ਪੰਜਾਬੀ ਸਭਿਆਚਾਰ ਵਿੱਚ ਨਾਂਹ ਪੱਖੀ ਪਹਿਲੂ ਪੇਸ਼ ਕੀਤੇ ਹਨ ਉਥੇ ਇਸ ਦੇ ਕਈ ਹਾਂ-ਪੱਖੀ ਰਵੱਈਏ ਵੀ ਪ੍ਰਸਤੁਤ ਹੋਏ ਹਨ ਜਿੰਨ੍ਹਾਂ ਵਿੱਚੋਂ ਇੱਕ ਔਰਤ ਦੀ ਸੁਤੰਤਰਤਾ ਬਾਬਤ ਹੈ। ਔਰਤ ਦੀ ਗੱਲ ਬੁਲੰਦੀ ਨਾਲ ਇਸੇ ਪੱਛਮੀ ਸੱਭਿਆਚਾਰ ਦੀ ਦੇਣ ਹੈ। ਇਸੇ ਦੇ ਸਦਕਾ ਹੀ ਤਾਂ ਔਰਤ ਆਪਣੇ ਵੱਲ ਮਾੜੀ ਨਜ਼ਰ ਰੱਖਣ ਵਾਲੇ ਦੇ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਦੀ ਵਿਖਾ ਜਾਂਦੀ ਹੈ:
ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ! ਵੇ ਅਸੀਂ ਨਈਂ ਕਨੌੜ ਝੱਲਣੀ,
ਜ਼ਰਾ ਹੋਸ਼ ਨਾਲ ਬੋਲੀ ਤੂੰ ਦੁਬਾਰਾ! ਵੇ ਅਸੀਂ ਨਈਂ ਕਨੌੜ ਝੱਲਣੀ।68
ਦੀਪਕ ਜੈਤੋਈ ਨੇ ਆਪਣੇ ਗੀਤਾਂ ਵਿੱਚ ਸਮਾਜਿਕ ਨਾ-ਬਰਾਬਰੀ ਅਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਵੱਡੇ ਜਗੀਰਦਾਰਾਂ, ਜ਼ੈਲਦਾਰਾਂ, ਦੀਆਂ ਸ਼ਰਮਨਾਕ ਕਰਤੂਤਾਂ ਦਾ ਬੇਪ੍ਰਵਾਹ ਅਤੇ ਨਿਧੜਕ ਹੋ ਕੇ ਪਰਦਾ ਫਾਸ਼ ਕੀਤਾ ਹੈ।
ਇਸ ਦੇ ਨਾਲ-ਨਾਲ ਦੀਪਕ ਜੈਤੋਈ ਨੇ ਸਾਡੇ ਸੱਭਿਆਚਾਰ ਵਿੱਚ ਵਧ ਰਹੇ ਵਹਿਮਾਂ ਭਰਮਾਂ, ਅੰਧ ਵਿਸ਼ਵਾਸ਼ਾਂ ਬਾਰੇ ਵੀ ਤਰਕਮਈ ਢੰਗ ਨਾਲ ਲਿਖਦਿਆਂ ਇਹਨਾਂ ਵਹਿਮਾਂ ਭਰਮਾਂ ਨੂੰ ਭੰਡਿਆ ਹੈ। ਦੀਪਕ ਜੈਤੋਈ ਨੇ ਆਪਣਿਆਂ ਗੀਤਾਂ ਵਿੱਚ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਅਪਣਾਉਂਦਿਆ ਹੋਇਆਂ ਅਗਾਂਹਵਧੂ ਸੋਚ ਦੀ ਪੇਸ਼ਕਾਰੀ ਕੀਤੀ ਹੈ। ਦੀਪਕ ਜੈਤੋਈ ਨੇ ਆਪਣੇ ਗੀਤਾਂ ਵਿੱਚ ਉਹਨਾਂ ਸਮੁੱਚੀਆਂ ਸਮਾਜਿਕ ਕੁਰੀਤੀਆਂ ਨੂੰ ਭੰਡਿਆ ਹੈ, ਜਿਸ ਦੇ ਸਦਕਾ ਸਮਾਜ ਵਿੱਚ ਸਾਰੇ ਮਨੁੱਖਾਂ 'ਤੇ ਤਸ਼ੱਦਦ ਹੁੰਦਾ ਹੈ। ਦੀਪਕ ਜੈਤੋਈ ਵਿਗਿਆਨਕ ਢੰਗ ਨਾਲ ਸੋਚਣਸ਼ੀਲ ਸਾਹਿਤਕਾਰ ਹੈ, ਇਹ ਉਸ ਦੀ ਵਿੱਲਖਣਤਾ ਵੀ ਹੈ ਤੇ ਖੂਬੀ ਵੀ। ਇਹ ਖੂਬੀ ਦੀਪਕ ਜੈਤੋਈ ਨੂੰ ਉਸ ਦੇ ਸਮਕਾਲੀਨ ਸਹਿਤਕਾਰਾਂ ਤੋਂ ਨਿਖੇੜਦੀ ਹੈ। ਜਿਸ ਤਰ੍ਹਾਂ ਉਹ ਲਿਖਦਾ ਹੈ:
ਬੰਦ ਕਰੋ ਇਹ ਪੁੱਠੀਆਂ ਰਸਮਾਂ, ਕਿਉਂ ਜਾਨਾਂ ਤੜਪਾਈਆਂ ਨੇ,
ਕਿਉਂ ਤੰਦੀਆਂ ਗਲ ਵਿੱਚ ਪਾਈਆ ਨੇ,69
ਦੀਪਕ ਜੈਤੋਈ ਉਹਨਾਂ ਸਾਹਿਤਕਾਰਾਂ ਵਿੱਚੋਂ ਇੱਕ ਹੈ ਜੋ ਸਾਰਥਿਕ ਅਤੇ ਸੁਚੱਜੇ ਸਮਾਜ ਦੀ ਹੋਂਦ ਵੇਖਣਾ ਚਾਹੁੰਦੇ ਹਨ, ਜਿਸ ਵਿੱਚ ਕੋਈ ਵਹਿਮ-ਭਰਮ, ਅੰਧ ਵਿਸ਼ਵਾਸ ਕੁਰੀਤੀ ਨਾ ਹੋਵੇ। ਅਜਿਹੇ ਸਮਾਜ ਦੀ ਕਲਪਨਾ, ਹਰੇਕ ਇਨਸਾਨ ਕਰਦਾ ਹੈ, ਪਰ ਸਾਹਿਤਕਾਰ ਇੱਕ ਆਮ ਇਨਸਾਨ ਤੋਂ ਵੱਖਰਾ ਹੁੰਦਾ ਹੈ, ਇਸ ਕਾਰਨ ਉਹ ਆਪਣੇ ਭਾਵਾਂ ਨੂੰ ਸ਼ਬਦਾਂ ਰਾਹੀਂ ਅਭਿਵਿਅਕਤ ਕਰਨ ਦੇ ਕਾਬਿਲ ਹੁੰਦਾ ਹੈ। ਦੀਪਕ ਜੈਤੋਈ ਸਮਾਜ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ, ਅੰਧ-ਵਿਸ਼ਵਾਸ਼ ਤੋਂ ਦੁੱਖੀ ਹੈ। ਉਹ ਆਮ ਨਾਗਰਿਕ ਨੂੰ ਵਾਰ-ਵਾਰ ਚੇਤੰਨ ਕਰਦਾ ਹੈ ਅਤੇ ਇਨਸਾਨੀਅਤ ਵੱਲ ਮੁੜਨ ਲਈ ਪ੍ਰੇਰਿਤ ਕਰਦਾ ਹੈ। ਉਹ ਜਾਣਦਾ ਹੈ ਕਿ ਇਨਸਾਨੀਅਤ ਨਾਲ ਦਗਾ ਕਰਨ ਦਾ ਨਤੀਜਾ ਕੀ ਨਿਕਲੇਗਾ, ਇਸੇ ਲਈ ਉਹ ਆਮ-ਇਨਸਾਨ ਨੂੰ ਸੰਬੋਧਿਤ ਹੁੰਦਾ ਹੋਇਆ ਲਿਖਦਾ ਹੈ:
ਆਦਮੀਅਤ ਦਾ ਨਾ ਐਂ ਹੂਲੀਆ ਵਿਗਾੜੋ ਦੋਸਤੋ,
92/ਦੀਪਕ ਜੈਤੋਈ