ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/100

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੮੬)

ਅਰਥ—ਦੁਨੀਆ ਦੀ ਸਾਰੀ ਦੌਲਤ, ਇਕ ਨਜ਼ਰ ਨਾਲ ਬਖਸ਼ ਦੇਂਦੇ ਹਨ। ਨਿਸਚਾ ਰਖ, ਜੋ ਉਸਦੇ (ਦਰ ਦਾ) ਮੰਗਤਾ ਦੁਨੀਆ ਦੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ।

ਹਮੇਸ਼ਾਂ ਸੁਹਬਤੇ ਮਰਦਾਨਿ ਹੱਕ ਤਸਬ ਗੋਯਾ॥
ਕਿ ਤਾਲਬਾਨਿ ਖ਼ੁਦਾ ਵਾਸਲਾਨਿ ਅੱਲਾਹ ਅੰਦ॥

ਸੁਹਬਤੇ-ਸੰਗਤ, ਮਿਲਾਪ। ਮਰਦਾਨਿ—ਮਰਦਾਂ (ਭਾਵ-ਸੰਤਾਂ ਦੀ। ਹੱਕ—ਸੱਚ, ਵਾਹਿਗੁਰੂ। ਤਲਬ—ਇਛਾ ਰਖ ਜਾਂ (੨} ਲਭ। ਤਾਲਬਾਨਿ—ਇਛਾ ਵਾਲੇ, {੨) ਲਭਣ ਵਾਲੇ। ਵਾਸਲਾਨਿ-ਵਸਲ ਕਰਦੇ ਹਨ, ਅਭੇਦ ਹੁੰਦੇ ਹਨ। ਅੱਲਾਹ ਅੰਦ ਰੱਬ ਨਾਲ।

ਅਰਥ—ਹੇ ਗੋਯਾ! ਰਬ ਦੇ ਮਰਦਾਂ [ਸੰਤਾਂ] ਦੀ ਸੰਗਤ ਨੂੰ ਸਦਾ ਹੀ ਲੱਬ। ਕਿਉਂ ਜੋ ਰੱਬ ਦੀ ਇਛਾ ਵਾਲੇ ਹਨ, ਉਹ ਰੱਬ ਨਾਲ ਅਭੇਦ ਮਿਲ ਜਾਂਦੇ ਹਨ। ਪੰਜਾਬੀ ਉਲਥਾ—

ਤਖ਼ਤ ਹਜ਼ਾਰ ਜੜਾਉ ਜੇਕਰ, ਰਾਹ ਪੀਤਮ ਵਿਚ ਹੋਵਨ ਜੇ।
ਪ੍ਰੀਤਮ ਦਰ ਦੇ ਮੰਗਤੇ ਤਾਂਈ, ਤਾਜ ਹੀਰਿਆਂ ਚਾਹ ਨਹੀਂ।
ਨਾਸਵੰਤ ਹੈ, ਜੋ ਕੁਝ ਦਿਸਦਾ ਵਿਚ ਜਗਤ ਦੇ ਸਾਰੇ,
ਪ੍ਰੀਤਮ ਭੇਦ ਜਾਣੇ ਜੋ ਪ੍ਰੇਮੀ, ਮਰਣਾ ਉਸਦਾ ਰਾਹ ਨਹੀਂ।
ਦੇਹ ਸਾਰੀ ਹੋ ਅਖੀਆਂ ਜਾਵਨ, ਦਰਸ ਸਾਂਈ ਦਾ ਵੇਖਣ,
ਦਰਦ ਫਿਰਾਕ ਜਲੇ ਨਿਤ ਛਾਤੀ, ਮਿਟਦੀ ਕਦੇ ਭੀ ਦਾਹ ਨਹੀਂ।
ਦੌਲਤ ਸਾਰੀ ਦੁਨੀਆਂ ਸੰਦੀ, ਬਖਸ਼ਨ ਇਕ ਨਿਗਾਹੇ,
ਜਾਚਕ ਤੇਰਾ ਸ਼ਾਹਾਂ ਦਾ ਸ਼ਾਹ, ਇਸ `ਚ ਕੋਈ ਸੰਸਾਰ ਨਹੀਂ।
ਸਦਾ ਲਭੋ ਸੰਗਤ ਸੰਤਾਂ ਦੀ, ਨੰਦ ਲਾਲ ਮੂੰਹ ਮੋੜੇ ਨਾ,
'ਸੰਤ' ਅਨੰਤ ਰੂਪ ਇਕ ਨਿਸਚੇ, ਜਾਣੋ ਕੋਈ ਦੂਜਾ ਨਹੀਂ।