ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/106

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੯੨)

ਜੋ ਮਨਸੂਰ ਸ਼ਾਹ ਦੇ ਵਾਂਙੂੰ ਸਾਯਾ ਸੂਲੀ ਦਾ ਰਖਦਾ ਹੈ।
ਫੁਲ ਵਰਗਾ ਜੋ ਸੁੰਦਰ ਮੁਖੜਾ ਹੇ ਬੱਤੀ! ਚਮਕਾਓ ਜ਼ਰਾ,
ਦਿਲ ਪਰਵਾਨਾ ਬੁਲਬੁਲ ਵਾਂਗੂੰ ਕਾਰ ਤੇਰੇ ਸੰਗ ਰੱਖਦਾ ਹੈ।

ਗ਼ਜ਼ਲ ਨੂੰ: ੨੯

ਕਸੇ ਬਹਾਲੇ ਗ਼ਰੀਬਾਨੇ ਬੇਨਵਾ ਨ ਰਸੱਦ॥
ਰਸੀਦੇਮ ਬ ਜਾਏ ਕਿ ਬਾਦਸ਼ਾਹ ਨ ਰਸੱਦ॥

ਕਸੇ-ਕੋਈ ਆਦਮੀ। ਬਹਾਲੇ-ਹਾਲਤ ਉਤੇ। ਗਰੀਬਾਨੇ-ਗਰੀਬਾਂ ਦੀ। ਬੇ ਨਵਾ-ਮੰਗਣ ਵਾਲੇ, ਮੰਗਤੇ। ਰਸਦ-ਪਹੁੰਚਣਾ। ਰਸੀਦੇਮ-ਪੁਜਾ ਹਾਂ ਮੈਂ। ਬ ਜ਼ਾਏ-ਜਗ੍ਹਾ ਉਤੇ।

ਅਰਥ–ਕੋਈ ਭੀ ਆਦਮੀ ਮੰਗਤੇ ਗਰੀਬਾਂ ਦੇ ਹਾਲ ਉਤੇ ਨਹੀਂ ਪੁਜ ਸਕਦਾ। ਮੈਂ (ਉਸ) ਜਗ੍ਹਾ ਉਤੇ ਪੁਜ ਗਿਆ ਹਾਂ, ਜਿਥੇ ਬਾਦਸ਼ਾਹ ਨਹੀਂ ਪੁਜ ਸਕਦਾ।

ਹਜ਼ਾਰ ਖ਼ੁਲਦੇ ਬਰੀਂ ਰਾ ਬ ਨੀਮ ਜੌ ਨ ਖਰੰਦ॥
ਅਜ਼ਾ ਕਿ ਹੇਚ ਬਦਾਂ ਕੂਏ ਦਿਲਰੁਬਾ ਨ ਰਸੱਦ॥

ਖ਼ੁਲਦੇ-ਸ੍ਵਰਗ, ਬਹਿਸ਼ਤ। ਬਰੀ-ਉਚੇ। ਰਾ-ਨੂੰ। ਬ-ਤੋਂ। ਨੀਮ ਜੌ-ਅੱਧਾ ਜੌਂ, (ਜੌਂ ਇਕ ਤਰ੍ਹਾਂ ਦਾ ਅੰਨ, ਜੋ ਕਣਕ ਦੇ ਨਾਲ ਮਿਲਦਾ ਜਲਦਾ ਹੈ, ਪਰ ਤਾਸੀਰ ਵਿਚ ਠੰਡਾ, ਛੇਤੀ ਹਜ਼ਮ ਹੋਣ ਵਾਲਾ ਤੇ ਪਵਿਤ੍ਰ ਮੰਨਿਆ ਜਾਂਦਾ ਹੈ)। ਖਰੰਦ-ਖਰੀਦਣਾ, ਮੁਲ ਲੈਣਾ। ਅਜ਼ਾਂ-[ਅਜ਼×ਆਂ] ਉਨਾਂ ਨਾਲ। ਹੇਚ-ਕੁਝ ਭੀ। ਬਦਾਂ-ਪੁਜਣਾ, ਜਾਣਾ, ਜਾਂਦਾ। ਕੂਏ-ਕੂਚੇ ਵਿਚ। ਦਿਲਰੁਬਾ-ਮਿਤ੍ਰ, ਪ੍ਰੀਤਮ।

ਅਰਥ–ਹਜ਼ਾਰਾਂ ਉੱਚੇ ਸ੍ਵਰਗਾਂ ਨੂੰ (ਉਹ) ਅੱਧੇ ਜੌਂ ਤੋਂ ਭੀ ਖਰੀਦਦੇ ਨਹੀਂ ਹਨ। (ਕਿਉਂ) ਜੋ ਉਨ੍ਹਾਂ ਨਾਲ ਪ੍ਰੀਤਮ ਦੇ ਕੂਚੇ ਵਿਚ ? ਭੀ ਨਹੀਂ ਜਾ ਸਕਦਾ।