ਛੱਕਦੇ ਹੀ ਦਲੇਰ ਸਨ। ਜਿਹੜਾ 'ਅੰਮ੍ਰਿਤਾ' ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰਿਆਂ ਨੂੰ ਛਕਾਇਆ ਸੀ, ਉਸ ਵਿੱਚ ਆਪ ਜੀ ਦਾ ਪਿਆਰ ਛਲਕਦਾ ਸੀ, ਅਜਿਹਾ ਪਿਆਰ ਜਿਸ ਵਿੱਚ ਇਨਸਾਨੀਅਤ ਦੀ ਝਲਕ ਸਾਫ ਵੇਖਣ ਨੂੰ ਮਿਲਦੀ ਹੈ:
ਅੰਮ੍ਰਿਤ 'ਚ ਘੁਲਿਆ ਪਿਆਰ ਹੈ, ਸਿੱਖੀ ਦੇ ਸਿਰਜਣਹਾਰ ਦਾ,
ਇਨਸਾਨ 'ਤੇ ਉਪਕਾਰ ਹੈ, ਸਿੱਖੀ ਦੇ ਸਿਰਜਣਹਾਰ ਦਾ।75
ਦੀਪਕ ਜੈਤੋਈ ਹੁਰਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵੰਡੀ ਗਈ ਅੰਮ੍ਰਿਤ ਰੂਪੀ ਦਾਤ ਨੂੰ ਇਨਸਾਨ ਦੇ ਉਪਰ ਉਪਕਾਰ ਦੇ ਵਜੋਂ ਚਿਤਰਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਹਰੇਕ ਸ਼ਿਸ਼ ਹਰੇਕ ਬੱਚੇ ਨਾਲ ਪਿਆਰ ਹੈ।
ਗੁਰੂ ਗੋਬਿੰਦ ਸਿੰਘ ਜੀ ਦਾ ਹਰੇਕ ਬੱਚਾ ਨਿਡਰ ਹੈ, ਉਸ ਨੂੰ ਕਿਸੇ ਦਾ ਵੀ ਡਰ, ਭੈਅ ਨਹੀ, ਕੋਈ ਵੀ ਸ਼ਕਤੀ ਨਹੀਂ ਜਿਹੜੀ ਉਸ ਨੂੰ ਇਨਸਾਨੀਅਤ ਦੇ ਅਸਲ ਮਨੋਰਥ ਤੋਂ ਥਿੜਕਾ ਸਕਦੀ ਹੈ। ਖਾਲਸਾ ਕਦੇ ਵੀ ਅਤਿਆਚਾਰ ਨਹੀਂ ਕਰਦਾ, ਕਿਸੇ ਵੀ ਗਰੀਬ ਜਾਂ ਮਜ਼ਲੂਮ 'ਤੇ ਹਥਿਆਰ ਨਹੀਂ ਚੁੱਕਦਾ, ਪਰ ਜੇਕਰ ਕੋਈ ਖਾਲਸੇ ਨੂੰ, ਉਸਦੀ ਸ਼ਕਤੀ ਨੂੰ ਵੰਗਾਰਦਾ ਹੈ, ਉਸ ਦੀ ਇੱਜ਼ਤ ਨਾਲ ਖੇਡਦਾ ਹੈ ਤਾਂ ਖਾਲਸਾ ਜਾਨ ਦੇਣ ਅਤੇ ਜਾਨ ਲੈਣ ਤੋਂ ਵੀ ਪਿਛੇ ਨਹੀ ਹੱਟਦਾ। ਆਪਣੇ ਹੱਕਾਂ ਪ੍ਰਤੀ ਲੜਨਾ ਖਾਲਸਾ ਆਪਣਾ ਸਭ ਤੋਂ ਪਹਿਲਾ ਅਧਿਕਾਰ ਅਤੇ ਹੱਕ ਮੰਨਦਾ ਹੈ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜਦ ਕਦੇ ਜ਼ਾਲਮਾਂ ਨੇ ਖਾਲਸੇ 'ਤੇ ਹਥਿਆਰ ਸੇਧਿਆ ਹੈ ਤਾਂ ਖਾਲਸੇ ਨੇ ਸੂਦ ਸਹਿਤ ਜਵਾਬ ਦਿੱਤਾ ਹੈ। ਦੀਪਕ ਜੈਤੋਈ ਹੁਰਾਂ ਵੀ ਇਸ ਪੱਖ ਨੂੰ ਉਜਾਗਰ ਕਰਦਿਆਂ ਲਿਖਿਆ ਹੈ:
ਵੈਰੀਆਂ ਨੇ ਸਾਡੀਆਂ ਜਾ ਇੱਜਤਾਂ ਮਧੋਲੀਆਂ,
ਖਾਲਸੇ ਨੇ ਖੇਲੀਆਂ ਲਹੂ ਦੇ ਨਾਲ ਹੋਲੀਆਂ।76
ਇਸ ਪ੍ਰਕਾਰ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਖਾਲਸਾ ਆਪਣੇ ਨਾਲ ਜਬਰ-ਜ਼ੁਲਮ, ਧੱਕਾ ਕਦੇ ਵੀ ਨਹੀਂ ਕਰ ਸਕਦਾ, ਜਿਉਂਦੇ ਜੀਅ ਹੀ ਮਰਨਾ ਜਾਂ ਮਰਿਆ ਵਰਗੇ ਹੋਣਾ ਇਹ ਖਾਲਸੇ ਦੇ ਸੁਭਾਅ ਵਿੱਚ ਨਹੀਂ। ਖਾਲਸਾ ਆਪਣਾ ਹੱਕ ਆਪ ਲੈਂਦਾ ਹੈ, ਮੰਗ ਕੇ ਨਹੀ ਬਲਕਿ ਖੋਹ ਕੇ।
ਆਜ਼ਾਦੀ ਕਦੇ ਵੀ ਸੌਖੇ ਕੀਤਿਆਂ ਨਹੀਂ ਮਿਲਦੀ। ਆਜ਼ਾਦੀ ਦੇ ਲਈ ਬਹਾਦਰ ਯੋਧਿਆਂ ਦੀਆਂ ਸ਼ਹੀਦੀਆਂ, ਖੂਨ ਦੀਆਂ ਨਹਿਰਾਂ ਦਾ ਵੱਗਣਾ ਲਾਜ਼ਮੀ ਹੁੰਦਾ ਹੈ। ਸਮੁੱਚੇ ਭਾਰਤ ਨੂੰ ਵੀ ਅਜ਼ਾਦੀ ਦੇ ਲਈ ਕਈ ਪ੍ਰਕਾਰ ਦੀਆਂ ਘਾਲਣਾਵਾਂ ਘਾਲਣੀਆਂ ਪਈਆਂ, ਅਨੇਕਾਂ ਹੀ ਨੌਜਵਾਨਾਂ ਨੇ ਆਪਣੇ ਆਪ ਨੂੰ ਮੌਤ ਦੀ ਬੁੱਕਲ ਵਿੱਚ ਹੱਸਦਿਆਂ-ਹੱਸਦਿਆਂ ਸਮੋ ਦਿੱਤਾ। ਅੱਜ ਅਸੀਂ ਜੇਕਰ ਇਸ ਖੁੱਲ੍ਹੀ ਫਿਜਾ ਦੇ ਵਿੱਚ ਸਾਹ ਲੈ ਰਹੇ ਹਾਂ ਤਾਂ ਇਹ ਉਹਨਾਂ ਨੌਜਵਾਨਾਂ ਦੁਆਰਾ ਦਿੱਤੀ ਗਈ ਕੁਰਬਾਨੀ ਦਾ ਹੀ ਅਸਲ ਹਾਸਿਲ ਹੈ। ਨੌਜਵਾਨਾਂ ਵੱਲੋਂ ਆਰੰਭੀ ਗਈ ਲਹਿਰ ਸਦਕਾ ਹੀ ਸਮੁੱਚਾ ਭਾਰਤ, ਪੰਜਾਬ ਆਜ਼ਾਦ ਹੋਇਆ। ਦੀਪਕ ਜੈਤੋਈ ਹੁਰਾਂ ਨੇ ਉਹਨਾਂ ਅਮਰ
95/ਦੀਪਕ ਜੈਤੋਈ