ ਹੀ ਜਾਂਦੀ ਹੁੰਦੀ ਸੀ, ਗਾਉਂਦੀ ਸੀ, ਨੱਚਦੀ ਸੀ, ਹਾਸਾ-ਠੱਠਾ ਕਰਦੀ ਸੀ, ਪਰ ਹੁਣ ਸਮਾਂ ਬਦਲ ਚੁੱਕਾ ਹੁੰਦਾ ਹੈ, ਧੀ ਕੋਲ ਸਮਾਂ ਥੋੜ੍ਹਾ ਹੁੰਦਾ ਹੈ। ਅੱਜ-ਭਲਕੇ ਵਾਪਿਸ ਮੁੜਨਾ ਹੁੰਦਾ ਹੈ, ਕੋਸ਼ਿਸ਼ ਇਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਦੁੱਖ-ਸੁੱਖ ਕਰ ਲਿਆ ਜਾਵੇ, ਫੇਰ ਪਤਾ ਨਹੀਂ ਕਦੋਂ ਮੌਕਾ ਮਿਲੇਗਾ ਦੀਪਕ ਜੈਤੋਈ ਨੇ ਇਸ ਮੌਕੇ 'ਤੇ ਧੀ ਦੀਆਂ ਸਹੇਲੀਆਂ ਵੱਲੋਂ ਕੀਤੇ ਗਏ ਬੋਲਾਂ ਨੂੰ ਲਿਖਦਿਆਂ ਪੰਜਾਬੀ ਸੱਭਿਆਚਾਰ ਦੀ ਬਦਲਦੀ ਹੋਈ ਤਸਵੀਰ ਨੂੰ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਅਜੋਕੇ ਆਧੁਨਿਕ ਦੌਰ ਵਿੱਚ ਕੁੜੀਆਂ ਤੀਆਂ ਤੇ ਤ੍ਰਿੰਜਣਾਂ ਤੋਂ ਪਾਸਾ ਵੱਟ ਰਹੀਆਂ ਹਨ:
ਕਾਹਤੋਂ ਛੱਡ ਗਈ ਤ੍ਰਿੰਜਣ ਵਿੱਚ ਆਉਣਾ ਨੀ ਵੱਡਿਆਂ ਮਿਜ਼ਾਜਾ ਵਾਲੀਏ,
ਤੈਨੂੰ ਵਾਰੀ-ਵਾਰੀ ਕਿਸੇ ਨਹੀਂ ਬਲਾਉਣਾ, ਨੀ ਵੱਡਿਆਂ ਮਿਜ਼ਾਜਾਂ ਵਾਲੀਏ।67
ਉਪਰੋਕਤ ਗੀਤ ਵਿੱਚ ਪੰਜਾਬੀ ਸੱਭਿਆਚਾਰ ਦੀ ਉਹ ਤਸਵੀਰ ਪੇਸ਼ ਹੋਈ ਹੈ ਜਿਹੜੀ ਕਿ ਅਜੋਕੇ ਦੌਰ ਦੀ ਅਸਲੀਅਤ ਨੂੰ ਪ੍ਰਗਟਾਉਂਦੀ ਹੈ। ਕੁੜੀਆਂ ਪੱਛਮੀ ਸੱਭਿਆਚਾਰ ਦੀ ਚਕਾਚੌਂਧ ਵਿੱਚ ਫਸੀਆਂ ਹੋਈਆਂ ਆਪਣੇ ਵਿਰਸੇ ਨੂੰ ਭੁੱਲ ਰਹੀਆਂ ਹਨ, ਆਪਣੀਆਂ ਜੜ੍ਹਾਂ ਛੱਡ ਰਹੀਆਂ ਹਨ।
ਇਹ ਤਾਂ ਹੋਈ ਸੱਭਿਆਚਾਰਕ ਬਿੰਬਾਂ ਦੀ ਗੱਲ ਹੁਣ ਸਮਾਜਿਕ ਬਿੰਬਾਂ ਵੱਲ ਵੀ ਧਿਆਨ ਦ੍ਰਿਸ਼ਟੀਗੋਚਰ ਕਰ ਲੈਣਾ ਚਾਹੀਦਾ ਹੈ। ਸਾਹਿਤਕਾਰ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਉਸਦੀ ਦ੍ਰਿਸ਼ਟੀ ਬਹੁਤ ਸੂਖ਼ਮ ਹੁੰਦੀ ਹੈ। ਸਾਹਿਤਕਾਰ ਸਮਾਜ ਨੂੰ ਪ੍ਰਗਤੀਵਾਦੀ ਨਜ਼ਰੀਏ ਨਾਲ ਵੇਖਦਾ, ਪਰਖਦਾ ਹੈ ਤੇ ਸਮਾਜ ਨੂੰ ਸਿਹਤਮੰਦ ਰਾਹ ਵਿਖਾਉਂਦਾ ਹੈ। ਹਰ ਵਿਅਕਤੀ ਉਸਦਾ ਆਪਣਾ ਹੁੰਦਾ ਹੈ, ਹਰ ਵਰਗ ਉਸ ਦਾ ਆਪਣਾ ਹੈ, ਪਰ ਪ੍ਰਕਾਰ ਦੇ ਜ਼ਬਰ-ਜ਼ੁਲਮ ਤੋਂ ਮੁਕਤੀ ਦਿਵਾਉਣ ਦੀ ਖਾਹਿਸ਼ ਰੱਖਦਾ ਹੋਣ ਕਾਰਨ ਉਹ ਹਰ ਵਰਗ ਦੇ ਹੱਕ ਵਿੱਚ ਆਵਾਜ਼ ਉਠਾਉਂਦਾ ਹੈ। ਇਸ ਦੇ ਅਧੀਨ ਹੀ ਵੱਡੇ ਜਾਗੀਰਦਾਰਾਂ ਵੱਲੋਂ ਕੰਮੀ-ਕਮੀਣਾਂ ਦੀ ਅਕਸਰ ਕੀਤੀ ਜਾਂਦੀ ਬੇਪੱਤੀ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ ਤੇ ਮੁਟਿਆਰ ਧੀਆਂ ਨੂੰ ਆਪਣਾ ਸਵੈਮਾਣ ਰੱਖਣ ਅਤੇ ਅਨਿਆਂ ਵਿਰੁੱਧ ਲੜਨ ਲਈ ਪ੍ਰੇਰਨਾ ਦਿੰਦਾ ਹੈ। ਦੀਪਕ ਜੈਤੋਈ ਆਪਣੇ ਗੀਤਾਂ ਵਿੱਚ ਨਾਰੀਵਾਦੀ ਬਿੰਬ ਸਿਰਜਦਾ ਹੈ। 1947 ਤੋਂ ਪੰਜਾਬ ਵਿੱਚ ਆਰਥਿਕ, ਰਾਜਨੀਤਿਕ, ਸਮਾਜਿਕ ਤੌਰ 'ਤੇ ਔਰਤ ਨੂੰ ਉਪਰ ਉਠਣ ਦਾ ਮੌਕਾ ਮਿਲ ਰਿਹਾ ਹੈ, ਨਹੀਂ ਤਾਂ ਔਰਤ ਦੀ ਹਾਲਤ ਬਹੁਤ ਹੀ ਖਰਾਬ ਸੀ। ਔਰਤ ਦੀ ਸੁਤੰਤਰਤਾ ਦੀ ਗੱਲ ਅਜ਼ਾਦੀ ਤੋਂ ਮਗਰੋਂ ਵੱਡੇ ਅਤੇ ਸਾਰਥਿਕ ਰੂਪ ਵਿੱਚ ਹੋ ਰਹੀ ਹੈ। ਔਰਤ ਦੀ ਆਪਣੀ ਹੋਂਦ ਦੀ ਗੱਲ ਹੋ ਰਹੀ ਹੈ। ਘਰ ਦੀ ਚਾਰਦੀਵਾਰੀ ਤੋਂ ਔਰਤ ਇਨਕਾਰੀ ਹੋ ਰਹੀ ਹੈ, 'ਪੈਰ ਦੀ ਜੁੱਤੀ' ਨਾ ਬਣੀ ਰਹਿ ਕੇ ਹੁਣ ਔਰਤ ਲੰਮੀ ਜਦੋ-ਜਹਿਦ ਮਗਰੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੱਕ ਦੀ ਵਿੱਦਿਆ ਗ੍ਰਹਿਣ ਕਰਨ ਦੇ ਨਾਲ-ਨਾਲ ਇਹਨਾਂ ਵਿੱਚ ਗਿਆਨ ਵੰਡ ਵੀ ਰਹੀ ਹੈ। ਪੱਛਮੀ ਸੱਭਿਆਚਾਰ ਨੇ ਜਿੱਥੇ
91/ਦੀਪਕ ਜੈਤੋਈ