੮੯
ਪੰਜਾਬੀ ਉਲਥਾ–
ਕਾਰ ਵਿਹਾਰ ਜੋ ਦੁਨੀਆ ਵਾਲੇ ਹਥ ਸਦਾ ਹਨ ਕਰਦੇ,
ਪਰ ਦਿਲ ਸਾਡਾ ਗੁਰ ਚਰਨਾਂ ਸੰਗ ਹਰਦਮ ਜੁੜਨਾ ਕਰਦਾ।
ਹਰਦਮ ਅਨਹਦ ਵਾਜਾ ਵਜਦਾ ਦਿਲ ਦੇ ਵਿਚ ਇਕ ਨੁਕਰੇ,
ਮੂਸਾ ਦਰਸ ਕਰਨ ਦੀ ਖਾਤਰ ਤੂਰ ਤੇ ਜਾਵਣ ਕਰਦਾ।
ਅਖਾਂ ਏਹ ਨਹੀਂ ਹਨ ਭਾਈ ਹੰਝੂ ਜਿਨ੍ਹਾਂ ਤੋਂ ਨਿਕਲਣ,
ਭਰਿਆ ਪ੍ਰੇਮ ਪਿਆਲਾ ਮਾਣੋ ਹਰ ਦਮ ਉਛਲਣ ਕਰਦਾ।
ਦਿਲ ਤੇ ਦਿਲਬਰ ਦੋ ਹਨ ਨਾਹੀਂ ਇਕੋ ਹਨ ਤਨ ਅੰਦਰ,
ਦਿਲਬਰ ਦੇ ਦਰਸਨ ਦੀ ਖਾਤਰ ਦਿਲ ਨਿਤ ਜਾਵਣ ਕਰਦਾ।
ਗਰਦਨ ਤੇ ਸਿਰ ਉੱਚਾ ਉਸਦਾ ਦੋਹੁੰ ਲੋਕ ਦੇ ਅੰਦਰ,
ਸ਼ਾਹ ਮਨਸੂਰ ਵਾਂਙ ਜੋ ਪ੍ਰੇਮੀ ਪੈਰ ਸੂਲੀ ਵਲ ਕਰਦਾ।
ਗੋਯਾ ਯਾਦ ਪੀਤਮ ਦੀ ਤੋਂ ਅਸਲੀ ਜੀਵਨ ਪਾਇਆ,
ਮੈ–ਖਾਨੇ ਦੇ ਕੂਚੇ ਵਲੇ ਕਿਉਂ ਜਾਵਣ ਨੂੰ ਕਰਦਾ।
ਗ਼ਜ਼ਲ ਨੰ: ੨੮
ਕੀਸ੍ਤ ਇਮ ਰੋਜ਼ ਕਿ ਸ਼ੌਦਾਇ ਨਿਗਾਰੇ ਦਾਰਦ॥
ਬਾਦਸ਼ਾਹਸ੍ਤ ਦਰ ਈਂ ਦਹਿਰ ਕਿ ਯਾਰੇ ਦਾਰਦ॥
ਕੀਸਤ –[ਕੀ+ਅਸਤ] ਕੇਹੜਾ ਹੈ। ਇਮ ਰੋਜ਼ – ਅਜ ਦਿਨ। ਕਿ – ਜੋ। ਸ਼ੌਦਾਇ – ਝੱਲਪੁਣਾ, ਸ਼ੌਦਾਈ। ਨਿਗਾਰੇ ਪ੍ਰੀਤਮ ਦਾ। ਦਾਰਦ – ਰਖਦਾ ਹੈ। ਬਾਦਸ਼ਾਹਸਤ – ਬਾਦਸ਼ਾਹ ਹੈ। ਈਂ ਦਹਿਰ – ਇਸ ਜਗਤ। ਦਰ – ਵਿਚ।
ਅਰਥ–ਕੇਹੜਾ ਹੈ ਅਜ ਦੇ ਦਿਨ ਜੋ ਪ੍ਰੀਤਮ ਦਾ ਸ਼ੌਦਾਪਨ ਰਖਦਾ ਹੈ। (ਉਹ) ਇਸ ਜਗਤ ਵਿਚ ਬਾਦਸ਼ਾਹ ਹੈ, ਜੋ ਯਾਰ ਰੱਖਦਾ ਹੈ।
ਦਾਨਮ ਐ ਸ਼ੋਖ ਕਿ ਖੂਨੇ ਦੋ ਜਹਾਂ ਖਾਹਦ ਰੇਖ਼੍ਤ॥