ਧਰਮ ਹਰੇਕ ਮਨੁੱਖ ਨੂੰ ਇਨਸਾਨ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ। ਕਹਿੰਦੇ ਹਨ ਕਿ ਧਰਮ ਹੀ ਹੈ ਜੋ ਭਟਕੇ ਹੋਏ ਮਨੁੱਖ ਨੂੰ ਸਹੀ ਰਸਤੇ ਉਤੇ ਵਾਪਿਸ ਲਿਆ ਸਕਦਾ ਹੈ। ਸਿੱਖ ਕੌਮ ਵੱਲੋਂ ਜਿਸ ਧਰਮ ਵਿੱਚ ਯਕੀਨ ਪ੍ਰਗਟਾਇਆ ਜਾਂਦਾ ਹੈ। ਉਸ ਨੂੰ 'ਸਿੱਖ ਧਰਮ' ਦਾ ਨਾਂ ਦਿੱਤਾ ਗਿਆ ਹੈ। ਸਿੱਖਾਂ ਦੇ ਪਹਿਲੇ ਗੁਰੂ ਹੋਣ ਦਾ ਮਾਣ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਹੈ। ਗੁਰੂ ਨਾਨਕ ਦੇਵ ਜੀ ਨੇ ਨਾ ਸਿਰਫ਼ ਇਨਸਾਨੀਅਤ ਦਾ ਮਾਰਗ ਵਿਖਾਇਆ। ਜੱਗ ਵਿੱਚ ਨਵੀਂ ਸੋਚ ਦਾ ਚਾਨਣ ਕੀਤਾ। ਧਾਰਮਿਕ ਕਰਮ-ਕਾਡਾਂ, ਫੋਕੇ ਰੀਤੀ-ਰਿਵਾਜਾਂ, ਖੋਖਲੇ ਸਮਾਜਿਕ ਵਹਿਮ-ਭਰਮ ਆਦਿ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਸਮਾਜ ਵਿੱਚ ਔਰਤਾਂ ਦੀ ਹਾਲਤ ਦੇ ਵਿਰੁੱਧ ਆਪਣੀ ਆਵਾਜ਼ ਉਠਾਈ:
ਚਾਨਣ ਵਰਤਾਉਣ ਲਈ ਸਤਿਗੁਰੂ ਨਨਕਾਣੇ ਵਿੱਚ ਆਇਆ,
ਦਾਤਾਰ ਪਾਤਸ਼ਾਹ ਨੇ ਜਗਤ ਦਾ ਭੈਅ ਤੇ ਭਰਮ ਮਿਟਾਇਆ।73
ਸਮੁੱਚੇ ਜੰਗ ਵਿੱਚ ਫੈਲੇ ਹੋਏ ਭੈਅ ਅਤੇ ਵਹਿਮ-ਭਰਮ ਨੂੰ ਦੂਰ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਇਹ ਗੁਰੂ ਨਾਨਕ ਦੇਵ ਹੀ ਸਨ ਜਿੰਨ੍ਹਾਂ ਨੇ ਔਰਤ ਨੂੰ ਵਡਿਆਇਆ ਸੀ। ਔਰਤ ਨੂੰ ਦੁਨੀਆਂ ਦੀ ਸਰਵ-ਉਤੱਮ ਸ਼ਕਤੀ ਦਾ ਦਰਜਾ ਦਿੱਤਾ ਸੀ। ਇਹ ਗੁਰੂ ਨਾਨਕ ਦੇਵ ਜੀ ਹੀ ਸਨ ਜਿੰਨਾਂ ਨੇ ਉਹਨਾਂ ਨੂੰ ਭੰਡਿਆ ਸੀ ਜਿਹੜੇ ਝੂਠੇ ਵਿਖਾਵਿਆਂ ਵਿੱਚ ਉਲਝਾ ਕੇ ਆਮ ਇਨਸਾਨ ਦਾ ਘਾਤ ਕਰ ਰਹੇ ਸਨ। ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਹੀ ਅਜਿਹੀ ਸੀ ਜਿਸ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਗੁਰੂ ਨਾਨਕ ਦੇਵ ਜੀ ਨੇ ਹਰ ਇਨਸਾਨ ਨੂੰ ਯਥਾਰਥਮਈ ਵਸੀਲਿਆਂ ਦੇ ਨਾਲ ਸਮਝਾਇਆ ਅਤੇ ਇੱਕ ਨਿਵੇਕਲੇ ਰਾਹ 'ਤੇ ਤੋਰਿਆ। ਅਜਿਹੇ ਲੋਕ ਜਿਹੜੇ ਫੋਕੇ ਕਰਮ-ਕਾਡਾਂ, ਰੀਤੀ-ਰਿਵਾਜ਼ਾਂ ਦੀ ਦਲਦਲ ਵਿੱਚ ਫਸ ਚੁੱਕੇ ਸਨ, ਉਹਨਾਂ ਨੂੰ ਨਵੇਂ ਸਮਾਜ ਦੀ ਖੁੱਲੀ ਹਵਾ ਵਿੱਚ ਆਜ਼ਾਦੀ ਦਾ ਸਾਹ ਦਿਵਾਇਆ। ਜਿਹਨਾਂ ਲੋਕਾਂ ਦੀ ਸਾਹਾਂ ਦੀ ਬੇੜੀ ਡੁੱਬ ਰਹੀ ਸੀ। ਉਹਨਾਂ ਨੂੰ ਵੀ ਪ੍ਰਮਾਤਮਾ ਦੇ ਲੜ ਲਾ ਕੇ ਬੰਨ੍ਹ ਲਾ ਦਿੱਤਾ। ਆਪਣੀਆਂ ਚਾਰ ਉਦਾਸੀਆਂ ਦੇ ਵਿੱਚ ਆਪ ਨੇ ਸਮੁੱਚੇ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕੀਤੀ।
ਉਹਦੀ ਧੂੜੀ ਮੱਥੇ ਲਾ ਕੇ ਦੁੱਖ ਦੂਰ ਹੋਣ ਸਾਰੇ,
ਬੇਬੇ ਨਾਨਕੀ ਦਾ ਵੀਰਾ ਡੁੱਬੇ ਜਾਂਦੇ ਬੇੜੇ ਤਾਰੇ।74
ਗੁਰੂ ਨਾਨਕ ਦੇਵ ਜੀ ਦੇ ਲੜ ਲੱਗ ਕੇ ਉਹ ਮਨੁੱਖ ਵੀ ਤਰ ਗਏ ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਦੀ ਦਲਦਲ ਵਿੱਚ ਫਸ ਚੁੱਕੇ ਸਨ।
ਸਿੱਖ ਧਰਮ ਦੇ ਦਸ ਗੁਰੂ ਸਮਾਜ ਵਿੱਚ ਏਕਤਾ ਅਤੇ ਜਾਤ-ਪਾਤ ਦੇ ਵਿਰੋਧ ਵਿੱਚ ਖੜ੍ਹਦੇ ਹਨ। ਜਦੋਂ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ 'ਖਾਲਸਾ' ਸਿਰਜਿਆ ਤਾਂ ਉਸ ਸਮੇਂ ਵੀ ਇਹੀ ਚੀਜ਼ ਵੇਖਣ ਨੂੰ ਮਿਲਦੀ ਹੈ। ਉਹਨਾਂ ਨੇ ਖਾਲਸਾ ਸਿਰਜਣ ਸਮੇਂ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਹਰੇਕ ਨੂੰ ਸਿੱਖ ਹੋਣ ਦਾ ਰੁਤਬਾ ਦਿੱਤਾ। ਅੰਮ੍ਰਿਤ ਛੱਕ ਕੇ ਕੋਈ ਦਲੇਰ ਨਹੀਂ ਹੋਇਆ, ਬਲਕਿ ਅੰਮ੍ਰਿਤ
94/ਦੀਪਕ ਜੈਤੋਈ