(ਗ)
ਚੁਪ ਕਰ ਰਿਹਾ।
ਅਗਲੇ ਦਿਨ ਬਹਾਦਰ ਸ਼ਾਹ ਨੇ ਭਾਈ ਸਾਹਿਬ ਜੀ ਦੀ ਬਹੁਤ ਤਾਰੀਫ ਕੀਤੀ ਅਤੇ ਉਨ੍ਹਾਂ ਦੀ ਤਨਖਾਹ ਵਿਚ ਭੀ ਤਰੱਕੀ ਕਰ ਦਿਤੀ, ਕੁਝ ਦਿਨਾਂ ਮਗਰੋਂ ਬਹਾਦਰ ਸ਼ਾਹ ਨੇ ਕਿਹਾ-ਬਾਦਸ਼ਾਹ ਦਾ ਹੁਕਮ ਹੈ, ਤੁਸੀਂ ਦੀਨ ਇਸਲਾਮ ਕਬੂਲ ਕਰ ਲਵੋ | ਤੁਹਾਨੂੰ ਬੜਾ ਵਡਾ ਮਰਾਤਬਾ ਬਖਸ਼ ਦਿਤਾ ਜਾਏਗਾ। ਇਹ ਗੱਲ ਸੁਣ ਕੇ ਭਾਈ ਸਾਹਿਬ ਜੀ ਨੇ ਕਿਹਾ-ਮੈਂ ਸੋਚ ਵਿਚਾਰ ਕੇ ਇਸ ਗੱਲ ਦਾ ਜਵਾਬ ਦੇਵਾਂਗਾ ?
ਗ਼ਯਾਸ਼ੁਦੀਨ ਨਾਮ ਦਾ ਇਕ ਆਦਮੀ ਭਾਈ ਸਾਹਿਬ ਜੀ ਦਾ ਮਿਤ੍ਰ ਸੀ, ਜੋ ਭਾਈ ਸਾਹਿਬ ਜੀ ਨੂੰ ਆਪਣਾ ਮੁਰਸ਼ਦ ਕਰ ਕੇ ਮੰਨਦਾ ਹੁੰਦਾ ਸੀ। ਭਾਈ ਸਾਹਿਬ ਜੀ ਨੇ ਉਸ ਗਯਾਸੁਦੀਨ ਨੂੰ ਸੱਦ ਕੇ ਆਪਣੀ ਸਾਰੀ ਗੱਲ ਕਹਿ ਸੁਣਾਈ ਅਤੇ ਏਹ ਭੀ ਕਿਹਾ-ਜੋ ਅਸੀਂ ਹੁਣ ਇਥੇ ਹੋਰ ਰਹਿ ਕੇ ਆਪਣਾ ਧਰਮ ਨਹੀਂ ਗਵਾਉਣਾ ਚਾਹੁੰਦੇ। ਉਸਨੇ ਕਿਹਾ-ਮੈਂ ਭੀ ਆਪ ਜੀ ਦੇ ਨਾਲ ਚਲਾਂਗਾ, ਕਈ ਤਰ੍ਹਾਂ ਦੀਆਂ ਵਿਚਾਰਾਂ ਕਰ ਕੇ ਇਕ ਰਾਤੀਂ ਭਾਈ ਸਾਹਿਬ ਜੀ ਆਪਨੇ ਨੌਕਰ ਸਮੇਤ ਗਯਾਸੁਦੀਨ ਦੀ ਮਦਦ ਨਾਲ ਆਗਰੇ ਤੋਂ ਨਿਕਲ ਤੁਰੇ ਅਤੇ ਕੂਚ-ਦਰ-ਕੂਚ ਕਰਦੇ ਹੋਏ ਥੋੜੇ ਹੀ ਦਿਨਾਂ ਵਿਚ ਲਾਹੌਰ ਪੁਜ ਗਏ, ਇਥੇ ਆ ਕੇ ਇਨ੍ਹਾਂ ਦਾ ਨੌਕਰ ਮਰ ਗਿਆ। ਭਾਈ ਸਾਹਿਬ ਜੀ ਨੇ ਉਸਦਾ ਮ੍ਰਿਤਕ ਸੰਸਕਾਰ ਕੀਤਾ ਅਤੇ ਉਥੇ ਹੀ ਰਹਿਣ ਲਗੇ ਕੁਝ ਕੁ ਸਮੇਂ ਮਗਰੋਂ ਗਯਾਸੁਦੀਨ ਭੀ ਬਹਾਦਰ ਸ਼ਾਹ ਪਾਸੋਂ ਇਕ ਮਹੀਨੇ ਦੀ ਛੁਟੀ ਲੈ ਕੇ ਇਨ੍ਹਾਂ ਨੂੰ ਇਥੇ ਹੀ ਆਨ ਮਿਲਿਆ। ਨੌਕਰ ਦੇ ਮਰ ਜਾਣ ਕਰ ਕੇ ਭਾਈ ਸਾਹਿਬ ਜੀ ਦਾ ਮਨ ਬਹੁਤ ਉਦਾਸ ਹੋ ਰਿਹਾ ਸੀ। ਪ ਗਯਾਸੁਦੀਨ ਦੇ ਮਿਲ ਜਾਣ ਕਰ ਕੇ ਉਦਾਸੀ ਦੂਰ ਹੋ ਗਈ ਅਤੇ ਲਾਹੌ ਵਿਚ ਰਹਿ ਕੇ ਇਸ ਗੱਲ ਦੀ ਖੋਜ ਕਰਨ ਲਗੇ, ਜੋ ਇਸ ਵੇਲੇ ਗੁਰੂ ਨਾਨ ਜੀ ਦੀ ਗੱਦੀ ਉਤੇ ਕੌਣ ਹੈ ਅਤੌ ਉਹ ਕਿਥੇ ਰਹਿੰਦਾ ਹੈ ? ਇਨ੍ਹਾਂ ਨੂੰ ਪ ਲੱਗ ਗਿਆ ਜੋ ਗੁਰੂ ਨਾਨਕ ਜੀ ਦੀ ਗੱਦੀ ਉਤੇ ਇਸ ਵੇਲੇ ਦਸਵੇਂ ਗੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਉਹ ਸ੍ਰੀ ਅਨੰਦ ਪੁਰ ਵਿਚ ਬਿਰਾਜ ਰ ਹਨ । ਇਸ ਗੱਲ ਦਾ ਪਤਾ ਲਗਦਿਆਂ ਹੀ ਭਾਈ ਨੰਦ ਲਾਲ ਨੂੰ ਆਪਣੇ ਮਿਤਰ ਗਯਾਸੁਦੀਨ ਸਮੇਤ ਅਨੰਦ ਪੁਰ ਨੂੰ ਤੁਰ ਪਏ ਅਤੇ ਬੀ