ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/105

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੯੧)

ਦਿਲੇ ਪਰਵਾਨਹ ਓ ਬੁਲਬੁਲ ਬ ਤੋ ਕਾਰੇ ਦਾਰਦ॥

ਰੂਇ-ਚੇਹਰਾ, ਮੂੰਹ। ਗੁਲਗੂਨਿ-ਫੁਲ ਵਰਗਾ। ਖ਼ੁਦ-ਆਪਣਾ। ਐ-ਹੇ, (ਸੰਬੋਧਨ ਵਾਕ। ਸ਼ਮਾਹ-ਦੀਵਾ, ਬੱਤੀ। ਅਫ਼ਰੋਜ਼-ਚਮਕਾ, ਰੋਸ਼ਨ ਕਰ। ਦਮੇ-ਇਕ ਛਿਨ। ਬਰ-ਵਾਸਤੇ। ਪਰਵਾਨਹ-ਪਤੰਗਾ, ਭੰਗਟ। ਓ-ਅਤੇ। ਬ ਤੋ-ਨਾਲ ਤੇਰੇ। ਕਾਰੇ- ਕੰਮ।

ਅਰਥ–ਹੇ ਦੀਵੇ! (ਤੂੰ) ਆਪਣੇ ਫੁਲ ਵਰਗੇ ਚੇਹਰੇ ਨੂੰ ਇਕ ਛਿਨ ਵਾਸਤੇ ਚਮਕਾ [ਰੋਸ਼ਨ ਕਰ]। (ਕਿਉਂਕਿ) ਭੰਬਟ ਅਤੇ ਬੁਲਬੁਲ (ਵਰਗਾ ਮੇਰਾ) ਦਿਲ ਤੇਰੇ ਨਾਲ ਕੰਮ ਰਖਦਾ ਹੈ।

ਬਹਰਿ ਦੀਵਾਨਹ ਅਗਰ ਸਿਲਸਿਲਹ ਹਾ ਮੇ ਸਾਜੰਦ॥
ਦਿਲੇ 'ਗੋਯਾ' ਬ ਖ਼ਮੇ ਜ਼ੁਲਫ ਕਰਾਰੇ ਦਾਰਦ॥

ਬਹਰਿ-ਵਾਸਤੇ। ਦੀਵਾਨਹੁ-ਕਮਲਾ, ਸ਼ੌਦਾਈ। ਅਗਰ-ਜੇਕਰ। ਸਿਲਸਿਲਹ ਹਾ-ਜੰਜੀਰਾਂ। ਮੇ ਸਾਜੰਦ-ਬਣਾਉਂਦੇ ਹਨ। ਬ-ਸਾਥ। ਖ਼ਮੇ-ਟੇਡਾਪਨ, ਵਿੰਗ। ਕਰਾਰੇ-ਟਿਕਾਨਾ।

ਅਰਥ–ਜੇਕਰ ਦੀਵਾਨੇ ਵਾਸਤੇ ਜੰਜੀਰਾਂ ਬਣਾਉਂਦੇ ਹਨ (ਤਾਂ) ਨੰਦ ਲਾਲ ਦਾ ਦਿਲ ਜੁਲਫਾਂ ਦੇ ਕੁੰਡਲਾਂ ਨਾਲ ਟਿਕਾਣਾ ਰਖਦਾ ਹੈ।

ਪੰਜਾਬੀ ਉਲਥਾ–

ਕੇਹੜਾ ਹੈ ਲਟਬੌਰਾ ਜਗ ਵਿਚ, ਜੋ ਤ੍ਰਾਸ ਮਾਹੀ ਦਾ ਰਖਦਾ ਹੈ।
ਬਾਦਸ਼ਾਹ ਦੋਹੇ ਲੋਕਾਂ ਦਾ ਉਹ, ਜੋ ਦਾਸ਼ ਮਾਹੀ ਦਾ ਰਖਦਾ ਹੈ।
ਦੋਹੂੰ ਲੋਕਾਂ ਦਾ ਖੂਨ ਕਰੇਗੀ, ਸਮਝਿਆ ਹੁਣ ਇਸ ਗਲ ਨੂੰ ਮੈਂ,
ਮਸਤ ਨੈਨ ਜੋ ਤੇਰੇ ਮਾਹੀ, ਸੋ ਵਾਸ ਫਾਹੀ ਦਾ ਰਖਦਾ ਹੈ।
ਨੈਨ ਤੇਰੇ ਦੇ ਪਲੂ ਕਰਕੇ, ਲਹੂ, ਜਿਗਰ ਦਾ ਹੋਯਾ ਲਾਲ,
ਦਿਲ ਦੀਵਾਨਾ ਮੇਰਾ ਅਜ ਉਹ, ਜੋ ਅਜਬ ਬਹਾਰਾਂ ਰਖਦਾ ਹੈ।
ਸੁਰਗ ਲੋਕ ਦੇ ਕਲਪ ਬ੍ਰਿਛ ਦੀ ਹਰਗਿਜ ਰਖਦਾ ਚਾਹ ਨਹੀਂ,